ਪ੍ਰਧਾਨ ਮੰਤਰੀ ਟਰੂਡੋ ਨੇ ਭਾਰਤੀਆਂ ਨਾਲ ਇੰਝ ਮਨਾਇਆ ਭਾਰਤ ਦਾ ਆਜ਼ਾਦੀ ਦਿਹਾੜਾ

08/21/2017 2:31:12 PM

ਮਾਂਟਰੀਅਲ— ਕੈਨੇਡਾ ਦੇ ਸੂਬੇ ਕਿਊਬਿਕ ਦੇ ਸੰਘੀ ਇਲਾਕੇ ਪਾਪਿਨਿਊ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀਆਂ ਨਾਲ ਭਾਰਤ ਦਾ ਆਜ਼ਾਦੀ ਦਿਹਾੜਾ ਮਨਾਇਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਥੇ ਭਾਰਤੀ ਪਹਿਰਾਵੇ 'ਚ ਦਿਖਾਈ ਦਿੱਤੇ।

ਉਨ੍ਹਾਂ ਨੇ ਜਾਮਣੀ ਰੰਗ ਦਾ ਕਢਾਈ ਵਾਲਾ ਕੁੜਤਾ-ਪਜਾਮਾ ਪਹਿਨਿਆ ਸੀ। ਉਨ੍ਹਾਂ ਨੇ ਇਸ ਤਸਵੀਰ ਨੂੰ ਸਾਂਝੇ ਕਰਦਿਆਂ ਭਾਰਤ ਅਤੇ ਕੈਨੇਡਾ ਦੀ ਮਜ਼ਬੂਤ ਦੋਸਤੀ ਹਮੇਸ਼ਾ ਬਰਕਰਾਰ ਰਹਿਣ ਦੀ ਕਾਮਨਾ ਕੀਤੀ। ਉਂਝ ਟਰੂਡੋ ਨੇ ਅਧਿਕਾਰਤ ਰੂਪ 'ਚ ਭਾਰਤ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਪਹਿਲਾਂ ਹੀ ਦੇ ਦਿੱਤੀਆਂ ਸਨ। ਇਸ ਤੋਂ ਇਲਾਵਾ ਹੁਣ ਉਨ੍ਹਾਂ ਨੇ ਪਾਪਿਨਿਊ ਇਲਾਕੇ 'ਚ ਲੋਕਾਂ ਨਾਲ ਇਸ ਖੁਸ਼ੀ ਨੂੰ ਸਾਂਝਾ ਕੀਤਾ। 


Related News