ਮੈਕਸੀਕੋ ''ਚ ਗੈਸ ਨਾਲ ਭਰੇ ਟੈਂਕਰ ਟਰੱਕ ''ਚ ਧਮਾਕਾ, 13 ਲੋਕਾਂ ਦੀ ਮੌਤ
Tuesday, Nov 17, 2020 - 03:45 PM (IST)
ਮੈਕਸੀਕੋ ਸਿਟੀ- ਪੱਛਮੀ ਮੈਕਸੀਕੋ ਵਿਚ ਗੈਸ ਨਾਲ ਭਰਿਆ ਇਕ ਡਬਲ-ਟੈਂਕਰ ਟਰੱਕ ਬੇਕਾਬੂ ਹੋ ਕੇ ਉਲਟ ਗਿਆ ਅਤੇ ਫਿਰ ਅੱਗ ਲੱਗਣ ਕਾਰਨ ਇਸ ਵਿਚ ਧਮਾਕਾ ਹੋ ਗਿਆ। ਇਸ ਘਟਨਾ ਵਿਚ ਟਰੱਕ ਡਰਾਈਵਰ ਤੋਂ ਇਲਾਵਾ ਨੇੜੇ ਦੇ ਵਾਹਨਾਂ ਵਿਚ ਸਵਾਰ ਘੱਟੋ-ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਨੇੜਲੇ ਵਾਹਨਾਂ ਵਿਚ ਬੈਠੇ ਲੋਕਾਂ ਨੂੰ ਬਾਹਰ ਨਿਕਲਣ ਦਾ ਸਮਾਂ ਨਹੀਂ ਮਿਲਿਆ ਅਤੇ ਉਹ ਜਿਊਂਦੇ ਸੜ ਗਏ। ਰਿਪੋਰਟ ਵਿਚ ਦੱਸਿਆ ਗਿਆ ਕਿ ਨੇੜੇ ਖੜ੍ਹੇ 3 ਵਾਹਨਾਂ ਵਿਚ ਸਵਾਰ ਲੋਕਾਂ ਦੀਆਂ ਲਾਸ਼ਾਂ ਸੜਕ 'ਤੇ ਖਿੱਲਰੀਆਂ ਪਈਆਂ ਸਨ।
ਮੈਕਸੀਕੋ ਵਿਚ ਪਿਛਲੇ ਸਾਲਾਂ ਦੌਰਾਨ ਅਜਿਹੇ ਟਰੱਕਾਂ ਨਾਲ ਕਈ ਸੜਕ ਹਾਦਸੇ ਵਾਪਰੇ ਹਨ। ਇਸ ਦੇ ਬਾਵਜੂਦ ਡਰਾਈਵਰਾਂ ਅਤੇ ਪ੍ਰਸ਼ਾਸਨ ਵਲੋਂ ਕੁਤਾਹੀ ਵਰਤੀ ਜਾਂਦੀ ਹੈ। ਅਜੇ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋਇਆ ਕਿ ਇਸ ਹਾਦਸੇ ਪਿੱਛੇ ਕਾਰਨ ਕੀ ਹੈ। ਫਿਲਹਾਲ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।