ਭੂਤਾਂ ਵਾਂਗ ਦਿਖਾਈ ਦੇਣ ਲਈ ਨੌਜਵਾਨ ਨੇ ਨੱਕ ਤੇ ਕੰਨ ਕਟਵਾਏ

09/04/2018 8:49:50 AM

ਕੋਲੰਬੀਆ(ਏਜੰਸੀ)—ਕੋਲੰਬੀਆ ਦੇ ਇਕ ਵਿਅਕਤੀ ਦਾ ਮੇਕਓਵਰ ਇਸ ਸਮੇਂ ਸੁਰਖੀਆਂ ਵਿਚ ਹੈ। ਚਰਚਾ ਸਿਰਫ ਇਸ ਲਈ ਨਹੀਂ ਹੋ ਰਹੀ ਹੈ ਕਿ ਇਸ ਵਿਅਕਤੀ ਨੇ ਆਪਣਾ ਮੇਕਓਵਰ ਕੀਤਾ ਹੈ ਸਗੋਂ ਚਰਚਾ ਇਸ ਲਈ ਵੀ ਹੋ ਰਹੀ ਹੈ ਕਿਉਂਕਿ ਇਸ ਵਿਅਕਤੀ ਨੇ ਘੋਸਟ ਲੁੱਕ ਭਾਵ ਭੂਤਾਂ ਵਾਲੀ ਲੁੱਕ ਅਪਨਾਈ ਹੈ।

PunjabKesari
ਕੋਲੰਬੀਆ ਵਿਚ ਕਾਲਕਾ ਸਕਲ ਦੇ ਨਾਂ ਨਾਲ ਮਸ਼ਹੂਰ ਇਸ ਵਿਅਕਤੀ ਨੇ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਆਪਣੇ ਨੱਕ ਨੂੰ ਅੱਧਾ ਕਟਵਾ ਦਿੱਤਾ। ਇੰਨਾ ਹੀ ਨਹੀਂ ਇਸ ਨੇ ਆਪਣੇ ਦੋਵੇਂ ਕੰਨਾਂ ਨੂੰ ਪੂਰਾ ਕਟਵਾ ਦਿੱਤਾ ਅਤੇ ਆਪਣੀ ਜੀਭ ਨੂੰ ਦੋ ਹਿੱਸਿਆਂ ਵਿਚ ਕਟਵਾ ਦਿੱਤਾ ਹੈ। ਕਾਲਕਾ ਸਕਲ ਨੇ ਇਸ ਦੇ ਬਾਅਦ ਆਪਣੇ ਪੂਰੇ ਸਰੀਰ 'ਤੇ ਟੈਟੂ ਗੁਦਵਾ ਲਏ ਹਨ। ਸਚਮੁੱਚ ਇਹ ਆਦਮੀ ਪੂਰੀ ਤਰ੍ਹਾਂ ਭੂਤ ਹੀ ਦਿਸਦਾ ਹੈ।  ਉਸ ਦਾ ਅਸਲੀ ਨਾਂ ਏਰਿਕ ਯੀਨਰ ਹਿਨੈਪਮੀ ਰਾਮਿਰੇਜ ਹੈ। ਸਿਰਫ 22 ਸਾਲ ਦੇ ਇਸ ਵਿਅਕਤੀ ਨੂੰ ਖੋਪੜੀ ਵਾਂਗ ਦਿਸਣ ਦਾ ਜਨੂੰਨ ਸਵਾਰ ਹੋ ਗਿਆ ਸੀ। ਉਸ ਦਾ ਕਹਿਣਾ ਹੈ ਕਿ ਜਦੋਂ ਤਕ ਉਸ ਦੀ ਮਾਂ ਜਿਊਂਦੀ ਸੀ, ਉਸ ਨੂੰ ਆਪਣੀ ਮਾਂ ਤੋਂ ਇਸ ਦੀ ਇਜਾਜ਼ਤ ਨਹੀਂ ਮਿਲੀ ਸੀ ਪਰ ਮਾਂ ਦੇ ਦਿਹਾਂਤ ਤੋਂ ਬਾਅਦ ਉਸ ਨੇ ਮੁਸ਼ਕਲ ਸਰਜਰੀ ਕਰਵਾ ਕੇ ਇਹ ਲੁੱਕ ਹਾਸਲ ਕਰ ਲਈ।


Related News