ਭਾਰਤ ਸਰਕਾਰ ਨੇ ਨੀਰਵ ਮੋਦੀ ਖਿਲਾਫ ਪੇਸ਼ ਕੀਤੇ ਹੋਰ ਸਬੂਤ

Wednesday, May 13, 2020 - 10:09 PM (IST)

ਭਾਰਤ ਸਰਕਾਰ ਨੇ ਨੀਰਵ ਮੋਦੀ ਖਿਲਾਫ ਪੇਸ਼ ਕੀਤੇ ਹੋਰ ਸਬੂਤ

ਲੰਡਨ (ਭਾਸ਼ਾ)- ਭਾਰਤ ਸਰਕਾਰ ਨੇ ਬੁੱਧਵਾਰ ਨੂੰ ਲੰਡਨ ਦੇ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਵਿਚ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਖਿਲਾਫ ਹੋਰ ਸਬੂਤ ਪੇਸ਼ ਕੀਤੇ ਹਨ। ਪੰਜਾਬ ਨੈਸ਼ਨਲ ਬੈਂਕ ਨਾਲ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ੀ ਨੀਰਵ ਮੋਦੀ ਨੂੰ ਭਾਰਤ ਹਵਾਲੇ ਕੀਤੇ ਜਾਣ ਲਈ ਲੰਡਨ ਵਿਚ ਸੁਣਵਾਈ ਚੱਲ ਰਹੀ ਹੈ। ਇਸ ਤੋਂ ਪਹਿਲਾਂ ਨੀਰਵ ਦੀ ਵਕੀਲ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਮਾਨਸਿਕ ਹਾਲਤ ਗੰਭੀਰ ਹੈ। ਉਥੇ ਹੀ ਨੀਰਵ ਦੀ ਟੀਮ ਨੇ ਇਨ੍ਹਾਂ ਦਸਤਾਵੇਜ਼ਾਂ ਨੂੰ ਹੁਣ ਇਕੱਠੇ ਕੀਤੇ ਜਾਣ ਨੂੰ ਵਿਵਾਦਪੂਰਨ ਦੱਸਿਆ।


author

Sunny Mehra

Content Editor

Related News