ਜਰਮਨੀ ਦੇ ਸਕੂਲ ''ਚ ਗੈਸ ਲੀਕ ਹੋਣ ਕਾਰਨ ਫੈਲੀ ਦਹਿਸ਼ਤ, 84 ਲੋਕਾਂ ਦੇ ਪ੍ਰਭਾਵਿਤ ਹੋਣ ਦਾ ਸ਼ੱਕ
Thursday, May 04, 2023 - 02:13 AM (IST)

ਇੰਟਰਨੈਸ਼ਨਲ ਡੈਸਕ : ਦੱਖਣ-ਪੱਛਮੀ ਜਰਮਨੀ ਦੇ ਇਕ ਹਾਈ ਸਕੂਲ 'ਚ ਘੱਟੋ-ਘੱਟ 84 ਲੋਕਾਂ ਦੇ ਹਾਨੀਕਾਰਕ ਗੈਸ ਦੇ ਸੰਪਰਕ ਵਿੱਚ ਆਉਣ ਦਾ ਸ਼ੱਕ ਹੈ। ਜਰਮਨ ਨਿਊਜ਼ ਏਜੰਸੀ 'ਡੀਪੀਏ' ਨੇ ਇਹ ਜਾਣਕਾਰੀ ਦਿੱਤੀ। ਡੀਪੀਏ ਦੀ ਰਿਪੋਰਟ ਅਨੁਸਾਰ ਸਿੰਗੇਨ ਸ਼ਹਿਰ ਦੇ ਇਕ ਸਕੂਲ 'ਚ ਗੈਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਜ਼ਿਆਦਾਤਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਾਮੂਲੀ ਸਿਹਤ ਪ੍ਰਭਾਵਾਂ ਦਾ ਅਨੁਭਵ ਹੋਇਆ, ਜਦੋਂ ਕਿ 3 ਵਿਦਿਆਰਥੀਆਂ ਅਤੇ ਇਕ ਅਧਿਆਪਕ ਨੂੰ ਗੰਭੀਰ ਸਾਹ ਦੀਆਂ ਸਮੱਸਿਆਵਾਂ ਤੋਂ ਬਾਅਦ ਹਸਪਤਾਲ ਲਿਜਾਣਾ ਪਿਆ।
ਇਹ ਵੀ ਪੜ੍ਹੋ : 10 ਲੱਖ ਰੋਹਿੰਗਿਆ ਬੰਗਲਾਦੇਸ਼ ਲਈ ਬਣੇ ਸਮੱਸਿਆ, ਭਾਰਤ ਨੂੰ ਅਪੀਲ- ਵਾਪਸ ਮਿਆਂਮਾਰ ਭੇਜਣ 'ਚ ਕਰੋ ਮਦਦ
ਬੁੱਧਵਾਰ ਦੀ ਇਸ ਘਟਨਾ ਵਿੱਚ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਤੇ ਪੁਲਸ ਨੇ ਇਲਾਕੇ ਨੂੰ ਘੇਰ ਲਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਲੋਕ ਗੈਸ ਦੇ ਸੰਪਰਕ ਵਿੱਚ ਕਿਵੇਂ ਆਏ। ਸਕੂਲ 'ਚ ਪੜ੍ਹਦੇ ਸਮੇਂ ਕਈ ਵਿਦਿਆਰਥੀਆਂ ਨੂੰ ਅਚਾਨਕ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ ਤੇ ਅਧਿਆਪਕਾਂ ਨੇ ਇਮਾਰਤ ਨੂੰ ਖਾਲੀ ਕਰ ਲਿਆ ਅਤੇ ਐਮਰਜੈਂਸੀ ਮਦਦ ਲਈ ਕਾਲ ਕਰਨੀ ਸ਼ੁਰੂ ਕਰ ਦਿੱਤੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।