ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੇ ਰੂਸ ਨਾਲ ਗੱਲਬਾਤ ''ਤੇ ਦਿੱਤਾ ਜ਼ੋਰ

Thursday, Jan 27, 2022 - 06:09 PM (IST)

ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੇ ਰੂਸ ਨਾਲ ਗੱਲਬਾਤ ''ਤੇ ਦਿੱਤਾ ਜ਼ੋਰ

ਪੇਰਿਸ (ਭਾਸ਼ਾ): ਯੂਕਰੇਨ ਸੰਕਟ ਵਿੱਚ ਹੁਣ ਵੀ ਕੂਟਨੀਤੀ ਲਈ ਗੁੰਜਾਇਸ਼ ਬਚੀ ਰਹਿਣ ਦਾ ਜ਼ਿਕਰ ਕਰਦਿਆਂ ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕਰੋਂ ਨੇ ਇੱਕ ਸੰਭਾਵੀ ਯੁੱਧ ਦੇ ਸੰਕੇਤਾਂ ਦੇ ਬਾਵਜੂਦ ਪੂਰੀ ਗੱਲਬਾਤ 'ਤੇ ਜ਼ੋਰ ਦੇਣਾ ਜਾਰੀ ਰੱਖਿਆ ਹੈ।ਉਹਨਾਂ ਦਾ ਰੁਖ਼ ਦੂਜੇ ਵਿਸ਼ਵ ਯੁੱਧ ਦੇ ਬਾਅਦ ਦੇ ਫਰਾਂਸ ਦੀ ਖੁਦ ਦੀ ਭੂ-ਰਾਜਨੀਤਕ ਰਾਹ 'ਤੇ ਚਲਣ ਦੀ ਪਰੰਪਰਾ ਦੀ ਪੁਸ਼ਟੀ ਕਰਦਾ ਹੈ, ਜਿਸ ਦੇ ਤਹਿਤ ਪੈਰਿਸ ਨੇ ਅਮਰੀਕਾ ਦੇ ਪਿੱਛੇ ਅੱਖਾਂ ਬੰਦ ਕਰ ਕੇ ਚਲਣ ਤੋਂ ਇਨਕਾਰ ਕਰ ਦਿੱਤਾ। ਇਹ ਅਪ੍ਰੈਲ ਵਿੱਚ ਫਰਾਂਸ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣ ਪ੍ਰਚਾਰ ਮੁਹਿੰਮ ਦੇ ਵਿਚਕਾਰ ਮੈਕਰੋਂ ਦੀ ਘਰੇਲੂ ਰਾਜਨੀਤਕ ਰਣਨੀਤੀ ਦਾ ਵੀ ਹਿੱਸਾ ਹੈ।

ਮੈਕਰੋਂ ਸ਼ੁੱਕਰਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਗੱਲਬਾਤ ਕਰਨ ਦੀ ਤਿਆਰੀ ਕਰ ਰਹੇ ਹਨ ਅਤੇ ਉਨ੍ਹਾਂ ਦੇ ਰਿਹਾਇਸ਼ 'ਤੇ ਬੁੱਧਵਾਰ ਨੂੰ ਰੂਸੀ ਅਤੇ ਯੁਕਰੇਨੀ ਸਲਾਹਕਾਰਾਂ ਦੇ ਵਿਚਕਾਰ ਲੰਬੀ ਗੱਲਬਾਤ ਹੋਈ। ਯੁਕਰੇਨ ਦੀ ਸਰਹੱਦ ਦੇ ਨੇੜੇ ਹਾਲ ਦੇ ਹਫ਼ਤਿਆਂ ਵਿਚ ਰੂਸ ਦੇ ਭਾਰੀ ਗਿਣਤੀ ਵਿਚ ਆਪਣੇ ਸੈਨਿਕ ਇਕੱਠੇ ਕਰਨ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਇਹ ਪਹਿਲੀ ਗੱਲਬਾਤ ਸੀ। ਰੂਸੀ, ਯੂਕਰੇਨੀ, ਜਰਮਨੀ ਅਤੇ ਫਰਾਂਸੀਸੀ ਸਲਾਹਕਾਰ ਵਿਚਕਾਰ ਬੁੱਧਵਾਰ ਦੀ ਗੱਲਬਾਤ ਦਾ ਉਦੇਸ਼ ਸਾਰੇ ਪੱਖਾਂ ਦੁਆਰਾ ਸੰਕਟ ਦੇ ਹੱਲ ਲਈ ਅਤੇ ਵਧੇਰੇ ਸਮਾਂ ਲੈਣਾ ਸੀ। ਉਹ ਦੋ ਹਫ਼ਤਿਆਂ ਵਿੱਚ ਫਿਰ ਮੀਟਿੰਗਾਂ ਕਰਨ ਲਈ ਸਹਿਮਤ ਹੋਏ। ਹਾਲਾਂਕਿ, ਮਾਹਰਾਂ ਨੇ ਸਵਾਲ ਕੀਤਾ ਹੈ ਕੀ ਇਹ ਯੂਕਰੇਨ 'ਤੇ ਰੂਸ ਦੇ ਹਮਲਾ ਕਰਨ ਲਈ ਕਾਫੀ ਹੋਵੇਗਾ। 

ਪੜ੍ਹੋ ਇਹ ਅਹਿਮ ਖ਼ਬਰ- WUC ਪ੍ਰਧਾਨ ਡੋਲਕੁਨ ਨੇ ਉਇਗਰ ਕਤਲੇਆਮ 'ਤੇ ਖੋਲ੍ਹੀ ਚੀਨ ਦੀ ਪੋਲ, ਜਿਨਪਿੰਗ ਦੇ ਇਰਾਦੇ ਕੀਤੇ ਉਜਾਗਰ

ਫਰਾਂਸੀਸੀ ਸਰਕਾਰ ਦੇ ਬੁਲਾਰੇ ਗੇਬ੍ਰਿਅਲ ਅਤਾਲ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਪੁਤਿਨ ਦੇ ਨਾਲ ਮੈਕਰੋਂ ਦੀ ਗੱਲਬਾਤ ਦੇ ਦੋ ਉਦੇਸ਼ ਹਨ, ਇਹਨਾਂ ਵਿਚ ‘ਗੱਲਬਾਤ ਜਾਰੀ ਰੱਖਣਾ ਅਤੇ ਰੂਸ 'ਤੇ ਆਪਣਾ ਰੁਖ਼ ਅਤੇ ਫੌਜ ਦੀ ਗਤੀਵਿਧੀ ਨੂੰ ਸਪੱਸ਼ਟ ਕਰਨ ਲਈ ਦਬਾਅ ਬਣਾਉਣਾ ਸ਼ਾਮਲ ਹੈ।'' ਮਾਸਕੋ ਨੇ ਹਮਲੇ ਦੀ ਯੋਜਨਾ ਦੀ ਗੱਲ ਤੋਂ ਇਨਕਾਰ ਕੀਤਾ ਹੈ ਜਦਕਿ ਉਸ ਨੇ ਹਾਲ ਦੇ ਹਫ਼ਤਿਆਂ ਵਿਚ ਯੂਕਰੇਨ ਦੀ ਸਰਹੱਦ ਨੇੜੇ ਆਪਣੇ ਕਰੀਬ ਇਕ ਲੱਖ ਸੈਨਿਕ ਇਕੱਠੇ ਕਰ ਲਏ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ : ਕੋਰਟ ਨੇ 'ਜਿਹਾਦ' ਸਬੰਧੀ ਮਾਮਲੇ 'ਚ ਸੁਣਾਇਆ ਅਹਿਮ ਫ਼ੈਸਲਾ


author

Vandana

Content Editor

Related News