ਇਟਲੀ ''ਚ ਮੁਫ਼ਤ ਖੂਨ ਜਾਂਚ ਕੈਂਪ ਆਯੋਜਿਤ, 150 ਤੋਂ ਉਪੱਰ ਭਾਰਤੀਆਂ ਨੇ ਲਿਆ ਲਾਭ

Sunday, Mar 30, 2025 - 07:02 PM (IST)

ਇਟਲੀ ''ਚ ਮੁਫ਼ਤ ਖੂਨ ਜਾਂਚ ਕੈਂਪ ਆਯੋਜਿਤ, 150 ਤੋਂ ਉਪੱਰ ਭਾਰਤੀਆਂ ਨੇ ਲਿਆ ਲਾਭ

ਰੋਮ (ਦਲਵੀਰ ਸਿੰਘ ਕੈਂਥ)- ਪਿਛਲੇ ਕਾਫ਼ੀ ਸਮੇਂ ਤੋਂ ਮਨੁੱਖਤਾ ਦੇ ਭਲੇ ਦੇ ਕਾਰਜ ਰਾਹੀਂ ਇਨਸਾਨੀਅਤ ਨੂੰ ਬਾਗੋ-ਬਾਗ ਕਰ ਰਹੀ ਲਾਸੀਓ ਸੂਬੇ ਦੀ ਨਾਮੀ ਸੰਸਥਾ ਏਕ ਨੂਰ ਇੰਡੀਅਨ ਕਮਿਊਨਿਟੀ (ਰਜਿ) ਜਿਸ ਨੇ ਕਿ ਲਾਤੀਨਾ ਦੀ ਮੈਡੀਕਲ ਸੰਸਥਾ ਚੈੱਕ ਪੁਆਇੰਟ ਤੇ ਥਿੰਦ ਪੈਲੇਸ ਬੋਰਗੋ ਵੋਦਿਸ ਸਬਾਊਦੀਆ (ਲਾਤੀਨਾ) ਦੇ ਸਹਿਯੋਗ ਨਾਲ ਥਿੰਦ ਪੈਲੇਸ ਵਿਖੇ ਹੀਪਾਟਾਈਟਸ ਬੀ.ਸੀ ਤੇ ਐਚ.ਆਈ.ਵੀ ਲਈ ਮੁਫ਼ਤ ਖੂਨ ਜਾਂਚ ਕੈਂਪ ਲਗਾਇਆ। ਇਸ ਕੈਂਪ ਵਿੱਚ ਭਾਰਤੀ ਭਾਈਚਾਰੇ ਦੇ 150 ਤੋਂ ਉਪੱਰ ਲੋਕਾਂ ਨੇ ਇਸ ਲੱਗੇ ਜਾਂਚ ਕੈਂਪ ਦਾ ਭਰਪੂਰ ਲਾਭ ਲਿਆ।

PunjabKesari

ਇਸ ਮੌਕੇ ਏਕ ਨੂਰ ਇੰਡੀਅਨ ਕਮਿਊਨਿਟੀ (ਰਜਿ) ਸੰਸਥਾ ਦੇ ਪ੍ਰਧਾਨ ਹਰਭਜਨ ਸਿੰਘ ਘੁੰਮਣ ਤੇ ਹੋਰ ਆਗੂਆਂ ਨੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਸੰਸਥਾ ਦੀਆਂ ਸਮਾਜ ਸੇਵੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਬਾਬੇ ਨਾਨਕ ਦੇ ਮਿਸ਼ਨ ਨੂੰ ਸਮਰਪਿਤ ਹੈ ਜਿਹੜੀ ਕਿ ਸਮਾਜ ਸੇਵੀ ਕਾਰਜਾਂ ਵਿੱਚ ਮੋਹਰੀ ਹੋ ਤੁਰਦੀ ਹੈ ਫਿਰ ਚਾਹੇ ਕੋਰੋਨਾ ਕਾਲ ਹੋਵੇ ਜਾਂ ਇਲਾਕੇ ਵਿੱਚ ਬਿਨ੍ਹਾਂ ਪੇਪਰਾਂ ਧੱਕੇ ਖਾ ਪ੍ਰਵਾਸੀ, ਉਹ ਸਭ ਲਈ ਹਾਜ਼ਰ ਰਹਿੰਦੇ ਹਨ। ਕੋਰੋਨਾ ਦੌਰਾਨ ਉਨ੍ਹਾਂ ਹਜ਼ਾਰਾਂ ਮਾਸਕ ਮੁਫ਼ਤ ਵੰਡੇ ਤੇ ਹੁਣ ਇਹ ਖੂਨ ਜਾਂਚ ਕੈਂਪ ਵੀ ਬਿਲਕੁਲ ਮੁਫ਼ਤ ਹੈ। 

 

ਸੰਸਥਾ PunjabKesari

ਪੜ੍ਹੋ ਇਹ ਅਹਿਮ ਖ਼ਬਰ- ਟੋਂਗਾ ਨੇੜੇ 7.1 ਦੀ ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ

ਕਿਸੇ ਕੋਲੋਂ ਕੋਈ ਚੰਦਾ ਵੀ ਨਹੀ ਇੱਕਠਾ ਕਰਦੀ। ਸਗੋਂ ਪ੍ਰਬੰਧਕ ਆਪ ਵੀ ਸੇਵਾ ਕਰਦੇ ਹਨ। ਖੂਨ ਜਾਂਚ ਕੈਪ ਨੂੰ ਨੇਪੜੇ ਚਾੜਨ ਲਈ ਉਹ ਥਿੰਦ ਪੈਲੇਸ ਦੀ ਮੈਨੇਜਮੈਂਟ ਦਾ ਤੇ ਚੈੱਕ ਪੁਆਇੰਟ ਲਾਤੀਨਾ ਮੈਡੀਕਲ ਸੰਸਥਾ ਦੀ ਸਮੁੱਚੀ ਟੀਮ ਦੇ ਤਹਿ ਦਿਲੋਂ ਧੰਨਵਾਦੀ ਹਨ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਮਾਜ ਸੇਵੀ ਕਾਰਜ ਪੂਰਾ ਹੋ ਸਕਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News