ਜਨਮ ਲੈਂਦੇ ਹੀ ਵਿਛੜ ਗਈਆਂ ਸਨ ਇਹ ਜੁੜਵਾ ਭੈਣਾਂ, 19 ਸਾਲਾਂ ਬਾਅਦ ਇੰਝ ਹੋਈ ਮੁਲਾਕਾਤ
Saturday, Jan 27, 2024 - 01:55 PM (IST)
ਜਾਰਜੀਆ - ਤੁਸੀਂ ਅਕਸਰ ਫਿਲਮਾਂ 'ਚ ਜੁੜਵਾਂ ਬੱਚਿਆਂ ਨਾਲ ਜੁੜੀਆਂ ਕਹਾਣੀਆਂ ਦੇਖੀਆਂ ਹੋਣਗੀਆਂ। ਜਿੱਥੇ ਜਨਮ ਸਮੇਂ 2 ਜੁੜਵਾਂ ਬੱਚੇ ਵੱਖ ਹੋ ਜਾਂਦੇ ਹਨ ਅਤੇ ਫਿਰ ਵੱਡੇ ਹੋਣ 'ਤੇ ਅਚਾਨਕ ਇੱਕ-ਦੂਜੇ ਨੂੰ ਮਿਲ ਜਾਂਦੇ ਹਨ। ਅਜਿਹਾ ਹੀ ਕੁਝ ਪੂਰਬੀ ਯੂਰਪੀ ਦੇਸ਼ ਜਾਰਜੀਆ 'ਚ ਦੇਖਣ ਨੂੰ ਮਿਲਿਆ। ਐਮੀ ਖਵੀਟੀਆ ਅਤੇ ਐਨੋ ਸਰਤਾਨੀਆ ਦੋ ਜੁੜਵਾ ਭੈਣਾਂ ਹਨ ਜੋ ਜਨਮ ਸਮੇਂ ਵੱਖ ਹੋ ਗਈਆਂ ਸਨ। ਪਰ 19 ਸਾਲਾਂ ਬਾਅਦ, ਸਮੇਂ ਦੀਆਂ ਤਬਦੀਲੀਆਂ ਨੇ ਉਨ੍ਹਾਂ ਨੂੰ ਮੁੜ ਮਿਲਾ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਦੋਵੇਂ ਜਾਰਜੀਆ ਵਿਚ ਕੁਝ ਮੀਲ ਦੀ ਦੂਰੀ 'ਤੇ ਰਹਿ ਰਹੀਆਂ ਸਨ, ਪਰ ਇਸ ਗੱਲ ਤੋਂ ਅਣਜਾਣ ਸਨ ਕਿ ਉਹ ਜੁੜਵਾਂ ਭੈਣਾਂ ਹਨ। ਦੋਵਾਂ ਦੀ ਮੁਲਾਕਾਤ ਇੱਕ ਟੈਲੇਂਟ ਸ਼ੋਅ ਅਤੇ ਟਿਕਟਾਕ ਵੀਡੀਆ ਰਾਹੀਂ ਹੋਈ।
ਦਰਅਸਲ ਐਮੀ ਅਤੇ ਐਨੋ ਦੀ ਖੋਜ ਉਦੋਂ ਸ਼ੁਰੂ ਹੋਈ ਜਦੋਂ ਉਹ ਦੋਵੇਂ ਸਿਰਫ਼ 12 ਸਾਲ ਦੀਆਂ ਸਨ। ਐਮੀ ਨੇ ਆਪਣੇ ਪਸੰਦੀਦਾ ਟੀਵੀ ਸ਼ੋਅ 'ਜਾਰਜੀਆਜ਼ ਗੌਟ ਟੇਲੇਂਟ' 'ਚ ਇਕ ਕੁੜੀ ਨੂੰ ਦੇਖਿਆ ਜੋ ਬਿਲਕੁਲ ਉਸ ਵਰਗੀ ਦਿਖਦੀ ਸੀ ਪਰ ਐਮੀ ਨੂੰ ਇਹ ਨਹੀਂ ਪਤਾ ਸੀ ਕਿ ਉਹ ਆਪਣੀ ਲੰਬੇ ਸਮੇਂ ਤੋਂ ਵਿਛੜੀ ਹੋਈ ਭੈਣ ਐਨੋ ਨੂੰ ਦੇਖ ਰਹੀ ਹੈ। ਉਥੇ ਹੀ ਐਨੋ ਨੂੰ TikTok 'ਤੇ ਇੱਕ ਵੀਡੀਓ ਮਿਲੀ ਜਿਸ ਵਿੱਚ ਦਿਖਣ ਵਾਲੀ ਕੁੜੀ ਦਾ ਚਿਹਰਾ ਬਿਲਕੁਲ ਉਸ ਵਰਗਾ ਸੀ। ਇਹ ਕੋਈ ਹੋਰ ਨਹੀਂ ਸਗੋਂ ਉਸਦੀ ਜੁੜਵਾ ਭੈਣ ਐਮੀ ਸੀ। ਬਾਅਦ ਵਿਚ ਇਹ ਵੀ ਸਾਹਮਣੇ ਆਇਆ ਕਿ ਉਨ੍ਹਾਂ ਦੀ ਮਾਂ ਅਜਾ ਸ਼ੋਨੀ 2002 ਵਿਚ ਉਨ੍ਹਾਂ ਨੂੰ ਜਨਮ ਦੇਣ ਤੋਂ ਬਾਅਦ ਕੋਮਾ ਵਿਚ ਚਲੀ ਗਈ ਸੀ ਅਤੇ ਉਨ੍ਹਾਂ ਦੇ ਪਤੀ ਗੋਚਾ ਗਖਰੀਆ ਨੇ ਐਨੋ ਅਤੇ ਐਮੀ ਨੂੰ ਵੱਖ-ਵੱਖ ਪਰਿਵਾਰਾਂ ਨੂੰ ਵੇਚ ਦਿੱਤਾ ਸੀ। ਐਨੋ ਦਾ ਪਾਲਣ ਪੋਸ਼ਣ ਟਬਿਲਿਸੀ ਵਿੱਚ ਹੋਇਆ ਸੀ, ਜਦੋਂ ਕਿ ਐਮੀ ਦਾ ਪਾਲਣ ਪੋਸ਼ਣ ਜ਼ੁਗਦੀਦੀ ਵਿੱਚ ਹੋਇਆ ਸੀ। ਐਮੀ ਅਤੇ ਐਨੋ 19 ਸਾਲ ਪਹਿਲਾਂ ਵੱਖ ਹੋਈਆਂ ਸਨ, ਪਰ ਸਮੇਂ ਨੇ ਉਨ੍ਹਾਂ ਨੂੰ ਦੁਬਾਰਾ ਮਿਲਾ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਪੁਨਰ-ਮਿਲਨ ਦੀ ਇਹ ਘਟਨਾ 2 ਸਾਲ ਪਹਿਲਾਂ ਦੀ ਹੈ, ਜਦੋਂ ਦੋਵੇਂ ਭੈਣਾਂ 19 ਸਾਲ ਪਹਿਲਾਂ ਵੱਖ ਹੋਣ ਤੋਂ ਬਾਅਦ ਪਹਿਲੀ ਵਾਰ ਰਾਜਧਾਨੀ ਤਬਿਲਿਸੀ ਦੇ ਰੁਸਤਾਵੇਲੀ ਬ੍ਰਿਜ 'ਤੇ ਇੱਕ ਦੂਜੇ ਨੂੰ ਮਿਲੀਆਂ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।