ਫਰਿਜ਼ਨੋ ''ਚ ਵੱਧ ਰਹੇ ਕੋਰੋਨਾ ਵਾਇਰਸ ਮਾਮਲਿਆਂ ਦਾ ਰੈਸਟੋਰੈਂਟਾਂ, ਚਰਚਾਂ ਆਦਿ ''ਤੇ ਇਹ ਹੋਵੇਗਾ ਅਸਰ

Wednesday, Oct 28, 2020 - 08:42 AM (IST)

ਫਰਿਜ਼ਨੋ ''ਚ ਵੱਧ ਰਹੇ ਕੋਰੋਨਾ ਵਾਇਰਸ ਮਾਮਲਿਆਂ ਦਾ ਰੈਸਟੋਰੈਂਟਾਂ, ਚਰਚਾਂ ਆਦਿ ''ਤੇ ਇਹ ਹੋਵੇਗਾ ਅਸਰ

ਗੁਰਿੰਦਰਜੀਤ ਨੀਟਾ ਮਾਛੀਕੇ,( ਫਰਿਜ਼ਨੋ)- ਪੂਰੇ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਫਿਰ ਤੋਂ ਵੱਧ ਰਹੇ ਹਨ ਤਾਂ ਫਰਿਜ਼ਨੋ ਵੀ ਲਾਗ ਦੇ ਮਾਮਲੇ ਦਰਜ ਕਰਨ ਵਿਚ ਪਿੱਛੇ ਨਹੀਂ ਹੈ। ਸ਼ੁੱਕਰਵਾਰ ਤੋਂ ਫਰਿਜ਼ਨੋ ਕਾਊਂਟੀ ਵਿਚ ਤਕਰੀਬਨ 400 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਨਾਲ ਮਰੀਜ਼ਾਂ ਦੀ ਹਸਪਤਾਲਾਂ ਵਿਚ ਦਾਖ਼ਲ ਹੋਣ ਅਤੇ ਮੌਤਾਂ ਵਿਚ ਵਾਧੇ ਦੀ ਜ਼ਿਆਦਾ ਸੰਭਾਵਨਾ ਹੈ। ਇਸ ਦੇ ਨਾਲ ਹੀ ਇੱਥੇ ਵਪਾਰ ਅਤੇ ਜ਼ਿੰਦਗੀ ਦੇ ਹੋਰ ਸੈਕਟਰ ਮੁੜ ਖੋਲ੍ਹਣ ਵਿਚ ਮੁਸ਼ਕਿਲ ਹੋ ਸਕਦੀ ਹੈ। ਕੈਲੀਫੌਰਨੀਆ ਦੇ ਜਨ ਸਿਹਤ ਵਿਭਾਗ ਦੁਆਰਾ ਕਾਉਂਟੀ ਵਿਚ ਐਤਵਾਰ ਨੂੰ ਰਿਪੋਰਟ ਕੀਤੇ ਗਏ 162 ਨਵੇਂ ਸੰਕਰਮਣ ਦੇ ਮਾਮਲੇ ਸਤੰਬਰ ਦੇ ਸ਼ੁਰੂ ਵਿਚ ਮਾਮਲਿਆਂ ਵਿਚ ਸਭ ਤੋਂ ਵੱਧ ਸਨ। ਇਹ ਸ਼ਨੀਵਾਰ ਨੂੰ 119 ਅਤੇ ਸੋਮਵਾਰ ਨੂੰ 106 ਦਰਜ ਕੀਤੇ ਗਏ ਸਨ। 

ਫਰਿਜ਼ਨੋ ਇਸ ਵੇਲੇ ਸੁਰੱਖਿਅਤ ਅਰਥਵਿਵਸਥਾ ਲਈ ਰਾਜ ਦੇ ਬਲੂਪ੍ਰਿੰਟ ਦੇ ਟੀਅਰ 2 ਵਿਚ 29 ਸਤੰਬਰ ਨੂੰ ਟੀਅਰ 1 ਤੋਂ ਮੁੜ ਕੇ ਆਇਆ ਹੈ। ਟੀਅਰ 1 ਜੋ ਕਿ ਸਭ ਤੋਂ ਵੱਧ ਪ੍ਰਭਾਵਿਤ ਪੱਧਰ ਹੈ, ਤਹਿਤ ਰੈਸਟੋਰੈਂਟਾਂ ਨੂੰ ਇਨਡੋਰ ਡਾਇਨਿੰਗ ਦੀ ਪੇਸ਼ਕਸ਼ ਕਰਨ 'ਤੇ ਪਾਬੰਦੀ ਸੀ ਅਤੇ ਚਰਚ ਅੰਦਰ ਸੇਵਾਵਾਂ ਵੀ ਠੱਪ ਸਨ। ਇਸਦੇ ਨਾਲ ਹੀ ਸਿਹਤ ,ਕਲੱਬ ਅਤੇ ਜਿੰਮ ਸਹੂਲਤਾਂ ਵੀ ਸੀਮਿਤ ਸਨ। 

ਟੀਅਰ 2 ਵਿਚ ਰੈਸਟੋਰੈਂਟ 25 ਫੀਸਦੀ ਤੱਕ ਦੀ ਸਮਰੱਥਾ ਨਾਲ ਅੰਦਰ ਬੈਠ ਕੇ ਖਾਣਾ ਦੁਬਾਰਾ ਸ਼ੁਰੂ ਕਰ ਸਕਦੇ ਹਨ। ਚਰਚ 100 ਤੋਂ ਘੱਟ ਵਿਅਕਤੀਆਂ ਜਾਂ 25 ਫੀਸਦੀ ਦੀ ਸਮਰੱਥਾ ਨਾਲ ਸੇਵਾਵਾਂ ਨਿਭਾਅ ਸਕਦੇ ਹਨ ਅਤੇ ਹੋਰ ਕਾਰੋਬਾਰ ਵੀ ਖੁੱਲ੍ਹ ਸਕਦੇ ਹਨ ਪਰ ਹੁਣ ਅਕਤੂਬਰ ਮਹੀਨੇ ਖ਼ਤਮ ਹੋਣ ਵਾਲੇ ਹਫਤੇ ਵਿਚ ਪ੍ਰਤੀ 100000 ਨਿਵਾਸੀਆਂ 'ਤੇ ਰੋਜ਼ਾਨਾ 7.3 ਨਵੇਂ ਦਰਜ ਕੀਤੇ ਗਏ ਹਨ, ਜਿਸ ਨਾਲ ਵਾਇਰਸ ਦੇ ਮਾਮਲਿਆਂ ਦਾ ਗ੍ਰਾਫ ਫਿਰ ਉੱਪਰ ਵੱਲ ਜਾ ਰਿਹਾ ਹੈ। ਜੇਕਰ ਇਹ ਵਾਧਾ ਜਾਰੀ ਰਿਹਾ ਤਾਂ ਫਰਿਜ਼ਨੋ ਦੇ ਫਿਰ ਤੋਂ ਟੀਅਰ 1 ਦੇ ਪਾਬੰਦੀਆਂ ਵਾਲੇ ਪੱਧਰ ਵਿਚ ਜਾਣ ਦੇ ਪੂਰੇ ਅਸਾਰ ਹਨ।
 


author

Lalita Mam

Content Editor

Related News