ਫਰਾਂਸਿਸੀ ਰੱਖਿਆ ਮੰਤਰੀ ਨੇ ਦੇਸ਼ ਨੂੰ ਗੁੰਮਰਾਹ ਕਰਨ ਦੀ ਗੱਲ ਕਬੂਲੀ

Thursday, Sep 24, 2020 - 01:55 AM (IST)

ਫਰਾਂਸਿਸੀ ਰੱਖਿਆ ਮੰਤਰੀ ਨੇ ਦੇਸ਼ ਨੂੰ ਗੁੰਮਰਾਹ ਕਰਨ ਦੀ ਗੱਲ ਕਬੂਲੀ

ਪੈਰਿਸ (ਏ.ਪੀ.)- ਫਰਾਂਸ ਦੀ ਰੱਖਿਆ ਮੰਤਰੀ ਨੇ ਇਹ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਚੀਨੀ ਸ਼ਹਿਰ ਵੁਹਾਨ ਤੋਂ ਫਰਾਂਸਿਸੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਵਾਲੇ ਏਅਰਫੋਰਸ ਦੇ ਮੁਲਾਜ਼ਮਾਂ ਲਈ ਵਾਇਰਸ ਸੁਰੱਖਿਆ ਬਾਰੇ ਦੇਸ਼ ਨੂੰ ਗੁੰਮਰਾਹ ਕੀਤਾ ਸੀ। ਰੱਖਿਆ ਮੰਤਰੀ ਫਲੋਰੈਂਸ ਪਾਰਲੀ ਨੇ ਇਹ ਖੁਲਾਸਾ ਸੈਨੇਟ ਦੀ ਜਾਂਚ ਕਮੇਟੀ ਦੇ ਸਾਹਮਣੇ ਕੀਤਾ, ਜੋ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਸਰਕਾਰ ਦੀ ਭਰੋਸੇਯੋਗਤਾ ਲਈ ਇਕ ਝਟਕਾ ਹੈ। ਉਥੇ ਹੀ ਸਿਹਤ ਮੰਤਰੀ ਓਲੀਵਰ ਵੇਰਾਨ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਵਿਚਾਲੇ ਬੁੱਧਵਾਰ ਨੂੰ ਨਵੀਆਂ ਪਾਬੰਦੀਆਂ ਦਾ ਐਲਾਨ ਕਰ ਸਕਦੇ ਹਨ।

ਰੱਖਿਆ ਮੰਤਰੀ ਨੇ ਕਿਹਾ ਕਿ ਜਨਵਰੀ ਵਿਚ ਜਦੋਂ ਚੀਨ ਵੁਹਾਨ ਸ਼ਹਿਰ ਨੂੰ ਬੰਦ ਕਰ ਰਿਹਾ ਸੀ ਤਾਂ ਫਰਾਂਸ ਸਰਕਾਰ ਨੇ ਉਥੋਂ ਆਪਣੇ ਨਾਗਰਿਕਾਂ ਨੂੰ ਵਾਪਸ ਵਤਨ ਲਿਆਉਣ ਲਈ ਉਡਾਣਾਂ ਦੀ ਸ਼ੁਰੂਆਤ ਕੀਤੀ। ਵੁਹਾਨ ਤੋਂ ਇਸ ਤਰ੍ਹਾਂ ਦੀ ਪਹਿਲੀ ਉਡਾਣ 31 ਜਨਵਰੀ ਨੂੰ ਵਾਪਸ ਆਈ ਸੀ। ਫਰਾਂਸ ਵਿਚ ਕੋਰੋਨਾ ਵਾਇਰਸ ਨਾਲ 31,400 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਮਹਾਂਮਾਰੀ ਨਾਲ ਮ੍ਰਿਤਕਾਂ ਦੇ ਮਾਮਲੇ ਵਿਚ ਫਰਾਂਸ ਯੂਰਪ ਵਿਚ ਬ੍ਰਿਟੇਨ ਅਤੇ ਇਟਲੀ ਤੋਂ ਬਾਅਦ ਤੀਜੇ ਨੰਬਰ 'ਤੇ ਹਨ। ਫਰਾਂਸ ਵਿਚ ਹੁਣ ਇਕ ਦਿਨ ਵਿਚ ਵਾਇਰਸ ਦੇ ਲਗਭਗ 10,000 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। 


author

Sunny Mehra

Content Editor

Related News