''Freedom'' ਸ਼ਹਿਰ ਵਸਾਉਣ ਲਈ 19 ਗੈਰ ਗੋਰੇ ਪਰਿਵਾਰਾਂ ਨੇ ਖਰੀਦੀ 97 ਏਕੜ ਜ਼ਮੀਨ

Sunday, Sep 13, 2020 - 06:21 PM (IST)

''Freedom'' ਸ਼ਹਿਰ ਵਸਾਉਣ ਲਈ 19 ਗੈਰ ਗੋਰੇ ਪਰਿਵਾਰਾਂ ਨੇ ਖਰੀਦੀ 97 ਏਕੜ ਜ਼ਮੀਨ

ਜਾਰਜੀਆ (ਬਿਊਰੋ): ਅਮਰੀਕਾ ਵਿਚ ਪਿਛਲੇ ਕੁਝ ਸਮੇਂ ਵਿਚ ਬਲੈਕ ਲਾਈਵਸ ਮੈਟਰ ਦੇ ਅੰਦੋਲਨ ਨੇ ਜ਼ੋਰ ਫੜਿਆ ਹੈ। ਦੇਸ਼ ਦੀ ਪੁਲਸ ਦੇ ਹੱਥੋਂ ਗੈਰ-ਗੋਰੇ ਅਮਰੀਕੀ ਨਾਗਰਿਕਾਂ ਦੀ ਮੌਤ ਦੇ ਕਾਰਨ ਕਈ ਵਾਰ ਵਿਰੋਧ ਪ੍ਰਦਰਸ਼ਨਾਂ ਨੇ ਹਮਲਾਵਰ ਰੂਪ ਵੀ ਧਾਰਿਆ ਹੈ। ਇਸ ਦੌਰਾਨ ਇੱਥੇ ਜਾਰਜੀਆ ਵਿਚ 19 ਗੈਰ ਗੋਰੇ ਪਰਿਵਾਰਾਂ ਨੇ ਮਿਲ ਕੇ 97 ਏਕੜ ਦੀ ਜ਼ਮੀਨ ਖਰੀਦੀ ਹੈ। ਇਸ ਜਗ੍ਹਾ ਦੀ ਵਰਤੋਂ ਗੈਰ ਗੋਰੇ ਪਰਿਵਾਰਾਂ ਨੂੰ ਸੁਰੱਖਿਅਤ ਠਿਕਾਣਾ ਦੇਣ ਦੇ ਲਈ ਕੀਤੀ ਜਾਵੇਗੀ।

ਸ਼ਹਿਰ ਦਾ ਰੱਖਿਆ ਗਿਆ ਸ਼ਾਨਦਾਰ ਨਾਮ
ਰੀਅਲ ਅਸਟੇਟ ਏਜੰਟ ਐਸ਼ਲੀ ਸਕੌਟ ਅਤੇ ਉਹਨਾਂ ਦੀ ਇਨਵੈਸਟਰ ਦੋਸਤ ਰੇਨੇ ਵਾਲਟਰਜ਼ ਨੇ ਮਿਲ ਕੇ ਇਹ ਜ਼ਮੀਨ ਖਰੀਦੀ ਹੈ, ਜਿਸ ਨੂੰ 'Freedom Georgia Initiative' ਨਾਮ ਦਿੱਤਾ ਗਿਆ ਹੈ। ਦੋਹਾਂ ਦਾ ਉਦੇਸ਼ ਹੈ ਕਿ ਅਜਿਹਾ ਭਾਈਚਾਰਾ ਵਸਾਇਆ ਜਾਵੇ ਜੋ ਸੁਰਖੱਅਿਤ ਹੋਵੇ, ਜਿੱਥੇ ਖੇਤੀ ਅਤੇ ਵਪਾਰ ਵੀ ਹੋਵੇ ਅਤੇ ਸਾਰੇ ਇਕੱਠੇ ਮਿਲ ਕੇ ਅੱਗੇ ਵਧਣ। ਦੋਵੇਂ ਇਕ ਅਜਿਹੀ ਮੁਹਿੰਮ ਲਾਂਚ ਕਰਨੀ ਚਾਹੁੰਦੀਆਂ ਹਨ ਜਿਸ ਨਾਲ ਗੈਰ-ਗੋਰੇ ਪਰਿਵਾਰ ਇਕ ਨਵਾਂ ਸ਼ਹਿਰ ਖੜ੍ਹਾ ਕਰ ਸਕਣ। ਇਸ ਗੈਰ ਗੋਰੇ ਸ਼ਹਿਰ ਦਾ ਨਾਮ 'Freedom' ਹੋਵੇਗਾ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਪਾਬੰਦੀ : ਟਰੰਪ ਸਰਕਾਰ ਨੇ ਕਰੀਬ 9,000 ਪ੍ਰਵਾਸੀ ਬੱਚਿਆਂ ਨੂੰ ਕੱਢਿਆ ਦੇਸ਼ 'ਚੋਂ ਬਾਹਰ

ਸਿਰਫ ਬਲੈਕ ਸਿਟੀ ਨਹੀਂ
ਸਕੌਟ ਅਤੇ ਵਾਲਟਰਜ਼ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਉਹ ਸਿਰਫ ਬਲੈਕ ਸਿਟੀ ਕਿਉਂ ਬਣਾਉਣਾ ਚਾਹੁੰਦੀਆਂ ਹਨ ਤਾਂ ਉਹਨਾਂ ਨੇ ਕਿਹਾ ਕਿ ਸਿਰਫ ਗੈਰ ਗੋਰੇ ਲੋਕਾਂ ਦੇ ਲਈ ਕੁਝ ਬਣਾਉਣਾ ਸੰਭਵ ਨਹੀਂ ਹੈ। ਸਕੌਟ ਨੇ ਕਿਹਾ,''ਅਸੀਂ ਗੈਰ ਗੋਰੇ ਹੋਣ ਦੇ ਤੌਰ 'ਤੇ ਸਹਿਣਸ਼ੀਲਤਾ ਅਤੇ ਵਿਭਿੰਨ ਹਾਂ। ਇਸ ਲਈ ਅਸੀਂ ਨਹੀਂ ਚਾਹੁੰਦੀਆਂ ਕਿ ਕੁਝ ਵੀ ਸਿਰਫ ਗੈਰ ਗੋਰਿਆਂ ਦੇ ਲਈ ਹੋਵੇ ਪਰ ਅਸੀਂ ਚਾਹੁੰਦੇ ਹਾਂ ਕਿ ਗੈਰ ਗੋਰੇ ਲੋਕਾਂ ਨੂੰ ਹਰ ਤਰੀਕੇ ਨਾਲ ਵਧਾਵਾ ਦੇਣ ਲਈ ਹੋਵੇ।''


author

Vandana

Content Editor

Related News