ਫਰਿਜ਼ਨੋ ''ਚ ਰੇਲਵੇ ਟਰੈਕਾਂ ਦੇ ਨਾਲ ਰਿਹਾਇਸ਼ੀ ਕੈਂਪ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

04/21/2021 8:27:43 AM

ਫਰਿਜ਼ਨੋ/ਕੈਲੀਫੋਰਨੀਆ(ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਵਿਚ ਫਰਿਜ਼ਨੋ ਦੀਆਂ ਰੇਲਵੇ ਲਾਈਨਾਂ ਦੇ ਨਾਲ ਬੇਘਰ ਲੋਕਾਂ ਵੱਲੋਂ ਆਪਣਾ ਡੇਰਾ ਜਮਾਇਆ ਗਿਆ ਹੈ, ਜੋ ਕਿ ਕਿਸੇ ਵੇਲੇ ਵੀ ਜਾਨਲੇਵਾ ਹਾਦਸੇ ਦਾ ਕਾਰਨ ਬਣ ਸਕਦੇ ਹਨ। ਇਸ ਸਬੰਧੀ ਫਰਿਜ਼ਨੋ ਕਾਉਂਟੀ ਦੇ ਅਧਿਕਾਰੀ ਚਿੰਤਾ ਜ਼ਾਹਰ ਕਰ ਰਹੇ ਹਨ, ਕਿ ਰੇਲ ਗੱਡੀਆਂ ਅਤੇ ਨਿਵਾਸੀਆਂ ਦਾ ਸੁਮੇਲ ਦੁਖਾਂਤ ਵਿਚ ਖ਼ਤਮ ਹੋ ਜਾਵੇਗਾ। ਟੁੱਟੇ-ਟ੍ਰੇਲਰਾਂ, ਕਾਰਾਂ ਅਤੇ ਟੈਂਟਾਂ ਵਾਲੀ ਇਹ ਕੈਂਪਸਾਈਟ ਫਰਿਜ਼ਨੋ ਸਿਟੀ ਸੀਮਾ ਦੇ ਬਿਲਕੁਲ ਪੱਛਮ ਵਿਚ ਬ੍ਰਾਵਲੇ ਅਤੇ ਬੈਲਮੋਂਟ ਦੇ ਰਸਤੇ ਨੇੜੇ ਟਰੈਕਾਂ 'ਤੇ ਹੈ। ਇਸ ਟਰੈਕ ਦੇ ਦੋਵੇਂ ਪਾਸੇ ਬੇਘਰ ਲੋਕ ਰਹਿੰਦੇ ਹਨ ,ਜੋ ਕਿ ਕਿਸੇ ਵੇਲੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ।

ਇਸ ਕੈਂਪ ਵਿਚ ਰਹਿ ਰਹੇ ਵਿਅਕਤੀ ਨੇ ਦੱਸਿਆ ਕਿ ਉਹ ਲੱਗਭਗ ਇਕ ਸਾਲ ਤੋਂ ਇਸ ਜਗ੍ਹਾ 'ਤੇ ਰਹਿ ਰਿਹਾ ਹੈ ਅਤੇ ਰੇਲਮਾਰਗ ਦੇ ਅਧਿਕਾਰੀ ਆਮ ਤੌਰ 'ਤੇ ਲੋਕਾਂ ਨੂੰ ਰਾਹ ਤੋਂ ਹਟਣ ਲਈ ਚਿਤਾਵਨੀ ਦਿੰਦੇ ਹਨ, ਪਰ ਕੋਵਿਡ -19 ਮਹਾਮਾਰੀ ਦੇ ਫੈਲਣ ਤੋਂ ਬਾਅਦ ਅਜਿਹਾ ਨਹੀਂ ਹੋਇਆ ਹੈ। ਫਰਿਜ਼ਨੋ ਕਾਉਂਟੀ ਦੇ ਪ੍ਰਬੰਧਕੀ ਦਫ਼ਤਰ ਦੀ ਸੋਨੀਆ ਡੀ ਲਾ ਰੋਜ਼ਾ ਨੇ ਕਿਹਾ ਕਿ ਅਧਿਕਾਰੀਆਂ ਨੇ ਇਸ ਬਾਰੇ ਰੇਲਮਾਰਗ ਦੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਅਤੇ ਰੇਲਮਾਰਗ ਦੀ ਸਫਾਈ ਲਈ ਰੇਲਵੇ ਵਿਭਾਗ ਜ਼ਿੰਮੇਵਾਰ ਹੋਵੇਗਾ। ਇਸ ਦੇ ਇਲਾਵਾ ਸੰਘੀ ਅਦਾਲਤ ਦੇ ਆਦੇਸ਼ਾਂ ਤਹਿਤ, ਇੱਥੇ ਰਹਿਣ ਵਾਲੇ ਵਸਨੀਕਾਂ ਨੂੰ ਹਟਾਉਣ ਤੋਂ ਪਹਿਲਾਂ ਹੀ ਸੂਚਿਤ ਕੀਤਾ ਜਾਣਾ ਚਾਹੀਦਾ ਹੈ, ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਜਾਇਦਾਦ ਅਤੇ ਸਮਾਨ ਦੇ ਭੰਡਾਰਨ ਵਿਚ ਸਹਾਇਤਾ ਕਰਨੀ ਚਾਹੀਦੀ ਹੈ।


cherry

Content Editor

Related News