ਅਮਰੀਕੀ ਕਸਬੇ ''ਚ ਬੱਕਰਾ ਬਣਿਆ ਮੇਅਰ

Saturday, Mar 09, 2019 - 05:45 PM (IST)

ਅਮਰੀਕੀ ਕਸਬੇ ''ਚ ਬੱਕਰਾ ਬਣਿਆ ਮੇਅਰ

ਵਾਸ਼ਿੰਗਟਨ— ਅਮਰੀਕਾ ਦੇ ਵਰਮੋਂਟ ਕਸਬੇ 'ਚ ਇਕ ਹਫਤੇ ਇਸ ਬੱਕਰੇ ਨੂੰ ਮੇਅਰ ਦੇ ਤੌਰ 'ਤੇ ਚੁਣਿਆ ਗਿਆ ਹੈ। ਲਿੰਕਨ ਨਾਂ ਦਾ ਇਹ ਬੱਕਰਾ ਸਿਆਸੀ ਖੇਤਰ 'ਚ ਚਾਹੇ ਹੀ ਅਣਜਾਣ ਹੋਵੇ ਪਰੰਤੂ ਉਸ ਦੀ ਚੋਣ ਦੀ ਦਾਸਤਾਨ ਬਹੁਤ ਹੀ ਦਿਲਚਸਪ ਹੈ। ਫੇਅਰ ਹੈਵਨ ਪਿੰਡ ਦੇ ਮੁੱਖ ਅਧਿਕਾਰੀ ਨੂੰ ਉਮੀਦ ਹੈ ਕਿ ਤਿੰਨ ਸਾਲ ਦੇ ਇਸ ਜਾਨਵਰ ਦੀ ਚੋਣ ਲੋਕਤੰਤਰ 'ਚ ਇਕ ਸਬਕ ਦੇ ਤੌਰ 'ਤੇ ਕੰਮ ਕਰ ਸਕਦੀ ਹੈ।

ਮੰਗਲਵਾਰ ਨੂੰ ਹੋਈਆਂ ਚੋਣਾਂ 'ਚ ਲਿੰਕਨ ਨੇ 15 ਹੋਰ ਉਮੀਦਵਾਰਾਂ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਉਮੀਦਵਾਰਾਂ 'ਚ ਕੁੱਤੇ, ਬਿੱਲੀਆਂ ਸਣੇ ਵੱਖ-ਵੱਖ ਪ੍ਰਜਾਤੀਆਂ ਦੇ ਪਸ਼ੂ ਸ਼ਾਮਲ ਸਨ। ਕਰੀਬ 2500 ਲੋਕਾਂ ਦੀ ਆਬਾਦੀ ਵਾਲੇ ਫੇਅਰ ਹੈਵਨ 'ਚ ਕੋਈ ਅਧਿਕਾਰਿਕ ਮੇਅਰ ਨਹੀਂ ਹੈ ਪਰੰਤੂ ਕਸਬਾ ਪ੍ਰਬੰਧਕ ਜੋਸੈਫ ਗੁਟੇਰ ਮੇਅਰ ਵਾਲੇ ਸਾਰੇ ਕੰਮ ਸੰਭਾਲਦੇ ਹਨ। ਗੁਟੇਰ ਨੇ ਜਦੋਂ ਇਕ ਅਖਬਾਰ 'ਚ ਪੜ੍ਹਿਆ ਕਿ ਮਿਸ਼ੀਗਨ ਦੇ ਓਮੇਨਾ ਪਿੰਡ ਨੇ ਇਕ ਬਿੱਲੀ ਨੂੰ ਆਪਣਾ ਚੋਟੀ ਦਾ ਅਧਿਕਾਰੀ ਚੁਣਿਆ ਹੈ ਤਾਂ ਉਨ੍ਹਾਂ ਨੂੰ ਖੇਡ ਦੇ ਮੈਦਾਨ ਲਈ ਚੰਦਾ ਇਕੱਠਾ ਕਰਨ ਦੇ ਮਕਸਦ ਨਾਲ ਇਸੇ ਤਰ੍ਹਾਂ ਦੀ ਚੋਣ ਆਯੋਜਿਤ ਕਰਨ ਦਾ ਵਿਚਾਰ ਆਇਆ।

ਲਿੰਕਨ ਨੇ ਆਪਣੇ ਕਰੀਬੀ ਵਿਰੋਧੀ ਉਮੀਦਵਾਰ ਸੈਮੀ ਨਾਂ ਦੇ ਕੁੱਤੇ ਨੂੰ ਹਰਾ ਕੇ ਇਹ ਜਿੱਤ ਆਪਣੇ ਨਾਂ ਕੀਤੀ। ਖੇਡ ਦੇ ਮੈਦਾਨ ਲਈ ਚੰਦਾ ਇਕੱਠਾ ਕਰਨ ਦੀ ਕੋਸ਼ਿਸ਼ 'ਚ ਸਿਰਫ 100 ਡਾਲਰ ਹੀ ਇਕੱਠੇ ਹੋਏ ਪਰੰਤੂ ਗੁਟੇਰ ਇਸ ਤੋਂ ਨਿਰਾਸ਼ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਚੋਣ ਸਥਾਨਕ ਸਰਕਾਰ 'ਚ ਬੱਚਿਆਂ ਦੀ ਦਿਲਚਸਪੀ ਪੈਦਾ ਕਰਨ ਦਾ ਇਕ ਤਰੀਕਾ ਹੈ।


author

Baljit Singh

Content Editor

Related News