G7 ਦੀ ਬੈਠਕ ਦੇ ਬਾਹਰ ਪਾਕਿਸਤਾਨ ਦੀ ਗੰਦੀ ਖੇਡ, ਕਸ਼ਮੀਰ ਤੇ ਮੋਦੀ ਵਿਰੁੱਧ ਮਾੜਾ ਪ੍ਰਚਾਰ

Monday, Jun 14, 2021 - 12:39 PM (IST)

ਲੰਡਨ (ਏਜੰਸੀਆਂ)– ਬਰਤਾਨੀਆ ’ਚ ਜਾਰੀ ਦੁਨੀਆ ਦੇ 7 ਸਭ ਤੋਂ ਵੱਡੇ ਅਰਥਵਿਵਸਥਾ ਵਾਲੇ ਦੇਸ਼ਾਂ ਦੇ ਸੰਮੇਲਨ ਜੀ-7 ’ਚ ਵੀ ਪਾਕਿਸਤਾਨ ਆਪਣੀਆਂ ਗੰਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਉਕਤ ਸੰਮੇਲਨ ’ਚ ਆਏ ਦੇਸ਼ਾਂ ਦਾ ਧਿਆਨ ਖਿੱਚਣ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਸੈਂਕੜੇ ਵਿਖਾਵਾਕਾਰੀਆਂ ਨੂੰ ਸੰਮੇਲਨ ਵਾਲੀ ਥਾਂ ਦੇ ਬਾਹਰ ਤਾਇਨਾਤ ਕੀਤਾ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ 22 ਸਾਲਾ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਗਿੱਲ ਦੀ ਪਾਣੀ 'ਚ ਡੁੱਬਣ ਨਾਲ ਮੌਤ

ਉਕਤ ਵਿਅਕਤੀਆਂ ਦੇ ਹੱਥਾਂ ’ਚ ਕਸ਼ਮੀਰ ਨੂੰ ਲੈ ਕੇ ਦੁਨੀਆ ’ਚ ਭੁਲੇਖਾ ਪਾਉਣ ਵਾਲੀਆਂ ਗੱਲਾਂ ਲਿਖੀਆਂ ਗਈਆਂ ਹਨ। ਇੰਨਾ ਹੀ ਨਹੀਂ, ਕਈ ਵਿਖਾਵਾਕਾਰੀਆਂ ਦੇ ਹੱਥਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਇਤਰਾਜ਼ਯੋਗ ਭਾਸ਼ਾ ਵਾਲੇ ਪੋਸਟਰ ਵੀ ਵੇਖੇ ਗਏ ਹਨ। ਅਸਲ ’ਚ ਪਾਕਿਸਤਾਨ ਅਜੇ ਵੀ ਇਹ ਭੁਲੇਖਾ ਪਾਲੀ ਬੈਠਾ ਹੈ ਕਿ ਜੀ-7 ਦੇ ਸ਼ਕਤੀਸ਼ਾਲੀ ਦੇਸ਼ ਕਸ਼ਮੀਰ ’ਤੇ ਉਸ ਦਾ ਸਾਥ ਦੇਣਗੇ। ਇਸ ਤੋਂ ਇਲਾਵਾ ਪਾਕਿਸਤਾਨ ਇਹ ਵੀ ਮੰਨ ਰਿਹਾ ਹੈ ਕਿ ਕਸ਼ਮੀਰ ਦੇ ਮੁੱਦੇ ’ਤੇ ਦੁਨੀਆ ਦਾ ਧਿਆਨ ਖਿੱਚਣ ਲਈ ਜੀ-7 ਦੀ ਬੈਠਕ ਇਕ ਸੁਨਹਿਰੀ ਮੌਕਾ ਹੈ।

ਇਹ ਵੀ ਪੜ੍ਹੋ: ਵਿਆਹ ਤੋਂ ਇਕ ਦਿਨ ਪਹਿਲਾਂ ਮੰਗੇਤਰ ਨੂੰ ਦਿੱਤੀ ਦਰਦਨਾਕ ਮੌਤ, ਸ਼ਖ਼ਸ ਨੇ ਕੁਹਾੜੀ ਨਾਲ ਕੀਤੇ 83 ਵਾਰ

PunjabKesari

ਮੋਦੀ ਦੀ ਜੀ-7 ’ਚ ਮੌਜੂਦਗੀ ਕਾਰਨ ਇਮਰਾਨ ਨੂੰ ਸਾੜਾ
ਇਸ ਵਾਰ ਦੇ ਸਿਖਰ ਸੰਮੇਲਨ ’ਚ ਭਾਰਤ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਵੀਡੀਓ ਕਾਨਫਰੈਸਿੰਗ ਰਾਹੀਂ ਜੀ-7 ਦੀ ਬੈਠਕ ਨੂੰ ਸੰਬੋਧਿਤ ਕੀਤਾ। ਬਰਤਾਨਵੀ ਪ੍ਰਧਾਨ ਮੰਤਰੀ ਜਾਨਸਨ ਨੇ ਮੋਦੀ ਨੂੰ ਇਸ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਸੀ। ਇਮਰਾਨ ਖਾਨ ਨੂੰ ਇਸ ਕਾਰਨ ਸਾੜਾ ਹੈ।

ਇਹ ਵੀ ਪੜ੍ਹੋ: ਅਮਰੀਕਾ ’ਚ 5 ਬੱਚਿਆਂ ਦੀ ਮਾਂ ਨੂੰ 16 ਸਾਲ ਛੋਟੇ ਮੁੰਡੇ ਨਾਲ ਹੋਇਆ ਪਿਆਰ, ਜਲਦ ਰਚਾਉਣਗੇ ਵਿਆਹ

ਸੰਮੇਲਨ ਦੇ ਮੁੱਖ ਵਿਸ਼ੇ

  • ਜੀ-7 ਸੰਮੇਲਨ ’ਚ ਬ੍ਰੈਗਜ਼ਿਟ ਸਰਹੱਦੀ ਖਿਚਾਅ ਦਾ ਮੁੱਦਾ ਉੱਠਿਆ।
  • ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਜਾਨਸਨ ਨਾਲ ਨਿੱਜੀ ਮੁਲਾਕਾਤ ’ਚ ਉਨ੍ਹਾਂ ਨੂੰ ਹੱਥ ਨਾਲ ਬਣਾਇਆ ਹੋਇਆ ਸਾਈਕਲ ਭੇਟ ਕਰਨਗੇ।
  • ਪੂਰੀ ਦੁਨੀਆ ’ਚ ਕੋਰੋਨਾ ਟੀਕਾਕਰਨ, ਪੌਣ-ਪਾਣੀ ’ਚ ਤਬਦੀਲੀ ਅਤੇ ਤਕਨੀਕ ਦੇਣ ਦੇ ਪ੍ਰਭਾਵਸ਼ਾਲੀ ਵਾਅਦਿਆਂ ਨਾਲ ਸੰਮੇਲਨ ਖਤਮ।
  • ਕੌਮਾਂਤਰੀ ਪੱਧਰ ’ਤੇ ਮੂਲ ਢਾਂਚਾ ਵਿਕਸਿਤ ਕਰਨ ਲਈ ਚੀਨ ਦੇ ਬੀ. ਆਰ. ਆਈ. ਦੇ ਮੁਕਾਬਲੇ ਬੀ. ਐਕਸ ਡਬਲਿਊ ਦਾ ਐਲਾਨ।
  • ਭਵਿੱਖ ’ਚ ਕਿਸੇ ਵੀ ਮਹਾਮਾਰੀ ਲਈ 100 ਦਿਨ ਤੋਂ ਵੀ ਘੱਟ ਸਮੇਂ ’ਚ ਵਿਕਸਿਤ ਹੋਵੇਗਾ ਟੀਕਾ।

ਇਹ ਵੀ ਪੜ੍ਹੋ: ਕੋਰੋਨਾ ਟੀਕਾ ਨਹੀਂ ਲਗਵਾਇਆ ਤਾਂ ਬਲਾਕ ਹੋ ਸਕਦਾ ਹੈ ਸਿਮ ਕਾਰਡ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News