ਗਲਾਸਗੋ: ਪਿਛਲੇ 5 ਸਾਲਾਂ ਦੌਰਾਨ ਸਾਈਕਲ ਚੋਰੀ ਹੋਣ ਦੀਆਂ ਹਜ਼ਾਰਾਂ ਰਿਪੋਰਟਾਂ ਦਰਜ

Saturday, Oct 02, 2021 - 04:30 PM (IST)

ਗਲਾਸਗੋ: ਪਿਛਲੇ 5 ਸਾਲਾਂ ਦੌਰਾਨ ਸਾਈਕਲ ਚੋਰੀ ਹੋਣ ਦੀਆਂ ਹਜ਼ਾਰਾਂ ਰਿਪੋਰਟਾਂ ਦਰਜ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਚ ਪੁਲਸ ਵੱਲੋਂ ਪਿਛਲੇ ਤਕਰੀਬਨ 5 ਸਾਲਾਂ ਵਿਚ ਸਾਈਕਲ ਚੋਰੀ ਹੋਣ ਦੀਆਂ ਹਜ਼ਾਰਾਂ ਰਿਪੋਰਟਾਂ ਦਰਜ ਕੀਤੀਆਂ ਹਨ। ਸਕਾਟਲੈਂਡ ਵੱਲੋਂ ਨਵੇਂ ਜਾਰੀ ਕੀਤੇ ਅੰਕੜਿਆਂ ਅਨੁਸਾਰ, ਪਿਛਲੇ 5 ਸਾਲਾਂ ਵਿਚ ਗਲਾਸਗੋ 'ਚ 6,000 ਤੋਂ ਵੱਧ ਸਾਈਕਲ ਚੋਰੀ ਦੀਆਂ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ।

ਅੰਕੜਿਆਂ ਅਨੁਸਾਰ 2015 ਤੋਂ ਸ਼ਹਿਰ ਵਿਚ ਕੁੱਲ 6,522 ਸਾਈਕਲ ਚੋਰੀ ਹੋਈਆ ਹਨ ਅਤੇ ਜਿਨ੍ਹਾਂ ਵਿੱਚੋਂ 6112 ਮਾਮਲੇ ਅਜੇ ਵੀ ਅਣਸੁਲਝੇ ਹਨ। ਇਹਨਾਂ ਅੰਕੜਿਆਂ ਅਨੁਸਾਰ ਗਲਾਸਗੋ ਸ਼ਹਿਰ ਨੇ 2016 ਤੋਂ ਲੈ ਕੇ ਹਰ ਸਾਲ ਤਕਰੀਬਨ 1,600 ਸਾਈਕਲਾਂ ਦੀਆਂ ਚੋਰੀਆਂ ਦਾ ਸਾਹਮਣਾ ਕੀਤਾ ਹੈ, ਜੋ ਕਿ ਹਰ ਮਹੀਨੇ 108 ਚੋਰੀਆਂ ਦੇ ਬਰਾਬਰ ਹੈ। ਸਕਾਟਲੈਂਡ ਵਿਚ ਪਿਛਲੇ 5 ਸਾਲਾਂ ਵਿਚ ਸਭ ਤੋਂ ਵੱਧ ਸਾਈਕਲ ਚੋਰੀ ਹੋਣ ਵਾਲੇ 20 ਕੌਂਸਲ ਵਾਰਡਾਂ ਵਿਚੋਂ 7 ਗਲਾਸਗੋ ਵਿਚ ਹਨ, ਜਿਹਨਾਂ ਵਿਚੋਂ ਐਂਡਰਸਟਨ/ਸਿਟੀ/ਯੌਰਕਖਿਲ ਖੇਤਰ ਵਿਚ ਸਭ ਤੋਂ ਵੱਧ ਚੋਰੀਆਂ ਦੇਖਣ ਨੂੰ ਮਿਲੀਆਂ।

ਇਸਦੇ ਨਾਲ ਹੀ ਹਿੱਲਹੈਡ, ਸਾਊਥਸਾਈਡ ਸੈਂਟਰਲ, ਗੋਵਨ, ਪਾਰਟਿਕ ਈਸਟ/ਕੇਲਵਿੰਡਲੇ, ਕੈਲਟਨ ਅਤੇ ਪੋਲੋਕਸ਼ੀਲਡਸ ਵੀ ਇਹਨਾਂ ਖੇਤਰਾਂ ਵਿਚ ਸ਼ਾਮਲ ਹਨ।


author

cherry

Content Editor

Related News