ਸੀਰੀਆ ''ਤੇ ਹਮਲਾ ਹੋਇਆ ਤਾਂ ਜਰਮਨੀ ਇਸ ''ਚ ਸ਼ਾਮਲ ਨਹੀਂ ਹੋਵੇਗਾ : ਮਰਕੇਲ

Friday, Apr 13, 2018 - 08:54 PM (IST)

ਸੀਰੀਆ ''ਤੇ ਹਮਲਾ ਹੋਇਆ ਤਾਂ ਜਰਮਨੀ ਇਸ ''ਚ ਸ਼ਾਮਲ ਨਹੀਂ ਹੋਵੇਗਾ : ਮਰਕੇਲ

ਬਰਲਿਨ— ਜਰਮਨੀ ਦੀ ਚਾਂਸਲਰ ਤੇ ਕ੍ਰਿਸ਼ਚੀਅਨ ਡੈਮੋਕ੍ਰੇਟਿਕ ਯੂਨੀਅਨ ਦੀ ਨੇਤਾ ਐਂਜੇਲਾ ਮਰਕੇਲ ਨੇ ਕਿਹਾ ਕਿ ਜਰਮਨੀ, ਸੀਰੀਆ ਖਿਲਾਫ ਅਮਰੀਕੀ ਅਗਵਾਈ ਵਾਲੇ ਫੌਜੀ ਹਮਲੇ 'ਚ ਸ਼ਾਮਲ ਨਹੀਂ ਹੋਵੇਗਾ। ਨਿਊਜ਼ ਏਜੰਸੀ ਸ਼ਿਨਹੁਆ ਮੁਤਾਬਕ ਮਰਕੇਲ ਨੇ ਵੀਰਵਾਰ ਨੂੰ ਮੀਡੀਆ ਨੂੰ ਕਿਹਾ, 'ਸੀਰੀਆ 'ਚ ਜੇਕਰ ਫੌਜੀ ਕਾਰਵਾਈ ਕਾਰਵਾਈ ਹੋਈ ਤਾਂ ਜਰਮਨੀ ਇਸ 'ਚ ਹਿੱਸਾ ਨਹੀਂ ਲਵੇਗਾ ਤੇ ਮੈਂ ਪੱਕੇ ਤੌਰ 'ਤੇ ਇਹ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਫੌਜੀ ਦਖਲ ਅੰਦਾਜੀ 'ਤੇ ਹੁਣ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਮਰਕੇਲ ਨੇ ਇਹ ਵੀ ਕਿਹਾ ਕਿ ਕੈਮੀਕਲ ਹਥਿਆਰਾਂ ਦੀ ਵਰਤੋਂ ਹਮੇਸ਼ਾ ਨਾ ਮਨਜ਼ੂਰ ਹੋਵੇਗਾ। ਜਰਮਨੀ ਨੇ ਕਿਹਾ ਕਿ ਸੀਰੀਆ 'ਚ ਭਵਿੱਖ 'ਚ ਕੈਮੀਕਲ ਹਥਿਆਰਾਂ ਦੀ ਵਰਤੋਂ ਨੂੰ ਰੋਕਣ ਲਈ ਅਹਿੰਸਕ ਤਰੀਕਿਆਂ 'ਚ ਆਪਣੀ ਉਰਜ਼ਾ ਲਗਾਵੇਗਾ। ਉਦਾਹਰਣ ਲਈ ਉਹ ਇਸ ਮਾਮਲੇ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਤੇ ਆਰਗੇਨਾਈਜੇਸ਼ਨ ਫਾਰ ਦਿ ਪ੍ਰੋਹਿਬਿਸ਼ਨ ਆਫ ਕੈਮੀਕਲ ਵੈਪਨਸ ਦੀਆਂ ਸਰਗਰਮੀਆਂ ਦਾ ਸਮਰਥਨ ਕਰੇਗਾ। ਤੁਹਾਨੂੰ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਥਿਤ ਕੈਮੀਕਲ ਹਮਲਿਆਂ ਦੀ ਦੋਸ਼ੀ ਸੀਰੀਆ ਸਰਕਾਰ ਖਿਲਾਫ ਫੌਜੀ ਕਾਰਵਾਈ ਦੀ ਧਮਕੀ ਦਿੱਤੀ ਹੈ।


Related News