ਗਲਾਸਗੋ 'ਚ ਪੁਲਸ ਛਾਪੇ ਦੌਰਾਨ ਨਸ਼ਾ, ਨਕਦੀ ਤੇ ਹਥਿਆਰ ਸਮੇਤ ਜਨਾਨੀ ਗ੍ਰਿਫ਼ਤਾਰ

07/06/2020 9:23:55 AM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਬੀਤੇ ਦਿਨੀਂ ਗਲਾਸਗੋ ਦੇ ਡਰੱਮਚੈਪਲ ਇਲਾਕੇ 'ਚ ਪੁਲਸ ਵਲੋਂ ਛਾਪੇਮਾਰੀ ਵਿਚ ਹਥਿਆਰ, ਗੋਲੀ ਬਾਰੂਦ ਅਤੇ ਨਸ਼ੇ ਬਰਾਮਦ ਕੀਤੇ ਗਏ ਹਨ। 

ਪੁਲਸ ਨੇ ਟੈਲੈਂਟ ਰੋਡ ਵਿਖੇ ਤਿੰਨ ਘਰਾਂ 'ਤੇ ਛਾਪੇਮਾਰੀ ਕੀਤੀ, ਜਿਸ ਵਿਚ 50,000 ਪੌਂਡ ਦੀ ਰਾਸ਼ੀ, ਗੋਲੀ ਸਿੱਕਾ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ,ਜਿਸ ਨੂੰ ਹੈਰੋਇਨ ਮੰਨਿਆ ਜਾ ਰਿਹਾ ਹੈ। ਇਸ ਦੇ ਸੰਬੰਧ ਵਿੱਚ ਇੱਕ 44 ਸਾਲਾਂ ਜਨਾਨੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਉਸ ਨੂੰ ਸੋਮਵਾਰ ਨੂੰ ਗਲਾਸਗੋ ਸ਼ੈਰਿਫ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।


Lalita Mam

Content Editor

Related News