''ਇੱਥੇ ਪੁਲਸੀਆਂ ਦਾ ਆਉਣਾ ਮਨ੍ਹਾਂ ਹੈ...!''; ਪ੍ਰਵਾਸੀਆਂ ਨੇ ਕੁੱਟ-ਕੁੱਟ ਭਜਾਏ ਮੁਲਾਜ਼ਮ, ਆਪ ਹੀ ਵੇਖ ਲਓ ਵੀਡੀਓ
Tuesday, Apr 01, 2025 - 11:55 AM (IST)

ਇੰਟਰਨੈਸ਼ਨਲ ਡੈਸਕ: ਫਰਾਂਸ ਵਿਚ ਅਖ਼ੌਤੀ 'No-Go Zones' ਵਿਚ ਹਾਲਾਤ ਵਿਗੜਦੇ ਜਾ ਰਹੇ ਹਨ। ਬੀਤੇ ਦਿਨੀਂ ਪ੍ਰਵਾਸੀਆਂ ਦੀ ਗੈਂਗ ਵੱਲੋਂ ਪੈਰਿਸ ਦੇ ਸੈਂਟ ਡੈਨਿਸ ਵਿਚ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ ਗਿਆ। ਹਾਲਾਤ ਇਹ ਬਣ ਗਏ ਕਿ ਪੁਲਸ ਮੁਲਾਜ਼ਮਾਂ ਨੂੰ ਉੱਥੋਂ ਭੱਜਣ ਲਈ ਮਜਬੂਰ ਹੋਣਾ ਪਿਆ।
French police fleeing after having come under attack yesterday by migrant gangs in the no-go zone Saint-Denis in Paris.
— Visegrád 24 (@visegrad24) March 31, 2025
The French state has been losing control of dozens of such no-go zones over the past decades.
🇫🇷 pic.twitter.com/CkimJmwFhv
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ, ਜੇਬ ਕਰ ਲਓ ਢਿੱਲੀ! ਅੱਜ ਤੋਂ ਹੋ ਰਹੇ ਕਈ ਵੱਡੇ ਬਦਲਾਅ
ਦਰਅਸਲ, ਫਰਾਂਸ ਵਿਚ ਬਹੁਤ ਸਾਰੇ ਇਲਾਕੇ ਅਜਿਹੇ ਹਨ, ਜਿੱਥੋਂ ਦੇ ਲੋਕ ਪੁਲਸ ਮੁਲਾਜ਼ਮਾਂ ਨੂੰ ਉੱਥੇ ਦਾਖ਼ਲ ਹੀ ਨਹੀਂ ਹੋਣ ਦਿੰਦੇ। ਇਨ੍ਹਾਂ ਇਲਾਕਿਆਂ ਨੂੰ ਮੀਡੀਆ ਵਿਚ 'No-Go Zones' ਵਜੋਂ ਪ੍ਰਚਾਰਿਆ ਜਾਂਦਾ ਹੈ। ਇਹ ਥੋੜ੍ਹੇ ਸਮੇਂ ਦੀ ਗੱਲ ਨਹੀਂ ਸਗੋਂ ਪਿਛਲੇ ਕਈ ਦਹਾਕਿਆਂ ਤੋਂ ਹੋ ਰਿਹਾ ਹੈ, ਜਿੱਥੇ ਪੁਲਸ ਮੁਲਾਜ਼ਮਾਂ ਨੂੰ ਦਾਖ਼ਲ ਹੀ ਨਹੀਂ ਹੋਣ ਦਿੱਤਾ ਜਾਂਦਾ। ਇੱਥੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਤੇ ਫਰਾਂਸ ਦੀ ਸਰਕਾਰ ਵੀ ਇਨ੍ਹਾਂ ਇਲਾਕਿਆਂ ਤੋਂ ਕੰਟਰੋਲ ਗੁਆਉਂਦੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8