ਜਰਮਨੀ ਤੋਂ ਵੱਡੀ ਖ਼ਬਰ, ਤਕਨੀਕੀ ਖਰਾਬੀ ਕਾਰਨ ਦਰਜਨਾਂ ਉਡਾਣਾਂ ਰੱਦ

02/15/2023 6:25:59 PM

ਬਰਲਿਨ (ਬਿਊਰੋ)  ਜਰਮਨੀ ਦੀ ਲੁਫਥਾਂਸਾ ਏਅਰਲਾਈਨਜ਼ ਦੇ ਕੰਪਿਊਟਰ ਸਿਸਟਮ 'ਚ ਬੁੱਧਵਾਰ ਨੂੰ ਤਕਨੀਕੀ ਖਰਾਬੀ ਆ ਗਈ। ਇਸ ਕਾਰਨ ਦਰਜਨਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕੰਪਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਇਹ ਸਮੱਸਿਆ ਆਈ.ਟੀ. ਸਿਸਟਮ ਦੀ ਖਰਾਬੀ ਕਾਰਨ ਹੋਈ ਹੈ। ਇਸ ਨੂੰ ਜਲਦੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਇਸ ਮਾਮਲੇ ਦੀ ਵੀ ਜਾਂਚ ਕਰ ਰਹੇ ਹਾਂ ਕਿ ਇਸ ਨੇ ਪੂਰੇ ਸਮੂਹ ਦੇ ਆਈ.ਟੀ. ਸਿਸਟਮ ਨੂੰ ਕਿਵੇਂ ਪ੍ਰਭਾਵਿਤ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਅਮਰੀਕਾ ਵਿੱਚ ਵੀ ਅਜਿਹੀ ਹੀ ਸਮੱਸਿਆ ਸਾਹਮਣੇ ਆਈ ਸੀ ਅਤੇ ਇਸ ਕਾਰਨ ਹਜ਼ਾਰਾਂ ਉਡਾਣਾਂ ਨੂੰ ਰੱਦ ਕਰਨਾ ਪਿਆ ਸੀ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਸਿਰਫ ਲੁਫਥਾਂਸਾ ਗਰੁੱਪ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਅਸੀਂ ਇਸਨੂੰ ਬਹੁਤ ਜਲਦੀ ਠੀਕ ਕਰਾਂਗੇ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ: CSPA ਤਹਿਤ ਨੀਤੀਗਤ ਨਿਯਮਾਂ 'ਚ ਬਦਲਾਅ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

ਯਾਤਰੀਆਂ ਦੀ ਵਧੀ ਮੁਸ਼ਕਲ

ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਕੁਝ ਯਾਤਰੀਆਂ ਨੇ ਕਿਹਾ ਕਿ ਕੰਪਨੀ ਹੁਣ ਸਾਨੂੰ ਪੈੱਨ ਅਤੇ ਕਾਗਜ਼ ਦੀ ਮਦਦ ਨਾਲ ਬੋਰਡਿੰਗ ਲਈ ਵੇਰਵੇ ਦੇ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਫਿਲਹਾਲ ਡਿਜੀਟਲ ਆਪਰੇਸ਼ਨ ਨਹੀਂ ਹੋ ਰਹੇ ਹਨ। ਖਾਸ ਕਰਕੇ ਸਾਮਾਨ ਦੀ ਸਮੱਸਿਆ ਹੈ। ਖਾਸ ਗੱਲ ਇਹ ਹੈ ਕਿ ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਦੋ ਦਿਨ ਬਾਅਦ ਹੀ ਜਰਮਨੀ ਦੇ 7 ਹਵਾਈ ਅੱਡਿਆਂ ਦੇ ਕਰਮਚਾਰੀਆਂ ਨੇ ਕੁਝ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਜਾਣ ਦੀ ਧਮਕੀ ਦਿੱਤੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News