ਬੈਂਕ ਡੁੱਬਿਆ, ਸੜਕਾਂ ''ਤੇ ਆਈ ਜਨਤਾ: Paraguay ਦੇ ਰਾਸ਼ਟਰਪਤੀ ਨੇ ਦਿੱਤਾ ਅਸਤੀਫ਼ਾ, ਚੰਦ ਮਿੰਟਾਂ ਪਿੱਛੋਂ ਲੱਗਾ ਮਹਾਦੋਸ਼
Friday, Nov 06, 2026 - 06:02 AM (IST)
ਅਸੁੰਸੀਓਨ (ਪੈਰਾਗੁਏ) : ਦੱਖਣੀ ਅਮਰੀਕੀ ਦੇਸ਼ ਪੈਰਾਗੁਏ ਵਿੱਚ ਰਾਸ਼ਟਰਪਤੀ ਸੈਂਟੀਆਗੋ ਪੇਨਾ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਇਹ ਸਥਿਤੀ ਇੱਕ ਵੱਡੇ ਡਿਜੀਟਲ ਬੈਂਕ 'ਯੂਨੋ' (Uno) ਦੇ ਡਿੱਗਣ ਕਾਰਨ ਪੈਦਾ ਹੋਏ ਵਿੱਤੀ ਅਤੇ ਸਿਆਸੀ ਸੰਕਟ ਦੌਰਾਨ ਸਾਹਮਣੇ ਆਈ ਹੈ। ਵੀਰਵਾਰ ਨੂੰ ਉਨ੍ਹਾਂ ਵੱਲੋਂ ਅਸਤੀਫੇ ਦਾ ਐਲਾਨ ਕਰਨ ਤੋਂ ਕੁਝ ਹੀ ਮਿੰਟਾਂ ਬਾਅਦ ਕਾਂਗਰਸ ਦੇ ਹੇਠਲੇ ਸਦਨ ਨੇ ਸਰਬਸੰਮਤੀ ਨਾਲ ਉਨ੍ਹਾਂ ਨੂੰ ਮਹਾਦੋਸ਼ ਰਾਹੀਂ ਹਟਾਉਣ ਦਾ ਮਤਾ ਪਾਸ ਕਰ ਦਿੱਤਾ। ਇਸ ਮਤੇ ਦੇ ਹੱਕ ਵਿੱਚ 78 ਵੋਟਾਂ ਪਈਆਂ।
BREAKING: 🇵🇾 What just happened in PARAGUAY is a WARNING for everyone on earth. More than 3 million people (60% of Paraguay's adult population) have lost access to EVERYTHING. Their bank accounts. Their pensions. Frozen. Inaccessible. Paraguay’s largest digital bank, Ueno Bank, has collapsed. The president of the Central Bank (who is deeply connected to Ueno) has just RESIGNED. Eight high-level executives including the founder and the Bank President are being detained. The people have taken to the streets to demand their money back. And rightly so. This is the model Milei and the rest of the Epstein class are pushing. This could happen ANYWHERE. Best to save in physical gold and physical silver, imo.
— ADAM (@adamemedia) November 5, 2026
'ਯੂਨੋ ਬੈਂਕ' ਦੇ ਬੰਦ ਹੋਣ ਕਾਰਨ ਲੱਖਾਂ ਗਾਹਕਾਂ ਦੀਆਂ ਬੱਚਤਾਂ, ਪੈਨਸ਼ਨਾਂ ਅਤੇ ਤਨਖਾਹਾਂ ਫਸ ਗਈਆਂ ਹਨ, ਜਿਨ੍ਹਾਂ ਤੱਕ ਉਨ੍ਹਾਂ ਦੀ ਪਹੁੰਚ ਨਹੀਂ ਰਹੀ। ਇਸ ਦੇ ਵਿਰੋਧ ਵਿੱਚ ਰਾਜਧਾਨੀ ਅਸੁੰਸੀਓਨ ਵਿੱਚ ਲਗਾਤਾਰ ਤੀਜੇ ਦਿਨ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ। ਸੋਸ਼ਲ ਮੀਡੀਆ 'ਤੇ ਜਾਰੀ ਇੱਕ ਵੀਡੀਓ ਵਿੱਚ ਪੇਨਾ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਸਥਿਰਤਾ, ਸਮਾਜਿਕ ਸ਼ਾਂਤੀ ਅਤੇ ਲੋਕਤੰਤਰੀ ਸੰਸਥਾਵਾਂ ਦੀ ਰਾਖੀ ਲਈ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਜਨਤਾ ਤੋਂ ਮੁਆਫੀ ਤਾਂ ਮੰਗੀ, ਪਰ ਬੈਂਕਿੰਗ ਸੰਕਟ ਲਈ ਜ਼ਿੰਮੇਵਾਰੀ ਸਵੀਕਾਰ ਨਹੀਂ ਕੀਤੀ।
ਇਹ ਵੀ ਪੜ੍ਹੋ : ਜਰਮਨੀ ਦੀ ਰੂੜੀਵਾਦੀ ਪਾਰਟੀ ਦੇ ਆਗੂ ਦੀ ਬਰਲਿਨ ਦੇ ਹੋਟਲ 'ਚ ਮਿਲੀ ਲਾਸ਼
ਹੁਣ ਇਹ ਮਹਾਦੋਸ਼ ਦਾ ਮਤਾ ਸੈਨੇਟ (ਉਪਰਲੇ ਸਦਨ) ਵਿੱਚ ਜਾਵੇਗਾ, ਜਿੱਥੇ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣ ਲਈ ਦੋ-ਤਿਹਾਈ ਬਹੁਮਤ ਦੀ ਲੋੜ ਹੋਵੇਗੀ। ਉਨ੍ਹਾਂ ਦਾ ਅਸਤੀਫਾ ਸਵੀਕਾਰ ਹੋਣ ਤੋਂ ਬਾਅਦ ਉਮੀਦ ਹੈ ਕਿ ਉਪ-ਰਾਸ਼ਟਰਪਤੀ ਪੇਡਰੋ ਅਲੀਆਨਾ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ ਅਤੇ ਬਾਕੀ ਬਚੇ ਕਾਰਜਕਾਲ, ਜੋ ਅਗਸਤ 2028 ਤੱਕ ਹੈ, ਨੂੰ ਪੂਰਾ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
