ਕੈਨੇਡਾ ''ਚ ਤੀਆਂ ਦੇ ਮੇਲੇ ''ਚ ਧਮਾਲਾਂ ਮਚਾਏਗਾ ''ਕਪਤਾਨ'' (ਦੇਖੋ ਤਸਵੀਰਾਂ)

Friday, May 06, 2016 - 02:41 PM (IST)

ਟੋਰਾਂਟੋ— ਪੰਜਾਬੀ ਫਿਲਮਾਂ ਦਾ ''ਕਪਤਾਨ'' ਯਾਨੀ ਕਿ ਗਿੱਪੀ ਗਰੇਵਾਲ ਕੈਨੇਡਾ ਦੇ ਤੀਆਂ ਦੇ ਮੇਲੇ ਵਿਚ ਧਮਾਲ ਮਚਾਉਣ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਐਤਵਾਰ, 8 ਮਈ ਨੂੰ ਕੈਨੇਡਾ ਵਿਚ ਤੀਆਂ ਦਾ ਮੇਲਾ ਹੋਣ ਜਾ ਰਿਹਾ ਹੈ। ਸ਼ੋਅ ਦੀਆਂ ਸਾਰੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ, ਜਿਸ ਲਈ ਆਪਣੇ ਫੇਸਬੁੱਕ ਪੇਜ ''ਤੇ ਗਿੱਪੀ ਨੇ ਆਪਣੇ ਫੈਨਜ਼ ਦਾ ਧੰਨਵਾਦ ਵੀ ਕੀਤਾ ਹੈ। 
ਜ਼ਿਕਰਯੋਗ ਹੈ ਕਿ ਗਿੱਪੀ ਗਰੇਵਾਲ ਦੀ ਨਵੀਂ ਫਿਲਮ ''ਕਪਤਾਨ'' 20 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਵਿਚ ਰੈਪ ਦੇ ''ਬਾਦਸ਼ਾਹ'' ਨਾਲ ਗਾਇਆ ਗਿੱਪੀ ਦਾ ਗੀਤ ''ਆਸਕਰ'' ਪਹਿਲਾਂ ਹੀ ਹਰ ਇਕ ਦੀ ਜ਼ੁਬਾਨ ''ਤੇ ਚੜ੍ਹਿਆ ਹੋਇਆ ਹੈ। ਗਿੱਪੀ ਫਿਲਮ ਵਿਚ ਮੁੱਖ ਭੂਮਿਕਾ ''ਚ ਨਜ਼ਰ ਆਉਣਗੇ। ਉਨ੍ਹਾਂ ਤੋਂ ਇਲਾਵਾ ਫਿਲਮ ਵਿਚ ਮੋਨਿਕਾ ਗਿੱਲ, ਕਰਿਸ਼ਮਾ ਕੋਟਕ, ਪੰਕਜ ਧੀਰ ਆਦਿ ਵੀ ਮੁੱਖ ਭੂਮਿਕਾਵਾਂ ਵਿਚ ਹਨ। ਫਿਲਮ ਨੂੰ ਮਨਦੀਪ ਕੁਮਾਰ ਵੱਲੋਂ ਡਾਇਰੈਕਟ ਕੀਤਾ ਗਿਆ ਹੈ।

Kulvinder Mahi

News Editor

Related News