ਸੈਕਰਾਮੈਂਟੋ ਡਿਸਟ੍ਰਿਕ ਅਟਾਰਨੀ ਦੇ ਉਮੀਦਵਾਰ ਥੀਨ ਹੋ ਲਈ ਪੰਜਾਬੀਆਂ ਵੱਲੋਂ ਕੀਤਾ ਗਿਆ ਫੰਡ ਰੇਜ਼ਿੰਗ
Thursday, May 12, 2022 - 10:30 AM (IST)
ਸੈਕਰਾਮੈਂਟੋ (ਰਾਜ ਗੋਗਨਾ)- ਕੈਲੀਫੋਰਨੀਆ ‘ਚ 7 ਜੂਨ ਨੂੰ ਵੱਖ-ਵੱਖ ਅਹੁਦਿਆਂ ਲਈ ਚੋਣਾਂ ਹੋਣ ਜਾ ਰਹੀ ਰਹੀਆਂ ਹਨ। ਸਿੱਖ ਭਾਈਚਾਰੇ ਵੱਲੋਂ ਇਸ ਵਾਰ ਇਨ੍ਹਾਂ ਚੋਣਾਂ ‘ਚ ਵੱਧ-ਚੜ੍ਹ ਕੇ ਵੱਖ-ਵੱਖ ਉਮੀਦਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਸੈਕਰਾਮੈਂਟੋ ਡਿਸਟ੍ਰਿਕ ਅਟਾਰਨੀ ਲਈ ਚੋਣ ਲੜ ਰਹੇ ਉਮਦੀਵਾਰ ਥੀਨ ਹੋ ਲਈ ਵੀ ਸਿੱਖ ਭਾਈਚਾਰੇ ਵੱਲੋਂ ਇਕ ਫੰਡ ਰੇਜ਼ਿੰਗ ਦਾ ਆਯੋਜਿਨ ਕੀਤਾ ਗਿਆ। ਜੋ ਮਾਊਂਟੇਨ ਮਾਈਕ ਪੀਜ਼ਾ, ਨਟੋਮਸ ਵਿਖੇ ਹੋਏ ਇਸ ਫੰਡ ਰੇਜਿੰਗ ਸਮਾਗਮ ‘ਚ ਸੈਕਰਾਮੈਂਟੋ ਅਤੇ ਇਸ ਦੇ ਨਾਲ ਲੱਗਦਿਆਂ ਇਲਾਕਿਆਂ ਤੋਂ ਆ ਕੇ ਸਿੱਖ ਭਾਈਚਾਰੇ ਦੇ ਆਗੂਆਂ ਨੇ ਹਿੱਸਾ ਲਿਆ ਅਤੇ ਵੱਧ-ਚੜ੍ਹ ਕੇ ਉਮੀਦਾਵਾਰ ਥੀਨ ਹੋ ਦੀ ਮਦਦ ਕਰਨ ਲਈ ਆਪੋ-ਆਪਣੇ ਵਿਚਾਰ ਪੇਸ਼ ਕੀਤੇ।
ਪੜ੍ਹੋ ਇਹ ਅਹਿਮ ਖ਼ਬਰ- ਉੱਡਦੇ ਜਹਾਜ਼ 'ਚ ਪਾਇਲਟ ਦੀ ਤਬੀਅਤ ਵਿਗੜੀ, ਫਿਰ ਯਾਤਰੀ ਨੇ ਕਰਾਈ ਸੁਰੱਖਿਅਤ ਲੈਂਡਿੰਗ
ਇਸ ਦੌਰਾਨ ਥੀਨ ਹੋ ਨੇ ਦੱਸਿਆ ਕਿ ਮੈਂ ਸਿੱਖ ਭਾਈਚਾਰੇ ਨੂੰ ਬੜੇ ਨੇੜਿਓਂ ਹੋ ਕੇ ਦੇਖਿਆ ਹੈ ਅਤੇ ਸਿੱਖਾਂ ਬਾਰੇ ਚੰਗੀ ਤਰ੍ਹਾਂ ਜਾਣੂ ਹਾਂ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਮੈਂ ਚੋਣਾਂ ਜਿੱਤਣ ਤੋਂ ਬਾਅਦ ਸਿੱਖਾਂ ਦੀ ਹਰ ਔਖੀ ਘੜੀ ਮੌਕੇ ਸਾਥ ਦਿਆਂਗਾ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਗੁਲਿੰਦਰ ਗਿੱਲ, ਜੱਸ ਹੁੰਦਲ, ਅਮਰੀਕ ਸਿੰਘ, ਸ਼ਾਨ ਗਿੱਲ, ਗੁਰਮੇਜ਼ ਗਿੱਲ, ਗੁਰਦੀਪ ਗਿੱਲ, ਗੁਰਨਾਮ ਸਿੰਘ ਪੰਮਾ, ਜਸਮੇਲ ਸਿੰਘ ਚਿੱਟੀ, ਅਟਾਰਨੀ ਜਸਪ੍ਰੀਤ ਸਿੰਘ, ਢਿੱਲੋਂ, ਐਂਡੀ ਸੰਧੂ, ਮੋਨੂੰ ਸੰਧੂ, ਸੁਖਵਿੰਦਰ ਸਿੰਘ, ਬਲਵਿੰਦਰ ਡੁਲਕੂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ।ਇਸ ਮੋਕੇ ਸ: ਗੁਰਜਤਿੰਦਰ ਸਿੰਘ ਰੰਧਾਵਾ ਨੇ ਸਟੇਜ ਦੀ ਭੂਮਿਕਾ ਬੜੀ ਬਾਖੂਭੀ ਨਾਲ ਨਿਭਾਈ। ਥੀਨ ਹੋ ਦੇ ਮੁਕਾਬਲੇ ਇਕ ਹੋਰ ਉਮੀਦਵਾਰ ਇਲਾਨਾ ਮੈਥਿਊਜ਼ ਵੀ ਚੋਣ ਮੈਦਾਨ ਵਿੱਚ ਹੈ।