ਗਲਾਸਗੋ: ਕੋਪ 26 ਦੌਰਾਨ ਪ੍ਰਦਰਸ਼ਨਕਾਰੀਆਂ ''ਚ ਕੋਰੋਨਾ ਕੇਸ ਮੁੜ ਵਧਣ ਦਾ ਖ਼ਦਸ਼ਾ

Friday, Oct 29, 2021 - 09:52 PM (IST)

ਗਲਾਸਗੋ: ਕੋਪ 26 ਦੌਰਾਨ ਪ੍ਰਦਰਸ਼ਨਕਾਰੀਆਂ ''ਚ ਕੋਰੋਨਾ ਕੇਸ ਮੁੜ ਵਧਣ ਦਾ ਖ਼ਦਸ਼ਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਗਲਾਸਗੋ 'ਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਦੌਰਾਨ ਅਧਿਕਾਰੀਆਂ ਵੱਲੋਂ ਇਸ ਸੰਮੇਲਨ 'ਚ ਸ਼ਾਮਲ ਹੋ ਰਹੇ ਡੇਲੀਗੇਟਾਂ ਨਾਲੋਂ ਪ੍ਰਦਰਸ਼ਨਕਾਰੀਆਂ 'ਚ ਜ਼ਿਆਦਾ ਕੋਰੋਨਾ ਕੇਸ ਫੈਲਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਕਾਟਲੈਂਡ ਦੇ ਰਾਸ਼ਟਰੀ ਕਲੀਨਿਕਲ ਨਿਰਦੇਸ਼ਕ ਜੇਸਨ ਲੀਚ ਅਨੁਸਾਰ ਉਹ ਨੀਲੇ ਜ਼ੋਨ 'ਚ ਰਹਿਣ ਵਾਲੇ ਡੈਲੀਗੇਟਾਂ ਨਾਲੋਂ ਕੋਪ 26 ਪ੍ਰਦਰਸ਼ਨਕਾਰੀਆਂ 'ਚ ਕੋਰੋਨਾ ਵਾਇਰਸ ਦੇ ਫੈਲਣ ਬਾਰੇ ਵਧੇਰੇ ਚਿੰਤਤ ਹੈ।

ਇਹ ਵੀ ਪੜ੍ਹੋ : ਦੱਖਣੀ ਕੋਰੀਆ 'ਚ ਕੋਰੋਨਾ ਦੇ 2,124 ਨਵੇਂ ਮਾਮਲੇ ਆਏ ਸਾਹਮਣੇ

ਲੀਚ ਅਨੁਸਾਰ ਇਸ ਸੰਮੇਲਨ ਤੋਂ ਬਾਅਦ ਕੋਵਿਡ -19 ਦੇ ਕੇਸ ਵਧ ਸਕਦੇ ਹਨ ਪਰ ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਮਾਡਲਿੰਗ ਅਜਿਹੇ ਵਾਧੇ ਦਾ ਸੰਕੇਤ ਨਹੀਂ ਦਿੰਦੀ। ਇਸ ਸਬੰਧੀ ਲੀਚ ਨੇ ਵੀਰਵਾਰ ਨੂੰ ਸਕਾਟਿਸ਼ ਸੰਸਦ 'ਚ ਕੋਵਿਡ -19 ਰਿਕਵਰੀ ਕਮੇਟੀ 'ਤੇ ਐੱਮ.ਐੱਸ.ਪੀਜ਼. ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਲੀਚ ਨੇ ਜ਼ੋਰ ਦੇ ਕੇ ਕਿਹਾ ਕਿ ਨੀਲੇ ਜ਼ੋਨ 'ਚ ਸਿਰਫ ਡੈਲੀਗੇਟ ਅਤੇ ਵਿਸ਼ਵ ਨੇਤਾ ਹੋਣਗੇ, ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਲਵਾਯੂ ਪਰਿਵਰਤਨ ਸੰਮੇਲਨ ਤੋਂ ਪਹਿਲਾਂ ਲੰਡਨ 'ਚ ਇਕੱਠੇ ਹੋਏ ਪ੍ਰਦਰਸ਼ਨਕਾਰੀ

ਰਾਸ਼ਟਰੀ ਕਲੀਨਿਕਲ ਡਾਇਰੈਕਟਰ ਅਨੁਸਾਰ ਨੀਲੇ ਜ਼ੋਨ 'ਚ ਕਿਸੇ ਵੀ ਸਮੇਂ ਸਕਾਟਿਸ਼ ਈਵੈਂਟ ਕੈਂਪਸ 'ਚ 26,000 ਡੈਲੀਗੇਟਾਂ 'ਚੋਂ ਵੱਧ ਤੋਂ ਵੱਧ 14,000 ਨੂੰ ਇਜਾਜ਼ਤ ਦਿੱਤੀ ਜਾਵੇਗੀ ਅਤੇ ਲਗਭਗ ਸਾਰੇ ਲੋਕਾਂ ਦਾ ਟੀਕਾਕਰਨ ਕੀਤਾ ਜਾਵੇਗਾ, ਜਿਸ 'ਚ ਸਾਰੇ ਰਜਿਸਟਰਡ ਡੈਲੀਗੇਟਾਂ ਨੂੰ ਵੈਕਸੀਨ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਨ੍ਹਾਂ ਦਾ ਟੀਕਾਕਰਨ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੰਮੇਲਨ ਦੌਰਾਨ ਡੈਲੀਗੇਟਾਂ ਲਈ ਚਿਹਰੇ ਨੂੰ ਢੱਕਣ ਲਈ ਜ਼ਰੂਰਤ ਵੀ ਨਿਰਧਾਰਤ ਕੀਤੀਆਂ ਹਨ। ਗੱਲਬਾਤ ਕਮਰਿਆਂ ਨੂੰ ਛੱਡ ਕੇ ਮਿਆਰੀ ਸਫਾਈ ਦੇ ਨਾਲ-ਨਾਲ ਇੱਕ ਮੀਟਰ ਦੀ ਸਮਾਜਿਕ ਦੂਰੀ ਦੀ ਵੀ ਜ਼ਰੂਰਤ ਹੋਵੇਗੀ ਪਰ ਲੀਚ ਉਨ੍ਹਾਂ ਖੇਤਰਾਂ ਲਈ ਵਧੇਰੇ ਚਿੰਤਤ ਹੈ ਜਿੱਥੇ ਪ੍ਰਦਰਸ਼ਨਕਾਰੀ ਅਤੇ ਕਾਰਕੁੰਨ ਵੱਡੇ ਇਕੱਠਾਂ 'ਚ ਹੋਣਗੇ।

ਇਹ ਵੀ ਪੜ੍ਹੋ : PM ਮੋਦੀ ਨੇ EU ਦੇ ਚੋਟੀ ਦੇ ਨੇਤਾਵਾਂ ਨਾਲ ਕੋਰੋਨਾ ਤੇ ਗਲੋਬਲ ਮੁੱਦਿਆਂ 'ਤੇ ਕੀਤੀ ਵਿਆਪਕ ਚਰਚਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News