ਫਰਿਜ਼ਨੋ ਦੇ ਹਸਪਤਾਲਾਂ ''ਚ ਵੱਧ ਰਹੀ ਕੋਰੋਨਾ ਪੀੜਤਾਂ ਦੀ ਗਿਣਤੀ, ਡਾਕਟਰਾਂ ਦੀ ਵਧੀ ਚਿੰਤਾ

Thursday, Dec 10, 2020 - 09:27 PM (IST)

ਫਰਿਜ਼ਨੋ ਦੇ ਹਸਪਤਾਲਾਂ ''ਚ ਵੱਧ ਰਹੀ ਕੋਰੋਨਾ ਪੀੜਤਾਂ ਦੀ ਗਿਣਤੀ, ਡਾਕਟਰਾਂ ਦੀ ਵਧੀ ਚਿੰਤਾ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੇਂਦਰੀ ਸੈਨ ਜੋਆਕੁਇਨ ਵੈਲੀ ਵਿਚ ਮਾਰਚ ਤੋਂ ਲੈ ਕੇ ਹੁਣ ਤੱਕ ਫਰਿਜ਼ਨੋ ਅਤੇ ਹੋਰ ਗੁਆਂਢੀ ਕਾਉਂਟੀਜ਼ ਵਿਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਬੁੱਧਵਾਰ ਨੂੰ 100,000 ਨੂੰ ਪਾਰ ਕਰ ਗਈ ਹੈ। ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। 

ਸੂਬੇ ਦੇ ਜਨ ਸਿਹਤ ਵਿਭਾਗ ਅਨੁਸਾਰ ਮੰਗਲਵਾਰ ਨੂੰ ਫਰਿਜ਼ਨੋ ਕਾਉਂਟੀ ਵਿਚ 454 ਕੋਰੋਨਾ ਪੀੜਤ ਵਿਅਕਤੀ ਹਸਪਤਾਲਾਂ ਵਿਚ ਦਾਖ਼ਲ ਸਨ, ਜਿਨ੍ਹਾਂ ਵਿੱਚੋਂ ਇਨਟੈਂਸਿਵ ਕੇਅਰ ਯੂਨਿਟ ਵਿਚ ਵੀ 74 ਮਰੀਜ਼ ਸ਼ਾਮਲ ਸਨ। ਇਸ ਦੇ ਨਾਲ ਹੀ ਇਸ ਖੇਤਰ ਦੀਆਂ ਫਰਿਜ਼ਨੋ, ਕਿੰਗਜ਼, ਮਡੇਰਾ, ਮੈਰੀਪੋਸਾ, ਮਰਸੀਡ, ਅਤੇ ਤੁਲਾਰੇ ਕਾਉਂਟੀਆਂ ਦੇ ਹਸਪਤਾਲਾਂ ਵਿਚ ਤਕਰੀਬਨ 800 ਮਰੀਜ਼ ਦਾਖ਼ਲ ਹੋਏ ਹਨ, ਜਿਨ੍ਹਾਂ ਵਿਚ 116 ਗੰਭੀਰ ਦੇਖਭਾਲ ਵਿਚ ਹਨ। 

ਫਰਿਜ਼ਨੋ ਕਾਉਂਟੀ ਦੀ ਪਬਲਿਕ ਹੈਲਥ ਵਿਭਾਗ 'ਚ ਐਮਰਜੈਂਸੀ ਸੇਵਾਵਾਂ ਦੀ ਪ੍ਰਬੰਧਕ ਡੈਨ ਲਿੰਚ ਅਨੁਸਾਰ ਹਸਪਤਾਲਾਂ ਅਤੇ ਸਥਾਨਕ ਸਿਹਤ ਅਧਿਕਾਰੀਆਂ ਲਈ ਵੱਧ ਰਹੇ ਮਰੀਜ਼ਾਂ ਕਾਰਨ ਆਈ. ਸੀ. ਯੂ. ਬਿਸਤਰਿਆਂ ਦੀ ਘਾਟ ਚਿੰਤਾ ਦਾ ਵਿਸ਼ਾ ਹੈ, ਜਦਕਿ ਫਰਿਜ਼ਨੋ ਕਾਉਂਟੀ ਦੇ ਹਸਪਤਾਲਾਂ ਵਿਚ ਕੁੱਲ 149 ਲਾਇਸੈਂਸਸ਼ੁਦਾ ਇੰਟੈਂਸਿਵ ਕੇਅਰ ਯੂਨਿਟ ਬੈੱਡ ਹਨ, ਜੋ ਕਿ ਇਸ ਖੇਤਰ ਦੀਆਂ ਛੇ ਕਾਉਂਟੀਜ਼ ਵਿਚ ਲਾਇਸੈਂਸਸ਼ੁਦਾ 312 ਆਈ. ਸੀ. ਯੂ. ਬਿਸਤਰਿਆਂ ਦੇ ਅੱਧ ਤੋਂ ਵੀ ਘੱਟ ਹਨ ਅਤੇ ਸੂਬੇ ਤੋਂ ਪ੍ਰਾਪਤ ਜਾਣਕਾਰੀ ਫਰਿਜ਼ਨੋ ਕਾਉਂਟੀ ਵਿਚ ਉਪਲੱਬਧ ਆਈ. ਸੀ. ਯੂ. ਬਿਸਤਰਿਆਂ ਦੀ ਗਿਣਤੀ 7 ਤੋਂ ਵੀ ਹੇਠਾਂ ਆ ਗਈ ਹੈ। ਇਸ ਸਮੇਂ ਵਾਇਰਸ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਕਾਰਨ ਸਿਹਤ ਸਹੂਲਤਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
 


author

Sanjeev

Content Editor

Related News