ਕੈਂਡੀ ਸਮਝ ਕੇ ਪਟਾਕਾ ਖਾ ਗਈ ਔਰਤ, ਹੋਇਆ ਬਲਾਸਟ

Wednesday, Feb 12, 2025 - 05:04 PM (IST)

ਕੈਂਡੀ ਸਮਝ ਕੇ ਪਟਾਕਾ ਖਾ ਗਈ ਔਰਤ, ਹੋਇਆ ਬਲਾਸਟ

ਇੰਟਰਨੈਸ਼ਨਲ ਡੈਸਕ- ਇੱਕ ਚੀਨੀ ਔਰਤ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਉਸ ਨੇ ਗਲਤੀ ਨਾਲ ਇੱਕ ਪਟਾਕਾ ਕੈਂਡੀ ਸਮਝ ਕੇ ਖਾ ਲਿਆ। ਇੰਨਾ ਹੀ ਨਹੀਂ, ਜਦੋਂ ਉਸਨੇ ਇਸ ਨੂੰ ਆਪਣੇ ਮੂੰਹ 'ਚ ਦਬਾਇਆ ਤਾਂ ਪਟਾਕਾ ਫਟ ਗਿਆ। ਦੱਖਣ-ਪੱਛਮੀ ਚੀਨ ਦੇ ਸਿਚੁਆਨ ਸੂਬੇ ਦੇ ਚੇਂਗਦੂ ਦੀ ਰਹਿਣ ਵਾਲੀ ਔਰਤ ਨੇ ਸੋਸ਼ਲ ਮੀਡੀਆ 'ਤੇ ਆਪਣਾ ਤਜਰਬਾ ਸਾਂਝਾ ਕੀਤਾ।

ਕੈਂਡੀ ਸੋਚ ਕੇ ਪਟਾਕਾ ਖਾਧਾ
ਇਕ ਰਿਪੋਰਟ ਮੁਤਾਬਕ ਚੀਨ ਦੇ ਸਿਚੁਆਨ ਸੂਬੇ ਦੇ ਚੇਂਗਦੂ ਨਾਂ ਦੇ ਇਲਾਕੇ ‘ਚ ਇਕ ਔਰਤ ਨਾਲ ਅਜੀਬ ਹਾਦਸਾ ਵਾਪਰਿਆ। ਉਸ ਨੇ ਸੋਸ਼ਲ ਮੀਡੀਆ ‘ਤੇ ਆਪਣੇ ਨਾਲ ਵਾਪਰੀ ਘਟਨਾ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਉਹ ਘਰ ਦੀਆਂ ਲਾਈਟਾਂ ਬੰਦ ਕਰਕੇ ਟੀ.ਵੀ. ਦੇਖ ਰਹੀ ਸੀ। ਉਸ ਦੇ ਭਰਾ ਵੱਲੋਂ ਲਿਆਂਦੇ ਸਨੈਕਸ ਲਿਵਿੰਗ ਰੂਮ 'ਚ ਰੱਖੇ ਹੋਏ ਸਨ। ਇੱਕ ਪੈਕੇਟ 'ਚ ਦੁੱਧ ਕੈਂਡੀਜ਼ ਵਰਗੀ ਚੀਜ਼ ਦਾ ਪੂਰਾ ਪੱਤਾ ਸੀ। ਕੁੜੀ ਨੂੰ ਇਹ ਪਸੰਦ ਆਇਆ, ਇਸ ਲਈ ਉਸ ਨੇ ਕੈਂਡੀ ਕੱਢ ਕੇ ਆਪਣੇ ਮੂੰਹ 'ਚ ਪਾ ਲਈ। ਕੁਝ ਹੀ ਸਕਿੰਟਾਂ ਵਿੱਚ, ਉਸ ਦੇ ਮੂੰਹ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਉਹ ਪੂਰੀ ਤਰ੍ਹਾਂ ਹੱਕੀ-ਬੱਕੀ ਰਹਿ ਗਈ।

ਪੈਕਿੰਗ ‘ਤੇ ਉੱਠੇ ਸਵਾਲ
ਲੜਕੀ ਨੇ ਦੱਸਿਆ ਕਿ ਨਾ ਤਾਂ ਉਸ ਨੂੰ ਦਰਦ ਹੋ ਰਿਹਾ ਸੀ ਅਤੇ ਨਾ ਹੀ ਉਹ ਕੁਝ ਕਹਿਣ ਦੀ ਸਥਿਤੀ ਵਿਚ ਸੀ ਕਿਉਂਕਿ ਸ਼ਾਇਦ ਉਸ ਦਾ ਮੂੰਹ ਸੁੰਨ ਹੋ ਗਿਆ ਸੀ। ਉਹ ਬਾਰੂਦ ਦੀ ਮਹਿਕ ਹੀ ਸੁੰਘ ਸਕਦੀ ਸੀ ਅਤੇ ਉਸ ਦੇ ਮੂੰਹ 'ਚ ਖੂਨ ਸੀ। ਦਰਅਸਲ, ਉਸ ਨੇ ਜੋ ਕੈਂਡੀ ਸਮਝ ਕੇ ਖਾਧਾ ਸੀ, ਉਹ ਇੱਕ ਕਿਸਮ ਦਾ ਪਟਾਕਾ ਸੀ, ਜੋ ਸੁੱਟਣ ਜਾਂ ਛੂਹਣ ਤੋਂ ਬਾਅਦ ਫਟ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਲੜਕੀ ਨੇ ਪਟਾਕਿਆਂ ਦੇ ਪੈਕੇਟ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕੈਪਸੂਲ ਜਾਂ ਟਾਫੀ ਹੈ। ਸੋਸ਼ਲ ਮੀਡੀਆ ‘ਤੇ ਵੀ ਲੋਕਾਂ ਨੇ ਪੈਕਿੰਗ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਹ ਭੰਬਲਭੂਸਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Priyanka

Content Editor

Related News