ਸ਼ਖਸ ਦੇ ਮੂੰਹ ''ਚੋਂ ਨਿਕਲਿਆ 3.7 cm ਲੰਬਾ ਦੰਦ, ਬਣਿਆ ਵਰਲਡ ਰਿਕਾਰਡ

11/01/2019 2:43:02 PM

ਬਰਲਿਨ (ਬਿਊਰੋ): ਜਰਮਨੀ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿਛਲੇ ਮਹੀਨੇ ਇਕ ਵਿਅਕਤੀ ਦੇ ਮੂੰਹ ਵਿਚੋਂ ਦੁਨੀਆ ਦਾ ਸਭ ਤੋਂ ਲੰਬਾ ਦੰਦ ਕੱਢਿਆ ਗਿਆ। ਇਸ ਦੰਦ ਦੀ ਲੰਬਾਈ 1.46 ਇੰਚ (3.7 ਸੈਂਟੀਮੀਟਰ) ਹੈ। ਇਸ ਕਾਰਨ ਮਿਜੋ ਵੋਡੋਪਿਜਾ (Mijo Vodopija) ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿਚ ਦਰਜ ਹੋ ਗਿਆ ਹੈ। ਪਹਿਲਾਂ ਇਹ ਰਿਕਾਰਡ ਭਾਰਤ ਦੇ ਉਰਵਿਲ ਪਟੇਲ ਦੇ ਨਾਮ ਸੀ। ਮੂਲ ਤੌਰ 'ਤੇ ਮਿਜੋ ਕ੍ਰੋਏਸ਼ੀਆ ਦਾ ਰਹਿਣਾ ਵਾਲਾ ਹੈ। ਭਾਵੇਂਕਿ ਪਿਛਲੇ ਕੁਝ ਸਾਲਾਂ ਤੋਂ ਉਹ ਜਰਮਨੀ ਦੇ ਮੈਂਜ ਸ਼ਹਿਰ ਵਿਚ ਰਹਿ ਰਿਹਾ ਹੈ।  

PunjabKesari

ਡਾਕਟਰ ਮੈਕਸ ਲੁਕਾਸ ਨੇ ਦੱਸਿਆ ਕਿ ਮਿਜੋ ਨੇ ਪਹਿਲਾਂ ਤੇਜ਼ ਦਰਦ ਦੀ ਸ਼ਿਕਾਇਤ ਕੀਤੀ ਸੀ।  ਡਾਕਟਰਾਂ ਨੇ ਐਕਸ ਰੇਅ ਦੇਖਣ ਦੇ ਬਾਅਦ ਮਿਜੋ ਦੇ ਦੰਦ ਨੂੰ ਅਵਿਸ਼ਵਾਸਯੋਗ ਅਤੇ ਹੈਰਾਨ ਕਰ ਦੇਣ ਵਾਲਾ ਕਰਾਰ ਦਿੱਤਾ। ਜਾਂਚ ਦੇ ਬਾਅਦ ਸਤੰਬਰ ਵਿਚ ਇਸ ਦੇ ਦੰਦ ਨੂੰ ਕੱਢਿਆ ਗਿਆ। ਡਾਕਟਰ ਮੈਕਸ ਨੇ ਦੱਸਿਆ ਕਿ ਮਿਜੋ ਜਦੋਂ ਉਸ ਕੋਲ ਆਇਆ ਸੀ ਤਾਂ ਉਸ ਦੇ ਮੂੰਹ ਵਿਚ ਸੋਜ ਅਤੇ ਇਨਫੈਕਸ਼ਨ ਸੀ। ਅਸੀਂ ਇਸ ਨੂੰ ਤੁਰੰਤ ਕੱਢਣ ਦੀ ਸਲਾਹ ਦਿੱਤੀ ਕਿਉਂਕਿ ਇਸ ਸਥਿਤੀ ਵਿਚ ਕੁਝ ਹੋਰ ਇਲਾਜ ਨਹੀਂ ਕੀਤਾ ਜਾ ਸਕਦਾ ਸੀ।

PunjabKesari

ਹੁਣ ਗਿਨੀਜ਼ ਵਰਲਡ ਰਿਕਾਰਡ ਨੇ ਮਿਜੋ ਦੇ ਰਿਕਾਰਡ ਦੀ ਪੁਸ਼ਟੀ ਕੀਤੀ ਹੈ। ਗਿਨੀਜ਼ ਨੇ ਕਿਹਾ ਹੈ ਕਿ ਮਿਜੋ ਦੇ ਦੰਦ ਦੀ ਲੰਬਾਈ 3.72 ਸੈਂਟੀਮੀਟਰ (1.46 ਇੰਚ) ਹੈ ਜੋ ਦੁਨੀਆ ਵਿਚ ਮਿਲਿਆ ਹੁਣ ਤੱਕ ਦਾ ਸਭ ਤੋਂ ਲੰਬਾ ਮਨੁੱਖੀ ਦੰਦ ਹੈ। ਇਸ ਸਬੰਧੀ ਮਿਜੋ ਨੂੰ ਇਸ ਹਫਤੇ ਸਰਟੀਫਿਕੇਟ ਦਿੱਤਾ ਜਾਵੇਗਾ। ਡਾਕਟਰ ਮੈਕਸ ਨੇ ਰਿਕਾਰਡ ਨੂੰ ਦਰਜ ਕਰਾਉਣ ਲਈ ਐਪਲੀਕੇਸ਼ਨ ਦਿੱਤੀ ਸੀ। ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤ ਵਿਚ ਗੁਜਰਾਤ ਦੇ ਵਿਦਿਆਰਥੀ ਉਰਵਿਲ ਪਟੇਲ ਦੇ ਨਾਮ ਸੀ। ਉਰਵਿਲ ਦੇ ਮੂੰਹ ਵਿਚੋਂ ਫਰਵਰੀ 2017 ਵਿਚ 1.44 ਇੰਚ (3.66 ਸੈਂਟੀਮੀਟਰ) ਲੰਬਾ ਦੰਦ ਕੱਢਿਆ ਗਿਆ ਸੀ। ਆਮਤੌਰ 'ਤੇ ਇਕ ਸਧਾਰਨ ਦੰਦ ਦੇ ਉੱਪਰੀ ਹਿੱਸੇ ਦੀ ਲੰਬਾਈ 8.70 ਮਿਲੀਮੀਟਰ ਅਤੇ ਜੜ੍ਹ ਦੀ ਲੰਬਾਈ 15.51 ਮਿਲੀਮੀਟਰ ਹੁੰਦੀ ਹੈ।


Vandana

Content Editor

Related News