ਇਸ ਦੇਸ਼ ’ਚ ਭੰਗ ਦੀ ਵਰਤੋਂ ਨੂੰ ਮਿਲੀ ਕਾਨੂੰਨੀ ਮਾਨਤਾ, 1 ਜੁਲਾਈ ਤੋਂ ਕਲੱਬਾਂ ’ਚ ਗਾਂਜਾ ਵੀ ਹੋਵੇਗਾ ਮੁਹੱਈਆ

04/02/2024 9:21:29 AM

ਜਲੰਧਰ (ਇੰਟ) - ਜਰਮਨੀ ਨੇ ਸੋਮਵਾਰ ਤੋਂ ਭੰਗ ਦੀ ਖੇਤੀ ਅਤੇ ਇਸ ਦੀ ਵਰਤੋਂ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਇਹ ਹੁਣ ਯੂਰਪ ਵਿਚ ਭੰਗ ਦੀ ਵਰਤੋਂ ਅਤੇ ਖੇਤੀ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇਹੀ ਨਹੀਂ, ਦੇਸ਼ ਦੇ ਕੈਨਾਬਿਸ ਕਲੱਬਾਂ ’ਚ 1 ਜੁਲਾਈ ਤੋਂ ਕਾਨੂੰਨੀ ਤੌਰ ’ਤੇ ਗਾਂਜਾ ਮਿਲੇਗਾ। ਹਰੇਕ ਕਲੱਬ ਵਿਚ 500 ਤੱਕ ਮੈਂਬਰ ਹੋ ਸਕਦੇ ਹਨ ਅਤੇ ਹਰੇਕ ਵਿਅਕਤੀ 50 ਗ੍ਰਾਮ ਤੱਕ ਭੰਗ ਵੰਡ ਸਕਦਾ ਹੈ। ਜਰਮਨੀ ਵਿਚ ਮੌਜੂਦਾ ਕਾਨੂੰਨ ਦੇ ਬਾਵਜੂਦ ਭੰਗ ਦੀ ਵਰਤੋਂ ਵੱਧਦੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਵਾਹਨਾਂ ਨੂੰ ਲੈ ਕੇ ਆਈ ਵੱਡੀ ਖ਼ਬਰ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲਿਆ ਇਹ ਸੰਕਲਪ

ਪ੍ਰਤੀ ਮਹੀਨਾ 30 ਗ੍ਰਾਮ ਭੰਗ ਰੱਖਣ ਦੀ ਇਜਾਜ਼ਤ

ਮੀਡੀਆ ਰਿਪੋਰਟ ਦੇ ਅਨੁਸਾਰ ਜਰਮਨੀ ਦੇ ਨਵੇਂ ਕਾਨੂੰਨ ਦੇ ਤਹਿਤ 21 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਨੂੰ ਹੁਣ ਪ੍ਰਤੀ ਮਹੀਨਾ 30 ਗ੍ਰਾਮ ਤੱਕ ਭੰਗ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਸ ਵਿਚ 10 ਪ੍ਰਤੀਸ਼ਤ ਤੋਂ ਵੱਧ ਮਨੋਵਿਗਿਆਨਕ ਪਦਾਰਥ ਟੈਟਰਾ ਹਾਈਡ੍ਰੋ ਕੈਨਾਬਿਨੋਲ (ਟੀ. ਐੱਚ. ਸੀ.) ਨਹੀਂ ਹੋਵੇਗਾ। ਨਾਲ ਹੀ ਦੇਸ਼ ’ਚ ਲੋਕਾਂ ਨੂੰ ਭੰਗ ਦੇ ਬੂਟਿਆਂ ਦੀ ਕਾਸ਼ਤ ਕਰਨ ਦੀ ਵੀ ਇਜਾਜ਼ਤ ਦਿੱਤੀ ਗਈ ਹੈ। ਦੇਸ਼ ਦੇ ਕਈ ਵਿਰੋਧੀ ਨੇਤਾਵਾਂ ਅਤੇ ਮੈਡੀਕਲ ਸੰਗਠਨਾਂ ਦੇ ਵਿਰੋਧ ਦੇ ਬਾਵਜੂਦ ਇਸ ਨੂੰ ਕਾਨੂੰਨੀ ਰੂਪ ਦਿੱਤਾ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅੱਧੀ ਰਾਤ ਨੂੰ ਜਿਉਂ ਹੀ ਇਹ ਕਾਨੂੰਨ ਲਾਗੂ ਹੋਇਆ ਸੈਂਕੜੇ ਲੋਕ ਬਰਲਿਨ ਦੇ ਬ੍ਰਾਂਡੇਨਬਰਗ ਗੇਟ ’ਤੇ ਪਹੁੰਚੇ ਅਤੇ ਉਨ੍ਹਾਂ ਵਿਚੋਂ ਕਈਆਂ ਨੇ ਭੰਗ ਦੀ ਵਰਤੋਂ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ।

ਇਹ ਵੀ ਪੜ੍ਹੋ : ਅੱਤਵਾਦੀ ਪੰਨੂ ਦੇ ਮਾਮਲੇ 'ਚ ਬੋਲਿਆ ਅਮਰੀਕਾ, ਕਿਸੇ ਨੂੰ ਵੀ ਲਛਮਣ ਰੇਖਾ ਪਾਰ ਨਹੀਂ ਕਰਨੀ ਚਾਹੀਦੀ

ਕਾਲਾਬਾਜ਼ਾਰੀ ਰੋਕਣ ਲਈ ਚੁੱਕੇ ਗਏ ਕਦਮ

ਨਵੇਂ ਕਾਨੂੰਨ ਨੂੰ ਲਾਗੂ ਕਰਕੇ ਸਰਕਾਰ ਕਾਲਾਬਾਜ਼ਾਰੀ ਨੂੰ ਰੋਕਣਾ ਚਾਹੁੰਦੀ ਹੈ ਅਤੇ ਦੂਸ਼ਿਤ ਭੰਗ ਦਾ ਵਰਤੋਂ ਕਰਨ ਵਾਲਿਆਂ ਨੂੰ ਇਸ ਤੋਂ ਬਚਾਉਣਾ ਚਾਹੁੰਦੀ ਹੈ। ਓਧਰ, ਸਿਹਤ ਸਮੂਹਾਂ ਨੇ ਇਸ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਇਸ ਕਾਨੂੰਨ ਨਾਲ ਨੌਜਵਾਨਾਂ ’ਚ ਇਸ ਦੀ ਵਰਤੋਂ ਵਧ ਜਾਵੇਗੀ ਅਤੇ ਉਨ੍ਹਾਂ ਦੀ ਸਿਹਤ ਲਈ ਇਹ ਖਤਰਨਾਕ ਹੋ ਸਕਦਾ ਹੈ। ਹਾਲਾਂਕਿ ਸਿਹਤ ਸਮੂਹਾਂ ਦੀ ਇਸ ’ਤੇ ਚਿੰਤਾ ਨੂੰ ਲੈ ਕੇ ਦੇਸ਼ ਦੇ ਸਿਹਤ ਮੰਤਰੀ ਕਾਰਲ ਲਾਟਰਬੈਕ ਨੇ ਕਿਹਾ ਕਿ ਸਰਕਾਰ ਨੇ ਇਸ ਕਾਨੂੰਨ ਨੂੰ ਲਾਗੂ ਕਰਨ ਅਤੇ ਇਸ ਨਾਲ ਪੈਦਾ ਹੋਣ ਵਾਲੇ ਜੋਖਮਾਂ ਬਾਰੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਵੀ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਸਕੂਲਾਂ ਅਤੇ ਖੇਡ ਦੇ ਮੈਦਾਨਾਂ ਤੋਂ 100 ਮੀਟਰ ਦੀ ਦੂਰੀ ਤੱਕ ਭੰਗ ਦੀ ਵਰਤੋਂ ਅਤੇ ਖੇਤੀ ’ਤੇ ਪਾਬੰਦੀ ਲਗਾਈ ਹੈ। ਪੈਦਲ ਚੱਲਣ ਵਾਲੇ ਇਲਾਕਿਆਂ ਵਿਚ ਸਵੇਰੇ 7:00 ਵਜੇ ਤੋਂ ਰਾਤ 8:00 ਵਜੇ ਦੇ ਦਰਮਿਆਨ ਸਿਗਰਟਨੋਸ਼ੀ ’ਤੇ ਪਾਬੰਦੀ ਲਾਉਣ ਦਾ ਵੀ ਸਰਕਾਰ ਨੇ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਇਨ੍ਹਾਂ 4 ਪੰਜਾਬੀਆਂ ਦੀ ਭਾਲ 'ਚ ਜੁਟੀ ਕੈਨੇਡੀਅਨ ਪੁਲਸ, ਜਾਣੋ ਕੀ ਹੈ ਪੂਰਾ ਮਾਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News