ਫਰਾਂਸ ਦੀ ਸੰਵਿਧਾਨਕ ਕੌਂਸਲ ਨੇ ਪੈਨਸ਼ਨ ਦੀ ਉਮਰ ਵਧਾਉਣ ਨੂੰ ਦਿੱਤੀ ਮਨਜ਼ੂਰੀ
Friday, Apr 14, 2023 - 11:56 PM (IST)

ਪੈਰਿਸ : ਫਰਾਂਸ ਦੀ ਸੰਵਿਧਾਨਕ ਪ੍ਰੀਸ਼ਦ ਨੇ ਸ਼ੁੱਕਰਵਾਰ ਨੂੰ ਸੇਵਾਮੁਕਤੀ ਦੀ ਉਮਰ ਵਧਾ ਕੇ 64 ਸਾਲ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨੂੰ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਇਸ ਕਦਮ ਨਾਲ ਕਰਮਚਾਰੀ ਯੂਨੀਅਨਾਂ ਅਤੇ ਪੈਨਸ਼ਨ ਸਕੀਮ ਦੇ ਹੋਰ ਵਿਰੋਧੀਆਂ ਦੇ ਨਾਰਾਜ਼ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਰੂਸ ਤੇ ਯੂਕ੍ਰੇਨ 'ਚ ਜੰਗ ਜਾਰੀ, ਬਖਮੁਤ ਵਿੱਚ ਯੂਕ੍ਰੇਨੀ ਸੈਨਿਕਾਂ 'ਤੇ ਹਮਲੇ ਹੋਏ ਤੇਜ਼
ਮੈਕਰੋਨ 15 ਦਿਨਾਂ ਦੇ ਅੰਦਰ ਬਿੱਲ ਨੂੰ ਕਰ ਸਕਦੇ ਹਨ ਲਾਗੂ
ਇਸ ਨਾਲ ਕਈ ਥਾਵਾਂ 'ਤੇ ਇਕੱਠੇ ਹੋਏ ਪ੍ਰਦਰਸ਼ਨਕਾਰੀ ਹੋਰ ਭੜਕ ਸਕਦੇ ਹਨ। ਕੌਂਸਲ ਨੇ ਪੈਨਸ਼ਨ ਬਿੱਲ ਦੇ ਕੁਝ ਹੋਰ ਉਪਾਵਾਂ ਨੂੰ ਰੱਦ ਕਰ ਦਿੱਤਾ ਪਰ ਮੈਕਰੋਨ ਦੀ ਯੋਜਨਾ ਦਾ ਮੁੱਖ ਵਿਸ਼ਾ ਅਤੇ ਪ੍ਰਦਰਸ਼ਨਕਾਰੀਆਂ ਦਾ ਮੁੱਖ ਮੁੱਦਾ ਉਮਰ ਵਧਾਉਣ ਦਾ ਪ੍ਰਸਤਾਵ ਸੀ। ਮੈਕਰੋਨ 15 ਦਿਨਾਂ ਦੇ ਅੰਦਰ ਬਿੱਲ ਨੂੰ ਲਾਗੂ ਕਰ ਸਕਦੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।