ਜਨਰਲ ਵੇਨ ਏਅਰ ਬਣੇ ਕੈਨੇਡਾ ਦੇ ਪਰਮਾਨੈਂਟ ਚੀਫ਼ ਆਫ ਡਿਫੈਂਸ ਸਟਾਫ਼

Friday, Nov 26, 2021 - 09:25 AM (IST)

ਜਨਰਲ ਵੇਨ ਏਅਰ ਬਣੇ ਕੈਨੇਡਾ ਦੇ ਪਰਮਾਨੈਂਟ ਚੀਫ਼ ਆਫ ਡਿਫੈਂਸ ਸਟਾਫ਼

ਓਟਾਵਾ/ਨਿਊਯਾਰਕ (ਰਾਜ ਗੋਗਨਾ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਨਰਲ ਵੇਨ ਏਅਰ (Gen. Wayne Eyre) ਨੂੰ ਕੈਨੇਡਾ ਦਾ ਪਰਮਾਨੈਂਟ ਚੀਫ਼ ਆਫ ਡਿਫੈਂਸ ਸਟਾਫ਼ ਨਿਯੁਕਤ ਕਰ ਦਿੱਤਾ ਗਿਆ ਹੈ। ਇਸੇ ਸਾਲ ਫਰਵਰੀ ਤੋਂ ਜਨਰਲ ਵੇਨ ਏਅਰ ਕੈਨੇਡੀਅਨ ਆਰਮਡ ਫੋਰਸਿਸ ਦੇ ਐਕਟਿੰਗ ਕਮਾਂਡਰ ਦੀ ਭੂਮਿਕਾ ਨਿਭਾ ਰਹੇ ਸਨ। ਉਨ੍ਹਾਂ ਐਡਮਿਰਲ ਆਰਟ ਮੈਕਡੌਨਲਡ ਦੀ ਜਗ੍ਹਾ ਲਈ ਸੀ। ਇੱਥੇ ਇਹ ਦੱਸਣਯੋਗ ਹੈ ਕਿ ਐਡਮਿਰਲ ਆਰਟ ਮੈਕਡੌਨਲਡ ਨੇ ਕੰਡਕਟ ਸੰਬੰਧੀ ਮਿਲਟਰੀ ਪੁਲਸ ਜਾਂਚ ਦੌਰਾਨ ਆਪਣਾ ਅਹੁਦਾ ਛੱਡਿਆ ਸੀ।


author

cherry

Content Editor

Related News