'ਆਨਰ ਕਿਲਿੰਗ': ਪਾਕਿਸਤਾਨ ਦੇ ਪੰਜਾਬ ਸੂਬੇ 'ਚ ਝੂਠੀ ਸ਼ਾਨ ਖਾਤਿਰ ਲੜਕੀ ਨੂੰ ਜ਼ਿੰਦਾ ਜਲਾਇਆ, ਹਸਪਤਾਲ 'ਚ ਮੌਤ
Monday, May 29, 2023 - 01:16 AM (IST)
ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ 'ਚ ਇਕ ਮੁਟਿਆਰ ਨੂੰ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਆਨਰ ਕਿਲਿੰਗ ਦਾ ਮਾਮਲਾ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਲਾਹੌਰ ਤੋਂ ਲਗਭਗ 200 ਕਿਲੋਮੀਟਰ ਦੂਰ ਝੰਗ ਜ਼ਿਲ੍ਹੇ ਦੇ ਗੜ੍ਹ ਮਹਾਰਾਜਾ ਵਿਖੇ ਵਾਪਰੀ।
ਇਹ ਵੀ ਪੜ੍ਹੋ : ਨੇਪਾਲ ਦੇ ਰਾਸ਼ਟਰਪਤੀ ਨੇ 501 ਕੈਦੀਆਂ ਨੂੰ ਦਿੱਤੀ ਮੁਆਫ਼ੀ, ਸਾਬਕਾ ਨੌਕਰਸ਼ਾਹਾਂ ਨੇ ਪ੍ਰਗਟਾਈ ਚਿੰਤਾ
ਜਾਂਚ ਅਧਿਕਾਰੀ ਮੁਹੰਮਦ ਆਜ਼ਮ ਨੇ ਐਤਵਾਰ ਨੂੰ 'ਪੀਟੀਆਈ-ਭਾਸ਼ਾ' ਨੂੰ ਦੱਸਿਆ ਕਿ ਰਜਾਬ ਅਲੀ ਨੇ ਆਪਣੇ ਪੁੱਤਰਾਂ ਜੱਬਾਰ ਤੇ ਆਮਿਰ ਅਤੇ ਕੁਝ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ 26 ਮਈ ਨੂੰ ਘਰ 'ਚ ਅੱਗ ਲਾਉਣ ਤੋਂ ਪਹਿਲਾਂ ਆਪਣੀ 20 ਸਾਲਾ ਧੀ ਨੂੰ ਬੇਰਹਿਮੀ ਨਾਲ ਤਸੀਹੇ ਦਿੱਤੇ। ਪੁਲਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਆਪਣੀ ਪਸੰਦ ਦੇ ਵਿਅਕਤੀ ਨਾਲ ਵਿਆਹ ਕਰਨਾ ਚਾਹੁੰਦੀ ਸੀ।
ਇਹ ਵੀ ਪੜ੍ਹੋ : ਅਜਬ-ਗਜ਼ਬ : 2000 ਸਾਲ ਪੁਰਾਣੀ ਡਰਾਉਣੀ ਮਮੀ ਦੀਆਂ ਨਾੜੀਆਂ ’ਚ ਖੂਨ!, ਵਿਗਿਆਨੀ ਵੀ ਹੈਰਾਨ
ਉਨ੍ਹਾਂ ਦੱਸਿਆ, ''ਇਕ ਦਿਨ ਪਹਿਲਾਂ ਉਹ ਘਰੋਂ ਚਲੀ ਗਈ ਸੀ ਤੇ ਕਿਹਾ ਜਾਂਦਾ ਹੈ ਕਿ ਵਾਪਸ ਆਉਣ ਤੋਂ ਪਹਿਲਾਂ ਉਸ ਨੇ ਉਸ ਆਦਮੀ ਨਾਲ ਕੁਝ ਸਮਾਂ ਬਿਤਾਇਆ ਸੀ।'' ਆਜ਼ਮ ਨੇ ਦੱਸਿਆ ਕਿ ਵਾਪਸੀ 'ਤੇ ਉਸ ਨੂੰ ਉਸ ਦੇ ਪਿਤਾ, 2 ਭਰਾਵਾਂ ਅਤੇ ਪਰਿਵਾਰ ਦੀਆਂ ਕੁਝ ਔਰਤਾਂ ਨੇ ਉਸ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਤੇ ਅੱਗ ਲਾਉਣ ਤੋਂ ਪਹਿਲਾਂ ਬੇਰਹਿਮੀ ਨਾਲ ਤਸੀਹੇ ਦਿੱਤੇ। ਉਨ੍ਹਾਂ ਦੱਸਿਆ ਕਿ ਪੀੜਤਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਝੜਪ; ਹੁਣ ਤੱਕ ਮਾਰੇ ਗਏ 40 ਅੱਤਵਾਦੀ, CM ਬੀਰੇਨ ਸਿੰਘ ਦਾ ਦਾਅਵਾ
ਉਨ੍ਹਾਂ ਕਿਹਾ, "ਮਰਨ ਤੋਂ ਪਹਿਲਾਂ ਉਸ ਨੇ ਪੁਲਸ ਨੂੰ ਅੱਗ ਲਗਾਉਣ ਵਾਲਿਆਂ ਬਾਰੇ ਦੱਸਿਆ ਸੀ।" ਉਸ ਨੇ ਦੱਸਿਆ ਕਿ ਪੁਲਸ ਨੇ ਪੀੜਤਾ ਦੇ ਪਿਤਾ, 2 ਭਰਾਵਾਂ ਤੇ ਇਕ ਭੈਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਫੜੇ ਗਏ ਮੁਲਜ਼ਮਾਂ ਨੂੰ ਆਪਣੀ ਇਸ ਹਰਕਤ 'ਤੇ ਕੋਈ ਪਛਤਾਵਾ ਨਹੀਂ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਲੜਕੀ ਨੇ ਪਰਿਵਾਰ ਦੀ ਇੱਜ਼ਤ ਨੂੰ ਢਾਅ ਲਾਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।