ਗਲਾਸਗੋ : ਵਿਸਕੀ ਫਰਮ ਨੇ ਕੋਰੋਨਾ ਟੀਕਾਕਰਨ ਕੇਂਦਰ ਲਈ ਆਪਣੇ ਗੋਦਾਮ ਦੀ ਕੀਤੀ ਪੇਸ਼ਕਸ਼

Wednesday, Jan 20, 2021 - 03:16 PM (IST)

ਗਲਾਸਗੋ : ਵਿਸਕੀ ਫਰਮ ਨੇ ਕੋਰੋਨਾ ਟੀਕਾਕਰਨ ਕੇਂਦਰ ਲਈ ਆਪਣੇ ਗੋਦਾਮ ਦੀ ਕੀਤੀ ਪੇਸ਼ਕਸ਼

ਗਲਾਸਗੋ, (ਮਨਦੀਪ ਖੁਰਮੀ  ਹਿੰਮਤਪੁਰਾ)- ਸਕਾਟਲੈਂਡ ਵਿਚ ਸ਼ੁਰੂ ਹੋਈ ਕੋਰੋਨਾ ਟੀਕਾ ਮੁਹਿੰਮ ਨੂੰ ਤੇਜ਼ ਕਰਨ ਅਤੇ ਜ਼ਿਆਦਾ ਲੋਕਾਂ ਨੂੰ ਟੀਕਾ ਲਗਾਉਣ ਦੇ ਮੰਤਵ ਨਾਲ ਗਲਾਸਗੋ ਸਥਿਤ ਇਕ ਵਿਸਕੀ ਫਰਮ ਨੇ ਹਿਲਿੰਗਟਨ ਸਥਿਤ ਆਪਣੇ ਗੋਦਾਮ ਨੂੰ ਟੀਕਾਕਰਨ ਕੇਂਦਰ ਵਿਚ ਤਬਦੀਲ ਕਰਨ ਦੀ ਪੇਸ਼ਕਸ਼ ਕੀਤੀ ਹੈ। 

ਸਕਾਟਿਸ਼ ਵਿਸਕੀ ਨਿਰਮਾਤਾ ਡਗਲਸ ਲੇਂਗ ਐਂਡ ਕੋ. ਨੇ ਕੰਪਨੀ ਦੇ ਨਵੇਂ 20,000 ਵਰਗ ਫੁੱਟ ਤੋਂ ਵੱਧ ਦੇ ਗੁਦਾਮ ਦੀ ਟੀਕਾਕਰਨ ਪ੍ਰਕਿਰਿਆ ਵਿਚ ਤੁਰੰਤ ਵਰਤੋਂ ਕਰਨ ਸੰਬੰਧੀ ਨਿਕੋਲਾ ਸਟਰਜਨ ਨਾਲ ਅਧਿਕਾਰਤ ਤੌਰ 'ਤੇ ਪਹੁੰਚ ਕਰਨ ਦੀ ਪੁਸ਼ਟੀ ਕੀਤੀ ਹੈ। ਕੰਪਨੀ ਦੇ ਅਧਿਕਾਰੀਆਂ ਅਨੁਸਾਰ ਇਸ ਸਮੇਂ ਖਾਲੀ 20,268 ਵਰਗ ਫੁੱਟ ਕੇਂਦਰੀ ਸਕਾਟਲੈਂਡ ਦੇ ਗੋਦਾਮ ਨੂੰ ਹਫ਼ਤੇ ਦੇ 7 ਦਿਨ ਲਗਾਤਾਰ 24 ਘੰਟੇ ਵੱਡੀ ਗਿਣਤੀ ਵਿਚ ਟੀਕਾਕਰਨ ਲਈ ਵਰਤਿਆ ਜਾ ਸਕਦਾ ਹੈ। 

ਇੱਥੇ ਇਕ ਸਮੇਂ ਤਕਰੀਬਨ 353 ਲੋਕਾਂ ਨੂੰ ਇਕੱਠੇ ਕੀਤਾ ਜਾ ਸਕਦਾ ਹੈ ਤੇ ਟੀਕਾ ਲਾਇਆ ਜਾ ਸਕਦਾ ਹੈ। ਇਸ ਦੇ ਇਲਾਵਾ ਵੱਡੀ ਪੱਧਰ 'ਤੇ ਟੀਕਾਕਰਨ ਕਰਨ ਲਈ ਐੱਸ. ਈ. ਸੀ. ਵਿਚ ਐੱਨ. ਐੱਚ. ਐੱਸ. ਲੂਈਸਾ ਜੌਰਡਨ ਫੀਲਡ ਹਸਪਤਾਲ ਨੂੰ ਪਹਿਲਾਂ ਹੀ ਸਕਾਟਲੈਂਡ ਦੀ ਸਰਕਾਰ ਵਲੋਂ ਇਕ ਵਿਸ਼ਾਲ ਟੀਕਾਕਰਨ ਕੇਂਦਰ ਵਜੋਂ ਸਥਾਪਤ ਗਿਆ ਹੈ।


author

Lalita Mam

Content Editor

Related News