ਕੈਨੇਡਾ 'ਚ 30 ਵਿਅਕਤੀਆਂ ਵਿਚਾਲੇ ਗੈਂਗਵਾਰ! ਹਥਿਆਰਾਂ ਸਮੇਤ ਕਈ ਗ੍ਰਿਫ਼ਤਾਰ
Tuesday, Dec 20, 2022 - 11:35 AM (IST)
ਬਰੈਂਪਟਨ (ਬਿਊਰੋ): ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਰੈਂਪਟਨ ਸ਼ਹਿਰ ਵਿਚ ਪੀਲ ਰੀਜਨਲ ਪੁਲਸ ਨੇ ਦੱਸਿਆ ਕਿ 30 ਪੁਰਸ਼ਾਂ ਦਰਮਿਆਨ ਲੜਾਈ ਹੋਈ। ਲੜਾਈ ਦੌਰਾਨ ਹਥਿਆਰਾਂ ਦੀ ਵਰਤੋਂ ਕੀਤੀ ਗਈ, ਜਿਸ ਮਗਰੋਂ ਕਈ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਇਸ ਘਟਨਾ ਸਬੰਧੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਲੜਾਈ ਝਗੜਾ ਕਰਦੇ ਕੁਝ ਲੋਕ ਨਜ਼ਰ ਆ ਰਹੇ ਹਨ ਜੋ ਮੁੱਖ ਤੌਰ ’ਤੇ ਹਾਈ ਸਕੂਲ ਦੇ ਵਿਦਿਆਰਥੀ ਨਜ਼ਰ ਆਉਂਦੇ ਹਨ ਜੋ ਹਿੰਸਕ ਝੜਪ ਵਿਚ ਉਲਝੇ ਹਨ।
ਪੁਲਸ ਦਾ ਕਹਿਣਾ ਹੈ ਕਿ ਸੋਮਵਾਰ ਦੁਪਹਿਰ ਨੂੰ ਬਰੈਂਪਟਨ ਵਿੱਚ ਲਗਭਗ 30 ਪੁਰਸ਼ਾਂ ਵਿਚਕਾਰ ਲੜਾਈ ਹੋਈ ਅਤੇ ਉਹਨਾਂ ਕੋਲ ਕਈ ਹਥਿਆਰ ਸਨ।ਪੀਲ ਰੀਜਨਲ ਪੁਲਸ (ਪੀ.ਆਰ.ਪੀ.) ਦਾ ਕਹਿਣਾ ਹੈ ਕਿ ਇਹ ਘਟਨਾ ਰਾਤ 12:15 ਵਜੇ ਦੇ ਕਰੀਬ ਡਿਊਸਾਈਡ ਡਰਾਈਵ ਅਤੇ ਬ੍ਰਾਮਲੇਆ ਰੋਡ ਦੇ ਖੇਤਰ ਵਿੱਚ ਵਾਪਰੀ।ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਕਈ ਲੋਕ ਹਿਰਾਸਤ ਵਿੱਚ ਹਨ ਅਤੇ ਉਹਨਾਂ ਕੋਲੋਂ ਕਈ ਹਥਿਆਰ ਬਰਾਮਦ ਕੀਤੇ ਗਏ।ਇਸ ਸਮੇਂ ਪੁਲਸ ਦੁਆਰਾ ਸ਼ੱਕੀਆਂ ਬਾਰੇ, ਲੜਾਈ ਦੇ ਕਾਰਨਾਂ ਜਾਂ ਕੋਈ ਜ਼ਖਮੀ ਹੋਣ ਬਾਰੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ-ਪੰਜਾਬੀਆਂ ਲਈ ਮਾਣ ਦੀ ਗੱਲ, ਆਸਟ੍ਰੇਲੀਆ 'ਚ ਪਹਿਲੀਆਂ 10 ਭਾਸ਼ਾਵਾਂ 'ਚ 'ਪੰਜਾਬੀ' ਸ਼ਾਮਲ
ਖਦਸ਼ਾ ਹੈ ਕਿ ਇਹ ਦੋ ਗਰੁੱਪਾਂ ਦਰਮਿਆਨ ਗੈਂਗਵਾਰ ਸੀ, ਜਿਸ ਵਿਚ ਪੁਲਸ ਨੇ ਵੱਡੀ ਗਿਣਤੀ ਵਿਚ ਖਤਰਨਾਕ ਹਥਿਆਰ ਬਰਾਮਦ ਕੀਤੇ ਹਨ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ 4 ਲੋਕਾਂ ਦੀ ਮੌਕੇ ਤੋਂ ਹੀ ਗ੍ਰਿਫਤਾਰੀ ਹੋ ਗਈ। ਫੜੇ ਗਏ ਹਥਿਆਰਾਂ ਦੀ ਕਿਸਮ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਪੈਰਾਮੈਡਿਕਸ ਨੇ ਇਕ ਵਿਅਕਤੀ ਦਾ ਇਲਾਜ ਕੀਤਾ ਹੈ ਜਿਸਦੇ ਮੂੰਹ ’ਤੇ ਕਾਲੀ ਮਿਰਚ ਵਾਲਾ ਸਪਰੇਅ ਛਿੜਕਿਆ ਗਿਆ ਸੀ। ਇਹ ਵੀ ਸਪੱਸ਼ਟ ਨਹੀਂ ਹੈ ਕਿ ਮੌਕੇ ਤੋਂ ਜੋ ਹਥਿਆਰ ਫੜੇ ਗਏ, ਉਹਨਾਂ ਵਿਚ ਪੈਪਰ ਸਪਰੇਅ ਸ਼ਾਮਲ ਸੀ ਜਾਂ ਨਹੀਂ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।