ਭਾਰਤ ''ਚ ਚੀਨ ਵਿਰੁੱਧ ਇਕੱਲੇ ਖੜ੍ਹੇ ਹੋਣ ਦੀ ਹਿੰਮਤ, ਡਰੈਗਨ ਵੀ ਹੈਰਾਨ : ਯੂਰਪੀ ਥਿੰਕ ਟੈਂਕ

08/09/2020 3:14:56 PM

ਚੀਨ- ਗਲਵਾਨ ਘਾਟੀ 'ਚ 15 ਜੂਨ ਨੂੰ ਹਿੰਸਕ ਝੜਪ ਤੋਂ ਬਾਅਦ ਭਾਰਤ ਨੇ ਭਵਿੱਖ 'ਚ ਕਿਸੇ ਸਰਹੱਦੀ ਵਿਵਾਦ ਦੌਰਾਨ ਚੀਨ ਵਿਰੁੱਧ ਇਕੱਲੇ ਖੜ੍ਹੇ ਹੋਣ ਦਾ ਵਿਸ਼ਵਾਸ ਦਿਖਾਇਆ ਹੈ। ਭਾਵੇਂ ਹੀ ਅਮਰੀਕਾ ਨੇ ਬੀਜਿੰਗ ਵਿਰੁੱਧ 'ਕਵਾਡ ਅਲਾਇੰਸ' ਬਣਾਉਣ ਦਾ ਆਫ਼ਰ ਦਿੱਤਾ ਹੈ ਪਰ ਭਾਰਤ ਦੇ ਇਕੱਲੇ ਖੜ੍ਹੇ ਹੋਣ ਨਾਲ ਡਰੈਗਨ ਵੀ ਹੈਰਾਨ ਹੈ। ਇਕ ਯੂਰਪੀ ਥਿੰਕ ਟੈਂਕ ਨੇ ਇਹ ਗੱਲ ਕਹੀ ਹੈ। ਪੂਰਬੀ ਲੱਦਾਖ 'ਚ ਝੜਪ ਦੇ ਬਾਅਦ ਤੋਂ ਭਾਰਤ ਅਤੇ ਚੀਨ ਦਰਮਿਆਨ ਕਈ ਦੌਰ ਦੀ ਗੱਲਬਾਤ ਹੋ ਚੁਕੀ ਹੈ। ਇਸ ਦੇ ਕੁਝ ਚੰਗੇ ਨਤੀਜੇ ਵੀ ਸਾਹਮਣੇ ਆਏ ਹਨ ਅਤੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਕੁਝ ਵਿਵਾਦਿਤ ਥਾਂਵਾਂ ਤੋਂ ਪਿੱਛੇ ਹਟੀਆਂ ਹਨ ਪਰ ਚੀਨੀ ਫੌਜੀ ਦੇਪਸਾਂਗ, ਗੋਰਾ, ਫਿੰਗਰ ਇਲਾਕਿਆਂ 'ਚ ਟਿਕੀ ਹੋਈ ਹੈ। 

ਯੂਰਪੀ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਸਟਡੀਜ਼ (ਈ.ਐੱਫ.ਐੱਸ.ਏ.ਐੱਸ.) ਨੇ ਇਕ ਸਮੀਖਿਆ 'ਚ ਕਿਹਾ,''ਪੈਂਗੋਂਗ ਤਸੋ 'ਚ ਡਿਸਇੰਗੇਜਮੈਂਟ ਦੀ ਸ਼ੁਰੂਆਤੀ ਪ੍ਰਕਿਰਿਆ 'ਚ ਚਾਈਨੀਜ਼ ਫਿੰਗ 2 ਤੋਂ ਫਿੰਗਰ 5 ਇਲਾਕਿਆਂ 'ਚ ਪਿੱਛੇ ਹਟੀ ਪਰ ਰਿਜ ਲਾਈਨ 'ਤੇ ਤਾਇਨਾਤੀ ਬਣੀ ਰਹੀ। ਭਾਰਤ ਜ਼ੋਰ ਦੇ ਰਿਹਾ ਹੈ ਕਿ ਚੀਨੀ ਫੌਜੀ ਫਿੰਗਰ 5 ਤੋਂ ਫਿੰਗਰ 8 ਤੱਕ ਤੋਂ ਹਟਣ। ਭਾਰਤ ਨੇ ਚੀਨੀ ਫੌਜੀਆਂ ਦੇ ਪੂਰੀ ਤਰ੍ਹਾਂ ਪਿੱਛੇ ਹਟਣ ਤੱਕ ਮੋਹਰੀ ਇਲਾਕਿਆਂ ਤੋਂ ਹਟਣ 'ਤੇ ਵਿਚਾਰ ਤੋਂ ਇਨਕਾਰ ਕਰ ਦਿੱਤਾ ਹੈ।''

ਥਿੰਕ ਟੈਂਕ ਨੇ ਕਿਹਾ,''2017 'ਚ ਡੋਕਲਾਮ ਦੀ ਤਰ੍ਹਾਂ, ਡਰੈਗਨ ਦੇ ਹਮਲੇ ਵਿਰੁੱਧ ਭਾਰਤੀ ਰਾਜਨੀਤਕ ਅਤੇ ਫੌਜ ਅਗਵਾਈ ਵਲੋਂ ਦਿਖਾਏ ਗਏ ਦ੍ਰਿੜਤਾ ਅਤੇ ਸੰਕਲਪ ਨੇ ਚੀਨ ਨੂੰ ਹੈਰਾਨ ਕਰ ਦਿੱਤਾ ਹੈ।'' ਭਾਰਤੀ ਰੱਖਿਆ ਮੰਤਰਾਲੇ ਦੀ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਈ.ਐੱਫ.ਐੱਸ.ਏ.ਐੱਸ. ਨੇ ਕਿਹਾ ਕਿ ਜਦੋਂ ਤੱਕ ਫੌਜ ਅਤੇ ਕੂਟਨੀਤਕ ਪੱਧਰ 'ਤੇ ਗੱਲਬਾਤ ਰਾਹੀਂ ਸਹਿਮਤੀ ਨਹੀਂ ਬਣ ਜਾਂਦੀ, ਤਨਾਤਨੀ ਲੰਬੇ ਸਮੇਂ ਤੱਕ ਰਹਿ ਸਕਦੀ ਹੈ। ਦੂਜੇ ਸ਼ਬਦਾਂ 'ਚ ਬੇਹੱਦ ਕਠਿਨ ਮੌਸਮ ਦੇ ਬਾਵਜੂਦ ਦੋਵੇਂ ਦੇਸ਼ ਸਰਦੀ 'ਚ ਵੀ ਟਿਕਣ ਦੀ ਤਿਆਰੀ 'ਚ ਹਨ।

ਈ.ਐੱਫ.ਐੱਸ.ਏ.ਐੱਸ. ਨੇ ਕਿਹਾ ਕਿ ਭਾਰਤ ਨੇ ਸਿਆਚਿਨ ਗਲੇਸ਼ੀਅਰ ਵਲੋਂ ਇੱਥੇ ਵੱਡੇ ਪੈਮਾਨੇ 'ਤੇ ਫੌਜ ਸਾਮਾਨ ਅਤੇ ਰਸਦ ਇਕੱਠੀ ਕਰ ਲਈ ਹੈ। ਭਾਰਤ ਵਲੋਂ ਤਿਆਰੀ ਤੋਂ ਪਤਾ ਲੱਗਦਾ ਹੈ ਕਿ ਭਾਰਤ ਸਰਹੱਦ 'ਤੇ ਕਿਸੇ ਗੰਭੀਰ ਟਕਰਾਅ ਦਾ ਮੁਕਾਬਲਾ ਕਰਨ ਲਈ ਕਾਫ਼ੀ ਮਜ਼ਬੂਤ ਹੈ। ਈ.ਐੱਫ.ਐੱਸ.ਏ.ਐੱਸ. ਅਨੁਸਾਰ, ਭਾਰਤ ਉਮੀਦ ਕਰਦਾ ਹੈ ਕਿ ਮੌਜੂਦਾ ਤਣਾਅ ਦਾ ਹੱਲ ਗੱਲਬਾਤ ਰਾਹੀਂ ਨਿਕਲ ਜਾਵੇਗਾ ਪਰ ਇਸ ਨੇ ਆਪਣੇ ਇਲਾਕਿਆਂ ਦੀ ਰੱਖਿਆ ਲਈ ਸੰਭਾਵਿਤ ਟਕਰਾਅ ਨੂੰ ਲੈ ਕੇ ਇਸ ਨੇ ਤਿਆਰੀ 'ਚ ਕੋਈ ਕਸਰ ਨਹੀਂ ਛੱਡੀ ਹੈ।


DIsha

Content Editor

Related News