ਘਾਨਾ ''ਕੋਵੈਕਸ'' ਪਹਿਲ ਦੇ ਤਹਿਤ ਟੀਕਾ ਪ੍ਰਾਪਤ ਕਰਨ ਵਾਲਾ ਵਿਸ਼ਵ ਦਾ ਪਹਿਲਾਂ ਦੇਸ਼ ਬਣਿਆ
Wednesday, Feb 24, 2021 - 10:33 PM (IST)
ਅੱਕਰਾ-ਘਾਨਾ ਸੰਯੁਕਤ ਰਾਸ਼ਟਰ ਦੀ ਪਹਿਲ 'ਕੋਵੈਕਸ' ਤਹਿਤ ਕੋਵਿਡ-19 ਰੋਕੂ ਟੀਕੇ ਪ੍ਰਾਪਤ ਕਰਨ ਵਾਲਾ ਵਿਸ਼ਵ ਦਾ ਪਹਿਲਾਂ ਦੇਸ਼ ਬਣ ਗਿਆ ਹੈ ਅਤੇ ਉਸ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਨਿਰਮਿਤ ਐਸਟ੍ਰਾਜੇਨੇਕਾ ਦੇ ਟੀਕੇ ਦੀਆਂ 6 ਲੱਖ ਖੁਰਾਕਾਂ ਮਿਲੀਆਂ ਹਨ।
ਇਹ ਵੀ ਪੜ੍ਹੋ -ਜਰਮਨੀ : IS ਦੇ ਮੈਂਬਰ ਇਮਾਮ ਨੂੰ ਸਾਢੇ 10 ਸਾਲ ਦੀ ਕੈਦ
ਯੂਨੀਸੈਫ ਵੱਲੋਂ ਟੀਕਿਆਂ ਦੀ ਖੇਪ ਬੁੱਧਵਾਰ ਸਵੇਰੇ ਅੱਕਰਾ ਸਥਿਤ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚਾਈ ਗਈ। ਘਾਨਾ ਨੂੰ ਟੀਕਿਆਂ ਦੀ ਇਹ ਸਪਲਾਈ ਘਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਨੂੰ ਟੀਕੇ ਉਪਲੱਬਧ ਕਰਵਾਉਣ ਲਈ ਸ਼ੁਰੂ ਕੀਤੀ ਗਈ ਅੰਤਰਰਾਸ਼ਟਰੀ ਪਹਿਲ ਦਾ ਹਿੱਸਾ ਹੈ। ਇਸ ਪਹਿਲ ਤਹਿਤ ਘਟ ਅਤੇ ਮੱਧ ਆਮਦਨ ਵਾਲੇ 92 ਦੇਸ਼ਾਂ ਨੂੰ ਕੋਵਿਡ-19 ਰੋਕੂ ਟੀਕੇ ਉਪਲੱਬਧ ਕਰਵਾਏ ਜਾ ਰਹੇ ਹਨ।
ਇਹ ਵੀ ਪੜ੍ਹੋ -ਨਾਇਜ਼ੀਰੀਆ 'ਚ ਸ਼ੱਕੀ ਜਿਹਾਦੀ ਬਾਗੀਆਂ ਨੇ 10 ਲੋਕਾਂ ਦਾ ਕੀਤਾ ਕਤਲ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।