ਜਰਮਨੀ ਦੇ ਪਿੰਡ ''ਚ ਧਮਾਕਾ, 14 ਲੋਕ ਜ਼ਖਮੀ
Monday, Sep 09, 2019 - 03:19 PM (IST)

ਬਰਲਿਨ (ਭਾਸ਼ਾ)— ਪੱਛਮੀ ਜਰਮਨੀ ਦੇ ਇਕ ਪਿੰਡ ਵਿਚ ਉਤਸਵ ਦੌਰਾਨ ਧਮਾਕਾ ਹੋਇਆ। ਇਸ ਧਮਾਕੇ ਵਿਚ 14 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚੋਂ 5 ਦੀ ਹਾਲਤ ਗੰਭੀਰ ਹੈ। ਜਰਮਨੀ ਦੀ ਇਕ ਸਮਾਚਾਰ ਏਜੰਸੀ ਨੇ ਸੋਮਵਾਰ ਨੂੰ ਖਬਰ ਦਿੱਤੀ ਕਿ ਪੁਲਸ ਫ੍ਰੈਉਡੇਨਬਰਗ ਵਿਚ ਉਤਸਵ ਦੌਰਾਨ ਐਤਵਾਰ ਨੂੰ ਹੋਏ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਡੀ.ਪੀ.ਏ. ਨੂੰ ਦੱਸਿਆ ਕਿ ਅਜਿਹਾ ਲੱਗਦਾ ਹੈਕਿ ਵੱਡੇ ਫ੍ਰਾਇੰਗ ਪੈਨ ਵਿਚ ਤੇਲ ਕਾਰਨ ਧਮਾਕਾ ਹੋਇਆ। ਬੈਕਸਫੇਸਟ ਨਾਮ ਦੇ ਉਤਸਵ ਵਿਚ ਕਰੀਬ 100 ਲੋਕ ਸ਼ਾਮਲ ਹੋਏ ਸਨ।