ਓਮੀਕਰੋਨ ਦੀ ਦਹਿਸ਼ਤ ਦੌਰਾਨ ਹਵਾਬਾਜ਼ੀ ਕੰਪਨੀਆਂ ਨੂੰ ਇਹ ਗ਼ਲਤੀ ਪਵੇਗੀ ਭਾਰੀ

Tuesday, Dec 14, 2021 - 04:27 PM (IST)

ਅਕਰਾ/ਘਾਨਾ (ਭਾਸ਼ਾ)- ਘਾਨਾ ਕੋਵਿਡ-19 ਦੇ ਵਿਰੁੱਧ ਪੂਰਨ ਟੀਕਾਕਰਨ ਤੋਂ ਬਿਨਾਂ ਦੇਸ਼ ਵਿਚ ਦਾਖ਼ਲ ਹੋਣ ਵਾਲੇ ਹਰ ਯਾਤਰੀ ਲਈ ਹਵਾਬਾਜ਼ੀ ਕੰਪਨੀਆਂ ਤੋਂ 3,500 ਡਾਲਰ ਦਾ ਜੁਰਮਾਨਾ ਵਸੂਲੇਗਾ। ਸਰਕਾਰੀ ਘਾਨਾ ਏਅਰਪੋਰਟ ਕੰਪਨੀ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਹਵਾਬਾਜ਼ੀ ਕੰਪਨੀਆਂ ਤੋਂ ਹਰ ਉਸ ਯਾਤਰੀ ਦੇ ਆਉਣ ’ਤੇ ਵੀ ਜੁਰਮਾਨਾ ਵਸੂਲਿਆ ਜਾਵੇਗਾ, ਜਿਸ ਨੇ ਕੋਟੋਕਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਡਾਣ ਭਰਨ ਤੋਂ ਪਹਿਲਾਂ ਸਿਹਤ ਸੰਬਧੀ ਘੋਸ਼ਣਾ ਫਾਰਮ ਨਹੀਂ ਭਰਿਆ ਹੋਵੇਗਾ। 

ਇਹ ਵੀ ਪੜ੍ਹੋ : ਅਫ਼ੀਮ ਦੀ ਖੇਤੀ ਕਰਨਾ ਜਾਰੀ ਰੱਖਣਗੇ ਅਫ਼ਗਾਨੀ ਕਿਸਾਨ, ਮਜ਼ਬੂਰੀਆਂ ਸਮੇਤ ਗਿਣਾਏ ਕਈ ਫ਼ਾਇਦੇ

ਏਅਰਪੋਰਟ ਅਥਾਰਟੀ ਨੇ ਘੋਸ਼ਣਾ ਕੀਤੀ ਕਿ ਹਾਲਾਂਕਿ ਘਾਨਾ ਵਾਸੀਆਂ ਨੂੰ ਜ਼ਰੂਰਤਾਂ ਨੂੰ ਪੂਰਾ ਕੀਤੇ ਬਿਨਾਂ ਦੇਸ਼ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿਚ ਰਹਿਣਾ ਹੋਵੇਗਾ ਪਰ ਵਿਦੇਸ਼ੀਆਂ ਨੂੰ ਦਾਖ਼ਲੇ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਇਸ ਤੋਂ ਇਕ ਦਿਨ ਪਹਿਲਾਂ ਘਾਨਾ ਨੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਯਾਤਰੀਆਂ ਲਈ ਪੂਰਨ ਟੀਕਾਕਰਨ ਦੇ ਸਬੂਤ ਮਹੱਈਆਂ ਕਰਾਉਣਾ ਲਾਜ਼ਮੀ ਕਰ ਦਿੱਤਾ ਸੀ। ਉਸ ਨੇ ਕਿਹਾ ਕਿ ਹਾਲ ਹੀ ਦੇ 2 ਹਫ਼ਤਿਆਂ ਵਿਚ ਦੇਸ਼ ਵਿਚ ਸਾਹਮਣੇ ਆਏ ਸੰਕਰਮਣ ਦੇ ਕੁੱਲ ਕੇਸਾਂ ਵਿਚੋਂਂ 60 ਫ਼ੀਸਦੀ ਮਾਮਲੇ ਹਵਾਈ ਅੱਡੇ ’ਤੇ ਪਾਏ ਗਏ ਹਨ। ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਘਾਨਾ ਵਿਚ 1,32,000 ਲੋਕ ਸੰਕਰਮਿਤ ਪਾਏ ਗਏ ਹਨ ਅਤੇ 1,243 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਰਾਜਨਾਥ ਦੇ 'ਮਿਜ਼ਾਈਲਾਂ' ਵਾਲੇ ਬਿਆਨ 'ਤੇ ਪਾਕਿ ਨੂੰ ਲੱਗੀਆਂ ਮਿਰਚਾਂ, ਦੱਸਿਆ ਅਣਉੱਚਿਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News