ਫਰਾਂਸ ਦੀ ਡਿਜੀਟਲ ਸਰਵਿਸ ਕੰਪਨੀ ''TelePerformance'' ਨੇ ''BYJU'' ਖ਼ਿਲਾਫ਼ ਦਾਇਰ ਕੀਤੀ ਇਨਸਾਲਵੈਂਸੀ ਪਟੀਸ਼ਨ

Thursday, Jan 25, 2024 - 10:28 PM (IST)

ਫਰਾਂਸ ਦੀ ਡਿਜੀਟਲ ਸਰਵਿਸ ਕੰਪਨੀ ''TelePerformance'' ਨੇ ''BYJU'' ਖ਼ਿਲਾਫ਼ ਦਾਇਰ ਕੀਤੀ ਇਨਸਾਲਵੈਂਸੀ ਪਟੀਸ਼ਨ

ਨਵੀਂ ਦਿੱਲੀ (ਇੰਟ.)– ਫਰਾਂਸ ਦੀ ਕੰਪਨੀ ਟੈਲੀਪਰਫਾਰਮੈਂਸ ਬਿਜ਼ਨੈੱਸ ਸਰਵਿਸਿਜ਼ ਨੇ ਐਡੁਟੈੱਕ ਕੰਪਨੀ ਬਾਇਜੂ ਖਿਲਾਫ਼ ਇਨਸਾਲਵੈਂਸੀ ਪਟੀਸ਼ਨ ਦਾਇਰ ਕੀਤੀ ਹੈ। ਫ੍ਰਾਂਸੀਸੀ ਕੰਪਨੀ ਨੇ ਆਪਣੀ ਬਕਾਇਆ ਰਕਮ ਦੀ ਵਸੂਲੀ ਲਈ ਬਾਇਜੂ ਖਿਲਾਫ ਇਹ ਕਾਰਵਾਈ ਕੀਤੀ ਹੈ। ਬਾਇਜੂ ਖਿਲਾਫ ਇਹ ਦੂਜੀ ਪਟੀਸ਼ਨ ਹੈ, ਜਦਕਿ ਪਹਿਲੀ ਪਟੀਸ਼ਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਨਵੰਬਰ 2023 ਵਿਚ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ- Microsoft ਨੇ ਕੀਤੀ ਵੱਡੀ ਛਾਂਟੀ, ਗੇਮਿੰਗ ਸੈਕਸ਼ਨ ਦੇ 1,900 ਕਰਮਚਾਰੀਆਂ ਨੂੰ ਕੀਤਾ ਬਾਹਰ

ਐੱਨ.ਸੀ.ਐੱਲ.ਟੀ. ਦੀ ਵੈੱਬਸਾਈਟ ਮੁਤਾਬਕ ਟੈਲੀਪਰਫਾਰਮੈਂਸ ਨੇ 4 ਨਵੰਬਰ 2023 ਨੂੰ ਇਹ ਪਟੀਸ਼ਨ ਦਾਇਰ ਕੀਤੀ ਸੀ ਪਰ ਐੱਨ.ਸੀ.ਐੱਲ.ਟੀ. ਵਿਚ ਇਸ ਨੂੰ 25 ਜਨਵਰੀ ਨੂੰ ਰਜਿਸਟਰ ਕੀਤਾ ਗਿਆ। ਬਾਇਜੂ ਆਪਣੇ ਲਈ 2022 ਦੇ ਅੱਧ ਤੱਕ ਟੈਲੀਪਰਫਾਰਮੈਂਸ, ਕੋਜੈਂਟ ਈ-ਸਰਵਿਸਿਜ਼ ਅਤੇ ਆਈਐੱਨਜਾਈਜ਼ਰ ਸਮੇਤ ਕਈ ਆਊਟਸੋਰਸਿੰਗ ਏਜੰਸੀਆਂ ਤੋਂ ਸੇਵਾਵਾਂ ਲਈਆਂ ਸਨ। ਤਿੰਨਾਂ ਕੰਪਨੀਆਂ ਨੇ ਬਾਇਜੂ ਨੂੰ ਕਾਲਿੰਗ ਏਜੰਸੀ ਮੁਹੱਈਆ ਕਰਵਾਈ ਸੀ।

ਇਹ ਵੀ ਪੜ੍ਹੋ- ਭੈਣ ਕਰਦੀ ਸੀ ਮੁਸਲਮਾਨ ਮੁੰਡੇ ਨੂੰ ਪਿਆਰ, ਗੁੱਸੇ 'ਚ ਆਏ ਭਰਾ ਨੇ ਭੈਣ ਤੇ ਮਾਂ ਨੂੰ ਨਦੀ 'ਚ ਸੁੱਟਿਆ, ਦੋਵਾਂ ਦੀ ਹੋਈ ਮੌਤ

ਬਾਇਜੂ ਨੇ ਖਰਚਾ ਘੱਟ ਕਰਨ ਲਈ ਟੈਲੀਪ੍ਰਫਾਰਮੈਂਸ ਅਤੇ ਕੋ-ਜੈਂਟ ਈ-ਸਰਵਿਸਿਜ਼ ਦੀਆਂ ਸੇਵਾਵਾਂ ਨੂੰ ਬੰਦ ਕਰ ਦਿੱਤਾ ਸੀ। ਨਤੀਜੇ ਵਜੋਂ ਕੰਪਨੀ ਦਾ ਬਿਜ਼ਨੈੱਸ ਪ੍ਰੋਸੈੱਸ ਆਊਟਸੋਰਸਿੰਗ ਖਰਚਾ ਦਸੰਬਰ 2023 ਵਿਚ ਜ਼ੀਰੋ ਹੋ ਗਿਆ ਜਦ ਕਿ ਇਕ ਸਾਲ ਪਹਿਲਾਂ ਇਹ 4.49 ਕਰੋੜ ਰੁਪਏ ਤੋਂ ਵੀ ਵੱਧ ਸੀ। ਟੈਲੀਪ੍ਰਫਾਰਮੈਂਸ ਡੈੱਟ ਕਲੈਕਸ਼ਨ (ਕਰਜ਼ਾ ਵਸੂਲੀ), ਟੈਲੀਮਾਰਕੀਟਿੰਗ, ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ, ਕੰਟੈਂਟ ਮਾਡਰੇਸ਼ਨ ਅਤੇ ਕਮਿਊਨੀਕੇਸ਼ਨ ਨਾਲ ਜੁੜੀਆਂ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Harpreet SIngh

Content Editor

Related News