ਥਾਈਲੈਂਡ ''ਚ ਸਮਲਿੰਗੀ ਵਿਆਹ ਨੂੰ ਮਿਲੀ ਕਾਨੂੰਨੀ ਮਾਨਤਾ
Thursday, Jan 23, 2025 - 07:10 PM (IST)
ਬੈਂਕਾਕਾ (ਭਾਸ਼ਾ)- ਥਾਈਲੈਂਡ ਵਿੱਚ ਹੁਣ ਸਮਲਿੰਗੀ ਜੋੜੇ ਵਿਆਹ ਕਰ ਸਕਦੇ ਹਨ। ਵੀਰਵਾਰ ਨੂੰ ਥਾਈਲੈਂਡ ਵਿੱਚ ਸਮਲਿੰਗੀ ਵਿਆਹ ਸਮਾਨਤਾ ਕਾਨੂੰਨ ਨੂੰ ਮਾਨਤਾ ਦਿੱਤੀ ਗਈ। ਜਿਸ ਤੋਂ ਬਾਅਦ ਥਾਈਲੈਂਡ ਅਜਿਹਾ ਕਰਨ ਵਾਲਾ ਦੱਖਣ ਪੂਰਬੀ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਤੋਂ ਇਲਾਵਾ ਇਹ ਨੇਪਾਲ ਅਤੇ ਤਾਈਵਾਨ ਤੋਂ ਬਾਅਦ ਅਜਿਹਾ ਕਰਨ ਵਾਲਾ ਏਸ਼ੀਆ ਦਾ ਤੀਜਾ ਦੇਸ਼ ਬਣ ਗਿਆ ਹੈ।
LGBTQ+ ਭਾਈਚਾਰੇ ਲਈ ਇੱਕ ਵੱਡੀ ਜਿੱਤ
ਇਸ ਕਾਨੂੰਨ ਨੂੰ ਮਾਨਤਾ ਮਿਲਣ ਤੋਂ ਬਾਅਦ ਹੁਣ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਜੋੜਾ ਉੱਥੇ ਵਿਆਹ ਕਰਵਾ ਸਕਦਾ ਹੈ। ਇਸਨੂੰ LGBTQ+ ਭਾਈਚਾਰੇ ਲਈ ਇੱਕ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਇਹ ਭਾਈਚਾਰਾ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਬਰਾਬਰ ਵਿਆਹ ਦੇ ਅਧਿਕਾਰਾਂ ਦੀ ਵਕਾਲਤ ਕਰਦਾ ਆ ਰਿਹਾ ਹੈ। ਇਹ ਕਾਨੂੰਨ ਥਾਈਲੈਂਡ ਵਿੱਚ ਸਮਲਿੰਗੀ ਜੋੜਿਆਂ ਨੂੰ ਆਪਣੇ ਵਿਆਹਾਂ ਨੂੰ ਕਾਨੂੰਨੀ ਤੌਰ 'ਤੇ ਰਜਿਸਟਰ ਕਰਨ ਦਾ ਅਧਿਕਾਰ ਦਿੰਦਾ ਹੈ। ਇਸ ਤੋਂ ਇਲਾਵਾ ਇਹ ਉਨ੍ਹਾੰ ਨੂੰ ਕਾਨੂੰਨੀ, ਵਿੱਤੀ ਅਤੇ ਡਾਕਟਰੀ ਅਧਿਕਾਰਾਂ ਦੇ ਨਾਲ-ਨਾਲ ਗੋਦ ਲੈਣ ਅਤੇ ਵਿਰਾਸਤ ਦੇ ਅਧਿਕਾਰ ਵੀ ਪ੍ਰਦਾਨ ਕਰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦੇ ਰਾਸ਼ਟਰਪਤੀ ਬਣਦੇ ਹੀ ਸਾਊਦੀ ਪ੍ਰਿੰਸ ਨੇ ਖੋਲ੍ਹਿਆ ਖਜ਼ਾਨਾ, ਅਮਰੀਕਾ ਹੋਵੇਗਾ ਮਾਲਾਮਾਲ
ਥਾਈਲੈਂਡ ਤੋਂ ਇਲਾਵਾ ਇਸ ਸਮੇਂ ਦੁਨੀਆ ਵਿੱਚ 33 ਦੇਸ਼ ਹਨ ਜਿੱਥੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਤੌਰ 'ਤੇ ਮਨਜ਼ੂਰੀ ਹੈ। ਹਾਲਾਂਕਿ ਜ਼ਿਆਦਾਤਰ ਦੇਸ਼ਾਂ ਵਿੱਚ ਸਮਲਿੰਗੀਆਂ ਨੂੰ ਇਹ ਅਧਿਕਾਰ ਅਦਾਲਤੀ ਫ਼ੈਸਲਿਆਂ ਤੋਂ ਬਾਅਦ ਹੀ ਮਿਲੇ ਹਨ। ਨੀਦਰਲੈਂਡ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣਿਾ। ਇਸ ਤੋਂ ਇਲਾਵਾ ਆਸਟਰੀਆ, ਤਾਈਵਾਨ, ਕੋਲੰਬੀਆ, ਅਮਰੀਕਾ, ਬ੍ਰਾਜ਼ੀਲ, ਫਰਾਂਸ, ਜਰਮਨੀ, ਆਸਟ੍ਰੇਲੀਆ, ਕੈਨੇਡਾ, ਕਿਊਬਾ, ਡੈਨਮਾਰਕ, ਸਵੀਡਨ, ਦੱਖਣੀ ਅਫਰੀਕਾ, ਮਾਲਟਾ, ਫਿਨਲੈਂਡ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਵਿੱਚ ਵੀ ਸਮਲਿੰਗੀ ਵਿਆਹ ਨੂੰ ਕਾਨੂੰਨੀ ਤੌਰ 'ਤੇ ਮਨਜ਼ੂਰੀ ਦਿੱਤੀ ਗਈ ਹੈ। ਇੱਕ ਰਿਪੋਰਟ ਅਨੁਸਾਰ ਘੱਟੋ-ਘੱਟ ਪੰਜ ਹੋਰ ਦੇਸ਼ਾਂ - ਪਾਕਿਸਤਾਨ, ਅਫਗਾਨਿਸਤਾਨ, ਸੰਯੁਕਤ ਅਰਬ ਅਮੀਰਾਤ, ਕਤਰ ਅਤੇ ਮੌਰੀਤਾਨੀਆ ਵਿੱਚ ਸ਼ਰੀਆ ਅਦਾਲਤਾਂ ਦੇ ਤਹਿਤ ਸਮਲਿੰਗਤਾ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਇਹੀ ਗੱਲ ਈਰਾਨ, ਸੋਮਾਲੀਆ ਅਤੇ ਉੱਤਰੀ ਨਾਈਜੀਰੀਆ ਦੇ ਕੁਝ ਹਿੱਸਿਆਂ ਵਿੱਚ ਵੀ ਲਾਗੂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।