ਸਰਦੀਆਂ ਦੀਆਂ ਛੁੱਟੀਆਂ ਦਾ ਲਾਹਾ ਲੈ ਗਏ ਚੋਰ ! ਦਿੱਤਾ ਸਭ ਤੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ
Wednesday, Dec 31, 2025 - 10:07 AM (IST)
ਇੰਟਰਨੈਸ਼ਨਲ ਡੈਸਕ- ਇਕ ਪਾਸੇ ਪੂਰੀ ਦੁਨੀਆ ਨਵੇਂ ਸਾਲ ਦੀਆਂ ਖੁਸ਼ੀਆਂ ਮਨਾ ਰਿਹਾ ਹੈ, ਉੱਥੇ ਹੀ ਯੂਰਪੀ ਦੇਸ਼ ਜਰਮਨੀ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਛੁੱਟੀਆਂ ਦੌਰਾਨਇਕ ਬੈਂਕ ਵਿਚ ਚੋਰਾਂ ਨੇ ਭੰਨਤੋੜ ਕਰ ਕੇ ਲੱਖਾਂ ਯੂਰੋ ਚੋਰੀ ਕਰ ਲਏ ਹਨ। ਪੁਲਸ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਚੋਰਾਂ ਨੇ ਸੇਫ ਤੱਕ ਪਹੁੰਚਣ ਲਈ ਇਕ ਡਰਿੱਲ ਦੀ ਵਰਤੋਂ ਕੀਤੀ ਸੀ।
ਪੁਲਸ ਅਤੇ ਸਪਾਰਕਾਸੇ ਨਾਂ ਦੇ ਬੈਂਕ ਨੇ ਦੱਸਿਆ ਕਿ ਚੋਰੀ ਨਾਲ ਲੱਗਭਗ 2,700 ਖਾਤਾ ਧਾਰਕਾਂ ਨੂੰ ਨੁਕਸਾਨ ਹੋਇਆ ਹੈ। ਪੁਲਸ ਦੇ ਬੁਲਾਰੇ ਥਾਮਸ ਨੋਵਾਕਜ਼ਿਕ ਨੇ ਦੱਸਿਆ ਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਚੋਰੀ ਹੋਈ ਕੁੱਲ ਰਕਮ 10 ਤੋਂ 90 ਮਿਲੀਅਨ ਯੂਰੋ (ਲੱਗਭਗ 11.7 ਅਤੇ 105.7 ਮਿਲੀਅਨ ਅਮਰੀਕੀ ਡਾਲਰ) ਦੇ ਵਿਚਕਾਰ ਹੋ ਸਕਦੀ ਹੈ।
ਇਹ ਚੋਰੀ ਜਰਮਨੀ ਦੀਆਂ ਸਭ ਤੋਂ ਵੱਡੀਆਂ ਚੋਰੀਆਂ ਵਿਚੋਂ ਇਕ ਹੋ ਸਕਦੀ ਹੈ। ਫਾਇਰ ਅਲਾਰਮ ਵੱਜਣ ਤੋਂ ਬਾਅਦ ਪੁਲਸ ਅਤੇ ਫਾਇਰਫਾਈਟਰਜ਼ ਸੋਮਵਾਰ ਸਵੇਰੇ 4 ਵਜੇ ਦੇ ਕਰੀਬ ਬੈਂਕ ਵਿਚ ਪਹੁੰਚੇ।
