ਫਰਿਜ਼ਨੋ ਪੁਲਸ ਨੂੰ ਇਕ ਘਰ ਕੋਲੋਂ ਮਿਲੀ 30 ਸਾਲਾ ਵਿਅਕਤੀ ਦੀ ਲਾਸ਼

Saturday, Oct 31, 2020 - 09:30 PM (IST)

ਫਰਿਜ਼ਨੋ ਪੁਲਸ ਨੂੰ ਇਕ ਘਰ ਕੋਲੋਂ ਮਿਲੀ 30 ਸਾਲਾ ਵਿਅਕਤੀ ਦੀ ਲਾਸ਼

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜ਼ਨੋ ਕਾਉਂਟੀ ਵਿਚ ਹੋ ਰਹੀਆਂ ਮੌਤਾਂ ਵਿਚ ਇਕ ਹੋਰ ਦਾ ਵਾਧਾ 30 ਸਾਲਾ ਵਿਅਕਤੀ ਦੀ ਲਾਸ਼ ਮਿਲਣ ਨਾਲ ਹੋਇਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਖਣ ਪੱਛਮੀ ਫਰਿਜ਼ਨੋ ਦੇ ਘਰ  ਸਾਹਮਣੇ ਮਿਲੀ ਇਕ ਲਾਸ਼ ਦੀ ਪਛਾਣ ਫਰਿਜ਼ਨੋ ਦੇ ਹੀ 30 ਸਾਲਾਂ ਰੇਜੀਨਾਲਡ ਫਾਉਲਰ ਵਜੋਂ ਕੀਤੀ ਹੈ। 

ਫਰਿਜ਼ਨੋ ਪੁਲਸ ਵਿਭਾਗ ਦੇ ਲੈਫਟੀਨੈਂਟ ਲੈਰੀ ਬਾਉਲੇਨ ਅਨੁਸਾਰ, ਤਕਰੀਬਨ 12:30 ਵਜੇ  ਅਧਿਕਾਰੀਆਂ ਨੂੰ ਵਾਟਰਮੈਨ ਐਵੀਨਿਊ ਅਤੇ ਕੇਰਨ ਸਟ੍ਰੀਟ ਦੇ ਖੇਤਰ ਵਿਚ ਲਾਸ਼ ਬਾਰੇ ਸੂਚਨਾ ਪ੍ਰਾਪਤ ਹੋਈ। ਅਧਿਕਾਰੀਆਂ ਨੇ ਘਟਨਾ ਸਥਾਨ ਤੇ ਫਾਉਲਰ ਨੂੰ ਉਸ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਗੰਭੀਰ ਸੱਟਾਂ ਨਾਲ ਜ਼ਖਮੀ ਪਾਇਆ ਅਤੇ ਬਾਅਦ ਵਿੱਚ ਘਟਨਾ ਵਾਲੀ ਥਾਂ ‘ਤੇ ਹੀ ਉਸ ਨੂੰ ਮ੍ਰਿਤਕ  ਐਲਾਨ ਦਿੱਤਾ ਗਿਆ ਸੀ। ਜਾਂਚ ਕਰਤਾਵਾਂ ਅਨੁਸਾਰ ਵੀਰਵਾਰ ਨੂੰ ਇੱਥੇ ਕੋਈ ਸ਼ੂਟ ਅਲਰਟ ਨਹੀਂ ਮਿਲਿਆ । ਇਸ ਘਟਨਾ ਦੀ ਜਾਂਚ ਅਜੇ ਜਾਰੀ ਹੈ।


author

Sanjeev

Content Editor

Related News