ਅਮਰੀਕਾ ਤੋਂ ਆਈ ਖ਼ਬਰ ''ਤੇ ਸੋਨੇ ਨੇ ਲਾਈ ਦੌੜ, ਪਹਿਲੀ ਵਾਰ ਕੀਮਤ 2200 ਡਾਲਰ ਦੇ ਹੋਈ ਪਾਰ

Friday, Mar 22, 2024 - 11:45 AM (IST)

ਅਮਰੀਕਾ ਤੋਂ ਆਈ ਖ਼ਬਰ ''ਤੇ ਸੋਨੇ ਨੇ ਲਾਈ ਦੌੜ, ਪਹਿਲੀ ਵਾਰ ਕੀਮਤ 2200 ਡਾਲਰ ਦੇ ਹੋਈ ਪਾਰ

ਨਵੀਂ ਦਿੱਲੀ (ਭਾਸ਼ਾ) - ਸੋਨੇ ਦੀ ਕੀਮਤ ਪਹਿਲੀ ਵਾਰ 2,200 ਡਾਲਰ ਪ੍ਰਤੀ ਔਸ ਦੇ ਪਾਰ ਪਹੁੰਚ ਗਈ। ਇਸ ਦੀ ਵਜ੍ਹਾ ਅਮਰੀਕੀ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਦੇ ਸੰਕੇਤ ਹਨ। ਫੈੱਡ ਨੇ ਸਾਫ਼ ਕਰ ਦਿੱਤਾ ਹੈ ਕਿ ਹਾਲ ਹੀ 'ਚ ਇਨਫਲੇਸ਼ਨ ਵੱਧਣ ਦਾ ਮਾਨਿਟਰੀ ਪਾਲਿਸੀ 'ਤੇ ਅਸਰ ਨਹੀਂ ਪਵੇਗਾ। ਉਸ ਨੇ ਇਸ ਸਾਲ ਇੰਟਰਸਟ ਰੇਟ 'ਚ 3 ਵਾਰ ਕਟੌਤੀ ਕਰਨ ਦੇ ਸੰਕੇਤ ਦਿੱਤੇ ਹਨ। ਇਸ ਖ਼ਬਰ ਦੇ ਆਉਣ ਤੋਂ ਬਾਅਦ ਸੋਨੇ ਨੇ ਦੌੜ ਲਾ ਦਿੱਤੀ ਅਤੇ ਇਹ ਰਿਕਾਰਡ ਉੱਚਾਈ 'ਤੇ ਪਹੁੰਚ ਗਿਆ। 21 ਮਾਰਚ ਨੂੰ ਸੋਨੇ ਦੀ ਕੀਮਤ ਨੇ ਉੱਚਾਈ ਦਾ ਨਵਾਂ ਰਿਕਾਰਡ ਬਣਾ ਦਿੱਤਾ। 

ਇਹ ਵੀ ਪੜ੍ਹੋ - ਮੈਕਲੋਡਗੰਜ ਘੁੰਮਣ ਗਏ ਪੰਜਾਬੀ ਮੁੰਡੇ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ, 2 ਸਾਲ ਪਹਿਲਾ ਹੋਇਆ ਸੀ ਵਿਆਹ

ਸੋਨੇ 'ਚ ਫਰਵਰੀ ਦੇ ਮੱਧ ਤੋਂ ਹੀ ਤੇਜ਼ੀ ਜਾਰੀ ਹੈ। ਜੀਓਪਾਲੀਟਿਕਲ ਰਿਸਕ ਵੱਧਣ ਅਤੇ ਕੇਂਦਰੀ ਬੈਂਕਾਂ ਦੇ ਸੋਨਾ ਖਰੀਦਣ ਨਾਲ ਇਸ ਦੀਆਂ ਕੀਮਤਾਂ ਵੱਧ ਰਹੀਆਂ ਹਨ। 21 ਮਾਰਚ ਨੂੰ ਸਿੰਗਾਪੁਰ 'ਚ ਸਪਾਟ ਗੋਲਡ 0.7 ਫ਼ੀਸਦੀ ਵਧ ਕੇ 2,201.94 ਡਾਲਰ ਪ੍ਰਤੀ ਔਸ ਪਹੁੰਚ ਗਿਆ। ਉੱਧਰ ਘਰੇਲੂ ਬਾਜ਼ਾਰ 'ਤੇ ਵੀ ਇਸ ਦਾ ਅਸਰ ਸਾਫ਼ ਦੇਖਿਆ ਜਾ ਸਕਦਾ ਹੈ। ਅੱਜ ਹਾਜ਼ਰ ਬਾਜ਼ਾਰ 'ਚ ਸੋਨਾ 1300 ਰੁਪਏ ਉੱਛਲ ਕੇ 68900 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਉਥੇ ਚਾਂਦੀ 'ਚ ਵੀ 1600 ਰੁਪਏ ਦਾ ਉਛਾਲ ਦੇਖਿਆ ਗਿਆ। ਚਾਂਦੀ ਹਾਜ਼ਰ ਬਾਜ਼ਾਰ 'ਚ 77600 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਗੋਲਡ ਸਟਾਕਸ 'ਚ ਵੀ ਤੇਜ਼ੀ
ਇਸ ਤੋਂ ਬਾਅਦ ਘਰੇਲੂ ਸ਼ੇਅਰ ਬਾਜ਼ਾਰ 'ਚ ਲਿਸਟਿਡ ਗੋਲਡ ਸਟਾਕਸ 'ਚ ਵੀ ਤੇਜ਼ੀ ਆ ਗਈ। ਅੱਜ ਕਈ ਗੋਲਡ ਸਟਾਕਸ ਵਾਧੇ ਨਾਲ ਬੰਦ ਹੋਏ ਹਨ। ਕਲਿਆਣ ਜਿਊਲਰਸ ਇੰਡੀਆ ਅੱਜ 2.86 ਫ਼ੀਸਦੀ ਦੇ ਵਾਧੇ ਨਾਲ 378.25 ਰੁਪਏ 'ਤੇ ਬੰਦ ਹੋਇਆ। ਇਸ ਦੇ ਮਣੀਪੁਰਮ ਫਾਈਨਾਂਸ ਦੇ ਸ਼ੇਅਰ 3.75 ਫ਼ੀਸਦੀ ਦੇ ਵਾਧੇ ਨਾਲ 172.75 ਰੁਪਏ 'ਤੇ ਬੰਦ ਹੋਏ। ਮੁਥੁਟ ਫਾਈਨਾਂਸ 6.72 ਫ਼ੀਸਦੀ ਦੇ ਵਾਧੇ ਨਾਲ 1428 ਰੁਪਏ ਦੇ ਉੱਪਰ ਬੰਦ ਹੋਇਆ ਹੈ। ਅੱਜ ਗੋਲਡ ਸਟਾਕਸ 'ਚ ਨਿਵੇਸ਼ ਕਰਨ ਵਾਲਿਆਂ ਲਈ ਬਾਜ਼ਾਰ 'ਚ ਚੰਗਾ ਦਿਨ ਰਿਹਾ।

ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ

ਕਿਉਂ ਵਧਦਾ ਹੈ ਗੋਲਡ?
ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਕਮੋਡਿਟੀ ਹੈੱਡ ਅਨੁਜ ਗੁਪਤਾ ਦੱਸਦੇ ਹਨ ਕਿ ਅਜੇ ਗੋਲਡ 'ਚ ਤੇਜ਼ੀ ਦੇ 3 ਮੁੱਖ ਕਾਰਨ ਹਨ। ਉਨ੍ਹਾਂ 'ਚੋਂ ਇਕ ਫੈੱਡ ਵੱਲੋਂ ਅੱਗੇ ਰੇਟ ਕੱਟ ਦਾ ਐਲਾਨ ਕਰਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੇਟ ਕੱਟ ਕਰਨ ਨਾਲ ਡਾਲਰ ਅਤੇ ਬਾਂਡ ਧੀਲਡ ਘਟੇਗੀ, ਇਸ ਲਈ ਹੁਣ ਇਨਵੈਸਟਰ ਉਥੋਂ ਪੈਸਾ ਕੱਢਵਾ ਕੇ ਦੂਜੀ ਕਮੋਡਿਟੀ ਵੱਲ ਜਾਣਗੇ। ਇਸ ਵਜ੍ਹਾ ਨਾਲ ਗੋਲਡ ਦੇ ਰੇਟ 'ਚ ਵਾਧਾ ਹੋਇਆ ਹੈ। ਨਾਲ ਹੀ ਕਰੂਡ ਆਇਲ ਦੇ ਭਾਅ ਵੀ ਵੱਧੇ ਹਨ। ਬ੍ਰੇਂਟ ਕਰੂਡ 85 ਡਾਲਰ ਦੇ ਪਾਰ ਨਿਕਲ ਗਿਆ। ਕਰੂਡ ਨੂੰ ਕਮੋਡਿਟੀ ਦਾ ਰਾਜਾ ਕਿਹਾ ਜਾਂਦਾ ਹੈ। ਜੇਕਰ ਕਰੂਡ ਵਧਦਾ ਹੈ ਤਾਂ ਗੋਲਡ ਵੀ ਉੱਪਰ ਨਿਕਲਦਾ ਹੈ। 

ਇਹ ਵੀ ਪੜ੍ਹੋ - ਸ਼ਾਕਾਹਾਰੀ ਲੋਕਾਂ ਲਈ ਖ਼ਾਸ ਖ਼ਬਰ : Zomato ਨੇ ਸ਼ੁਰੂ ਕੀਤੀ ਵੱਖਰੀ ਡਿਲੀਵਰੀ, ਇਸ ਰੰਗ ਦੇ ਡੱਬੇ 'ਚ ਆਵੇਗਾ ਭੋਜਨ

ਅਨੁਜ ਗੁਪਤਾ ਨੇ ਤੀਜਾ ਕਾਰਨ ਜੀਓਪਾਲੀਟਿਕਲ ਟੈਨਸ਼ਨ ਨੂੰ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮੇਂ 'ਚ ਲੋਕ ਗੋਲਡ ਨੂੰ ਹੇਜ ਦੀ ਤਰ੍ਹਾਂ ਯੂਜ਼ ਕਰਦੇ ਹਨ। ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਇਕ ਵਾਰ 2250 ਡਾਲਰ ਪ੍ਰਤੀ ਔਸ ਨਾਲ 2300 ਡਾਲਰ ਪ੍ਰਤੀ ਔਸ ਤੱਕ ਜਾ ਸਕਦੀ ਹੈ। ਕਾਮਾ ਜਿਊਲਰੀ ਦੇ ਐੱਮ. ਡੀ. ਕੋਲਿਨ ਸ਼ਾਹ ਨੇ ਕਿਹਾ ਕਿ ਇਸ ਰਿਕਾਰਡ ਤੇਜ਼ੀ ਤੋਂ ਬਾਅਦ ਨਿਵੇਸ਼ਕਾਂ ਦਾ ਧਿਆਨ ਸੋਨੇ 'ਚ ਨਿਵੇਸ਼ ਵੱਲ ਆਕਰਸ਼ਿਤ ਹੋਵੇਗਾ, ਜਿਸ ਦੌਰਾਨ ਨਿਵੇਸ਼ਕਾਂ ਨੂੰ ਭਰੋਸਾ ਹੈ ਕਿ ਇਸ ਸਾਲ ਸੋਨਾ 70,000 ਰੁਪਏ ਦੇ ਅੰਕੜੇ ਨੂੰ ਪਾਰ ਕਰ ਸਕਦਾ ਹੈ।

ਇਹ ਵੀ ਪੜ੍ਹੋ - iPhone ਖਰੀਦਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ: iPhone 15 Plus 'ਤੇ ਮਿਲ ਰਿਹਾ ਵੱਡਾ ਆਫਰ

ਚੀਨ 'ਚ ਵਧੀ ਸੋਨੇ ਦੀ ਖਰੀਦਦਾਰੀ
ਉੱਧਰ, ਚੀਨ 'ਚ ਕੇਂਦਰੀ ਬੈਂਕ ਤੋਂ ਇਲਾਵਾ ਆਮ ਲੋਕ ਸੋਨਾ ਖਰੀਦ ਰਹੇ ਹਨ। ਇਸ ਦਾ ਅਸਰ ਵੀ ਸੋਨੇ ਦੀਆਂ ਕੀਮਤਾਂ 'ਤੇ ਪੈ ਰਿਹਾ ਹੈ। ਕਰੀਬ ਇਕ ਸਾਲ ਤੱਕ ਪ੍ਰਾਪਰਟੀ ਮਾਰਕੀਟ 'ਚ ਗਿਰਾਵਟ ਤੋਂ ਬਾਅਦ ਲੋਕਾਂ ਦਾ ਭਰੋਸਾ ਸੋਨੇ 'ਤੇ ਵਧਿਆ ਹੈ। ਉਹ ਆਪਣੀ ਸੰਪਤੀ ਦੀ ਸੁਰੱਖਿਆ ਲਈ ਗੋਲਡ ਕੁਆਇਨ, ਗੋਲਡ ਬਾਰ ਅਤੇ ਜਿਊਲਰੀ ਖਰੀਦ ਰਹੇ ਹਨ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News