ਆਸਟ੍ਰੀਆ ਤੇ ਜਰਮਨੀ ''ਚ ਖਰਾਬ ਮੌਸਮ ਨਾਲ ਜਨਜੀਵਨ ਪ੍ਰਭਾਵਿਤ

Tuesday, Jan 15, 2019 - 06:16 PM (IST)

ਆਸਟ੍ਰੀਆ ਤੇ ਜਰਮਨੀ ''ਚ ਖਰਾਬ ਮੌਸਮ ਨਾਲ ਜਨਜੀਵਨ ਪ੍ਰਭਾਵਿਤ

ਬਰਲਿਨ— ਯੂਰਪ ਦੇ ਕੁਝ ਹਿੱਸਿਆਂ 'ਚ ਖਰਾਬ ਮੌਸਮ ਨਾਲ ਮੰਗਲਵਾਰ ਨੂੰ ਜਨਜੀਵਨ ਦੇ ਪ੍ਰਭਾਵਿਤ ਹੋਣ ਦਾ ਸਿਲਸਿਲਾ ਜਾਰੀ ਹੈ ਜਦਕਿ ਆਸਟ੍ਰੀਆ 'ਚ ਜ਼ਮੀਨ ਖਿਸਕਣ ਨਾਲ ਇਮਾਰਤਾਂ ਤੇ ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ। 

ਆਸਟ੍ਰੀਆ ਦੇ ਮੱਧ 'ਚ ਲੈਂਡਸਲਾਈਡ ਦੀ ਲਪੇਟ 'ਚ ਇਕ ਹੋਟਲ ਆ ਗਿਆ। ਹੋਟਲ 'ਚ ਰੁਕੇ ਸਾਰੇ 60 ਲੋਕਾਂ ਤੇ ਕਰਮਚਾਰੀਆਂ ਨੂੰ ਇਮਾਰਤਾਂ 'ਚ ਸੁਰੱਖਿਅਤ ਕੱਢ ਲਿਆ ਗਿਆ ਹੈ। ਇਸ 'ਚ ਜ਼ਿਆਦਾਤਰ ਲੋਕ ਡੈਨਿਸ਼ ਸਕਾਈ ਕਲੱਬ ਦੇ ਸਨ। ਭਾਰੀ ਬਰਫਬਾਰੀ ਤੋਂ ਬਾਅਦ ਮੌਸਮ 'ਚ ਥੋੜੀ ਗਰਮੀ ਤੇ ਹੁੰਮਸ ਕਾਰਨ ਦੱਖਣੀ ਜਰਮਨੀ, ਆਸਟ੍ਰੀਆ ਤੇ ਸਵਿਟਜ਼ਰਲੈਂਡ 'ਚ ਲੈਂਡਸਲਾਈਡ ਦਾ ਖਤਰਾ ਵਧ ਗਿਆ ਹੈ।


author

Baljit Singh

Content Editor

Related News