ਜੀ-7 ਦੇਸ਼ਾਂ ਨੇ ਕਿਹਾ-ਹਮਾਸ ਦੀ ਕਾਰਵਾਈ ‘ਅੱਤਵਾਦ’, ਇਜ਼ਰਾਈਲ ਨੂੰ ‘ਆਤਮ-ਰੱਖਿਆ ਦਾ ਅਧਿਕਾਰ’

Thursday, Nov 09, 2023 - 05:35 PM (IST)

ਟੋਕੀਓ (ਏ. ਪੀ.)- 7 ਪ੍ਰਮੁੱਖ ਉਦਯੋਗਿਕ ਦੇਸ਼ਾਂ ਦੇ ਸਮੂਹ ਦੇ ਚੋਟੀ ਦੇ ਡਿਪਲੋਮੈਟਾਂ ਨੇ ਬੁੱਧਵਾਰ ਨੂੰ ਟੋਕੀਓ ਵਿਚ ਇਕ ਬੈਠਕ ਤੋਂ ਬਾਅਦ ਇਜ਼ਰਾਈਲ-ਹਮਾਸ ਜੰਗ ’ਤੇ ਸਾਂਝਾ ਰੁਖ ਅਪਨਾਉਣ ਦਾ ਐਲਾਨ ਕਰਦੇ ਹੋਏ ਹਮਾਸ ਦੇ ਹਮਲੇ ਨੂੰ ਅੱਤਵਾਦ ਕਰਾਰ ਦਿੰਦੇ ਹੋਏ ਇਜ਼ਰਾਈਲ ਦੇ ਆਤਮ-ਰੱਖਿਆ ਦੇ ਅਧਿਕਾਰ ਦਾ ਸਮਰਥਨ ਕੀਤਾ ਅਤੇ ਗਾਜ਼ਾ ਪੱਟੀ ਵਿੱਚ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਵਿੱਚ ਤੇਜ਼ੀ ਲਿਆਉਣ ਲਈ ‘ਮਨੁੱਖੀ ਆਧਾਰ ’ਤੇ ਸੰਘਰਸ਼ ਨੂੰ ਰੋਕਣ’ ਦੀ ਅਪੀਲ ਕੀਤੀ।

ਗਰੁੱਪ 7 (ਜੀ-7) ਵਿੱਚ ਬਰਤਾਨੀਆ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਅਮਰੀਕਾ ਸ਼ਾਮਲ ਹਨ। ਇਕ ਬਿਆਨ ਵਿੱਚ ਇਨ੍ਹਾਂ ਦੇਸ਼ਾਂ ਨੇ ਇਜ਼ਰਾਈਲ ਵਿਰੁੱਧ ਹਮਾਸ ਦੇ ਹਮਲਿਆਂ ਦੀ ਆਲੋਚਨਾ ਕੀਤੀ ਅਤੇ ਫਿਲਸਤੀਨੀ ਲੋਕਾਂ ਨੂੰ ਭੋਜਨ, ਪਾਣੀ, ਡਾਕਟਰੀ ਦੇਖਭਾਲ ਅਤੇ ਆਸਰਾ ਪ੍ਰਦਾਨ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ’ਤੇ ਜ਼ੋਰ ਦਿੱਤਾ।


Rakesh

Content Editor

Related News