ਘਾਨਾ ''ਚ ਚਰਚ ਢਹਿਣ ਕਾਰਨ 22 ਲੋਕਾਂ ਦੀ ਮੌਤ, ਮਲਬੇ ''ਚ ਸਿਸਕ ਰਹੀਆਂ ਨੇ ਕਈ ਜਾਨਾਂ

Saturday, Oct 24, 2020 - 04:50 PM (IST)

ਘਾਨਾ ''ਚ ਚਰਚ ਢਹਿਣ ਕਾਰਨ 22 ਲੋਕਾਂ ਦੀ ਮੌਤ, ਮਲਬੇ ''ਚ ਸਿਸਕ ਰਹੀਆਂ ਨੇ ਕਈ ਜਾਨਾਂ

ਅਬੁਜਾ- ਘਾਨਾ ਵਿਚ 6 ਮੰਜ਼ਲਾ ਚਰਚ ਦੇ ਢਹਿ ਜਾਣ ਕਾਰਨ 22 ਲੋਕਾਂ ਦੀ ਮੌਤ ਹੋ ਗਈ। ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਨੂੰ ਇਹ ਹਾਦਸਾ ਵਾਪਰਿਆ। 

PunjabKesari

ਬਚਾਅ ਅਧਿਕਾਰੀਆਂ ਨੇ ਮਲਬੇ ਵਿਚ ਫਸੇ 8 ਲੋਕਾਂ ਨੂੰ ਬਚਾਉਣ ਵਿਚ ਕਾਮਯਾਬੀ ਹਾਸਲ ਕੀਤੀ ਪਰ ਕਈ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਮਲਬੇ ਵਿਚੋਂ 22 ਲਾਸ਼ਾਂ ਨੂੰ ਕੱਢਿਆ ਗਿਆ ਹੈ। ਇਹ ਚਰਚ ਐਸੇਨ-ਮਾਨਸੋ ਜ਼ਿਲ੍ਹੇ ਵਿਚ ਹੈ ਤੇ ਰਾਸ਼ਟਰੀ ਆਫਤ ਪ੍ਰਬੰਧਨ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ। 
ਦੱਸਿਆ ਜਾ ਰਿਹਾ ਹੈ ਕਿ ਹੋਰ ਵੀ ਲੋਕ ਮਲਬੇ ਹੇਠ ਫਸੇ ਹੋ ਸਕਦੇ ਹਨ ਕਿਉਂਕਿ ਇੱਥੇ ਕਾਫੀ ਲੋਕ ਇਕੱਠੇ ਹੋਏ ਸਨ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਹਾਦਸਾ ਵਾਪਰਿਆ, ਇੱਥੇ 60 ਤੋਂ ਵੱਧ ਲੋਕ ਮੌਜੂਦ ਸਨ। ਫਿਲਹਾਲ ਬਚਾਅ ਕਾਰਜ ਚੱਲ ਰਹੇ ਹਨ।


author

Lalita Mam

Content Editor

Related News