ਫਰਾਂਸ 'ਚ 9/11 ਜਿਹੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾ ਰਹੇ ਹਨ ਅੱਤਵਾਦੀ

10/20/2019 5:33:35 PM

ਪੈਰਿਸ— ਫਰਾਂਸ 'ਚ ਅੱਤਵਾਦੀਆਂ ਦੇ ਖਤਰਨਾਕ ਇਰਾਦਿਆਂ ਨੂੰ ਇੰਟੈਲੀਜੈਂਸ ਸਰਵਿਸ ਨੇ ਅਸਫਲ ਕਰ ਦਿੱਤਾ ਹੈ। ਇਥੇ ਅੱਤਵਾਦੀ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚ ਰਹੇ ਸਨ। ਇੰਟੈਲੀਜੈਂਸ ਸਰਵਿਸ ਦੀ ਸਾਵਧਾਨੀ ਦੇ ਕਾਰਨ ਅੱਤਵਾਦੀ ਆਪਣੀਆਂ ਕੋਸ਼ਿਸ਼ਾਂ 'ਚ ਸਫਲ ਨਾ ਹੋ ਸਕੇ। ਇੰਟੈਲੀਜੈਂਸ ਸਰਵਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਵਿਅਕਤੀ ਤੋਂ ਪੁਲਸ ਨੂੰ ਕਈ ਜਾਣਕਾਰੀਆਂ ਮਿਲੀਆਂ ਹਨ।

ਤੁਹਾਨੂੰ ਦੱਸ ਦਈਏ ਕਿ ਸਾਲ 2015 ਤੋਂ ਹੀ ਫਰਾਂਸ, ਯੂਰਪ ਦਾ ਉਹ ਦੇਸ਼ ਬਣਿਆ ਹੋਇਆ ਹੈ, ਜੋ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹੈ। ਅਮਰੀਕਾ ਸਥਿਤ ਵਰਲਡ ਟ੍ਰੇਡ ਸੈਂਟਰ 'ਤੇ ਸਤੰਬਰ ਮਹੀਨੇ ਹੋਏ ਅੱਤਵਾਦੀ ਹਮਲੇ 'ਚ ਕਰੀਬ 3000 ਲੋਕ ਮਾਰੇ ਗਏ ਸਨ।

ਚਾਰ ਸਾਲ 'ਚ ਹੋਈ 230 ਲੋਕਾਂ ਦੀ ਮੌਤ
ਫਰਾਂਸ ਦੇ ਅਖਬਾਰ 'ਲੇ ਪਰਸੀਅਨ' ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਕ ਸ਼ੱਕੀ ਜਹਾਜ਼ ਨੂੰ ਹਾਈਜੈਕ ਕਰਨ ਲਈ ਹਥਿਆਰ ਦੀ ਤਲਾਸ਼ ਕਰ ਰਿਹਾ ਸੀ। ਫਰਾਂਸ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਕ੍ਰਿਸਟੋਫ ਕਾਸਟਗਰ ਨੇ ਫਰਾਂਸ-2 ਟੈਲੀਵਿਜ਼ਨ ਨੂੰ ਦੱਸਿਆ ਕਿ 26 ਨਵੰਬਰ ਨੂੰ ਇਸ ਸ਼ੱਕੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ ਵਿਅਕਤੀ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਇਸ ਤਰ੍ਹਾਂ ਦੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ।

ਕ੍ਰਿਸਟੋਫ ਨੇ ਦੱਸਿਆ ਕਿ ਸਾਲ 2013 ਤੋਂ ਬਾਅਦ ਤੋਂ ਇੰਟੈਲੀਜੈਂਸ ਏਜੰਸੀਆਂ ਦੇ ਲਈ 60ਵਾਂ ਮੌਕਾ ਹੈ ਜਦੋਂ ਇਸ ਤਰ੍ਹਾਂ ਦੇ ਹਮਲੇ ਨੂੰ ਅਸਫਲ ਕੀਤਾ ਗਿਆ ਹੈ। ਮੰਤਰੀ ਵਲੋਂ ਦੱਸਿਆ ਗਿਆ ਹੈ ਕਿ ਉਹ ਵਿਅਕਤੀ ਇਸ ਪੂਰੇ ਪ੍ਰੋਜੈਕਟ ਨੂੰ ਤਿਆਰ ਕਰ ਰਿਹਾ ਸੀ ਤੇ ਉਨ੍ਹਾਂ ਨੇ ਇਸ ਨੂੰ ਲੈ ਕੇ ਇਕ ਟਵੀਟ ਵੀ ਕੀਤਾ। ਕ੍ਰਿਸਟੋਫ ਨੇ ਦੱਸਿਆ ਕਿ ਫਰਾਂਸ ਦੀ ਇੰਟੈਲੀਜੈਂਸ ਸਰਵਿਸ 24 ਘੰਟੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਲਈ ਮੁਸ਼ਤੈਦ ਹੈ ਤੇ ਪੂਰਾ ਦੇਸ਼ ਉਸ ਦਾ ਸ਼ੁਕਰਗੁਜ਼ਾਰ ਹੈ। ਪਿਛਲੇ ਚਾਰ ਸਾਲਾਂ 'ਚ ਫਰਾਂਸ 'ਚ ਹੋਏ ਅੱਤਵਾਦੀ ਹਮਲਿਆਂ 'ਚ 230 ਲੋਕ ਮਾਰੇ ਗਏ ਹਨ। ਨਵੰਬਰ 2015 ਨੂੰ ਇਥੇ ਸਭ ਤੋਂ ਖਤਰਨਾਕ ਅੱਤਵਾਦੀ ਹਮਲੇ ਹੋਏ ਸਨ, ਜਿਸ 'ਚ 130 ਲੋਕਾਂ ਦੀ ਮੌਤ ਹੋਈ ਸੀ। ਸੀਰੀਆ 'ਚ ਆਈ.ਐੱਸ.ਆਈ.ਐੱਸ. ਵਲੋਂ ਇਨ੍ਹਾਂ ਹਮਲਿਆਂ ਦੀ ਜ਼ਿੰਮੇਦਾਰੀ ਲਈ ਗਈ ਸੀ।


Baljit Singh

Content Editor

Related News