ਇਸ ਦੇਸ਼ 'ਚ ਦੌੜਾਕਾਂ ਨੂੰ ਮਿਲਦਾ ਹੈ ਸੁਆਦੀ ਭੋਜਨ ਤੇ ਸ਼ਰਾਬ, ਤਸਵੀਰਾਂ

03/21/2019 2:34:04 PM

ਪੈਰਿਸ (ਬਿਊਰੋ)— ਫਰਾਂਸ ਵਿਚ ਹਰੇਕ ਸਾਲ ਅਜਿਹੀ ਮੈਰਾਥਨ ਕਰਵਾਈ ਜਾਂਦੀ ਹੈ ਜਿਸ ਵਿਚ ਦੌੜਨ ਵਾਲਿਆਂ ਨੂੰ ਸੁਆਦੀ ਪਕਵਾਨ ਖਾਣ ਨੂੰ ਮਿਲਦੇ ਹਨ। ਇਕ ਨਿਸ਼ਚਿਤ ਦੂਰੀ ਤੈਅ ਕਰਨ 'ਤੇ ਉਨ੍ਹਾਂ ਨੂੰ ਦੁਨੀਆ ਦੀ ਸਭ ਤੋਂ ਬਿਹਤਰੀਨ ਸ਼ਰਾਬ ਦਾ ਸੁਆਦ ਲੈਣ ਦਾ ਮੌਕਾ ਵੀ ਮਿਲਦਾ ਹੈ। ਇਸ ਮੈਰਾਥਨ ਦੀ ਲੋਕਪ੍ਰਿਅਤਾ ਇਸੇ ਗੱਲ ਨਾਲ ਸਮਝੀ ਜਾ ਸਕਦੀ ਹੈ ਕਿ ਇਹ ਸਤੰਬਰ ਵਿਚ ਸ਼ੁਰੂ ਹੁੰਦੀ ਹੈ ਪਰ ਭਾਰੀ ਭੀੜ ਨੂੰ ਦੇਖਦਿਆਂ ਰਜਿਸਟਰੇਸ਼ਨ 6 ਮਹੀਨੇ ਪਹਿਲਾਂ ਮਾਰਚ ਵਿਚ ਹੀ ਸ਼ੁਰੂ ਕਰ ਦਿੱਤੀ ਜਾਂਦੀ ਹੈ।

PunjabKesari

ਦੌੜਾਕ ਪਹਿਨਦੇ ਹਨ ਇਕ ਖਾਸ ਡਰੈੱਸ
ਮੈਰਾਥਨ ਵਿਚ ਹਿੱਸਾ ਲੈਣ ਲਈ ਕੁਝ ਸ਼ਰਤਾਂ ਹਨ। ਆਯੋਜਕਾਂ ਨੇ ਕੁਝ ਨਿਯਮ ਅਜਿਹੇ ਬਣਾਏ ਹਨ ਜਿਸ ਨਾਲ ਲੋਕ 42 ਕਿਲੋਮੀਟਰ ਦੌੜ ਕੇ ਆਪਣੀ ਸਿਹਤ ਦਾ ਧਿਆਨ ਰੱਖਣ ਦੇ ਨਾਲ-ਨਾਲ ਕੁਝ ਮੌਜ-ਮਸਤੀ ਵੀ ਕਰ ਸਕਣ। ਦੌੜਾਕਾਂ ਨੂੰ ਮੈਰਾਥਨ ਵਿਚ ਹਿੱਸਾ ਲੈਣ ਲਈ ਫੈਨਸੀ ਡਰੈੱਸ ਪਾਉਣੀ ਪੈਂਦੀ ਹੈ। ਸਾਲ 2019 ਵਿਚ ਹੋਣ ਲਈ ਰੇਸ ਲਈ ਆਯੋਜਕਾਂ ਨੇ 'ਸੁਪਰਹੀਰੋ' ਡਰੈੱਸ ਕੋਡ ਰੱਖਿਆ ਹੈ।

PunjabKesari

ਜੇਤੂ ਨੂੰ ਮਿਲਦਾ ਹੈ ਇਹ ਅਨੋਖਾ ਇਨਾਮ
ਇਕ ਹੋਰ ਮਜ਼ੇਦਾਰ ਨਿਯਮ ਇਹ ਹੈ ਕਿ ਜਿੱਥੇ ਆਮਤੌਰ 'ਤੇ ਮੈਰਾਥਨ ਜਿੱਤਣ ਵਾਲੇ ਨੂੰ ਕੈਸ਼ ਇਨਾਮ ਜਾਂ ਸਰਟੀਫਿਕੇਟ ਦਿੱਤੇ ਜਾਂਦੇ ਹਨ ਉੱਥੇ ਇਸ ਦੌੜ ਵਿਚ ਜੇਤੂ ਨੂੰ ਮੇਡੋਕ ਸ਼ਹਿਰ ਦੀ ਮਸ਼ਹੂਰ ਵਾਈਨ ਦਿੱਤੀ ਜਾਂਦੀ ਹੈ, ਉਹ ਵੀ ਉਸ ਦੇ ਵਜ਼ਨ ਦੇ ਬਰਾਬਰ। ਮੈਰਾਥਨ ਵਿਚ ਜਿੱਤਣ ਵਾਲੇ ਪੁਰਸ਼ ਅਤੇ ਮਹਿਲਾ ਦੋਹਾਂ ਨੂੰ ਹੀ ਇਹ ਐਵਾਰਡ ਮਿਲਦਾ ਹੈ।

PunjabKesari

ਬਾਕੀ ਹਿੱਸੇਦਾਰਾਂ ਲਈ ਵੀ ਖਾਸ ਇੰਤਜ਼ਾਮ
ਜਿਹੜੇ ਦੌੜਾਕ ਨਹੀਂ ਜਿੱਤਦੇ ਉਨ੍ਹਾਂ ਲਈ ਵੀ ਖਾਸ ਇੰਤਜ਼ਾਮ ਕੀਤੇ ਜਾਂਦੇ ਹਨ। ਸਭ ਤੋਂ ਵਧੀਆ ਫੈਨਸੀ ਡਰੈੱਸ ਪਾਉਣ ਵਾਲਿਆਂ ਲਈ ਵੱਖਰੇ ਤੌਰ 'ਤੇ ਖਾਣਾ-ਪੀਣਾ ਮੁਹੱਈਆ ਕਰਵਾਇਆ ਜਾਂਦਾ ਹੈ। ਆਯੋਜਕਾਂ ਨੇ ਮੈਰਾਥਨ ਖਤਮ ਕਰਨ ਲਈ 6.5 ਘੰਟੇ ਤੋਂ ਵੱਧ ਦਾ ਸਮਾਂ ਰੱਖਿਆ ਹੈ। ਮਤਲਬ ਕੋਈ ਵੀ ਵਿਅਕਤੀ ਹਰ ਘੰਟੇ 7 ਕਿਲੋਮੀਟਰ ਦੌੜ ਕੇ ਰੇਸ ਆਸਾਨੀ ਨਾਲ ਪੂਰੀ ਕਰ ਸਕਦਾ ਹੈ।

PunjabKesari
ਦੌੜ ਵਿਚ ਵੱਖ-ਵੱਖ ਬ੍ਰੇਕ ਦਿੱਤੇ ਜਾਂਦੇ ਹਨ। ਜਿੱਥੇ ਜਲਦੀ ਪਹੁੰਚਣ ਵਾਲਿਆਂ ਨੂੰ ਸਾਲਾਂ ਪੁਰਾਣੀ ਵਾਈਨ ਦਿੱਤੀ ਜਾਂਦੀ ਹੈ। ਨਾਲ ਹੀ ਉਨ੍ਹਾਂ ਨੂੰ ਖਾਣ ਲਈ ਪਨੀਰ, ਅੰਗੂਰ, ਮੱਛੀ ਅਤੇ ਆਈਸਕ੍ਰੀਮ ਦਿੱਤੀ ਜਾਂਦੀ ਹੈ। ਦੌੜ ਦੌਰਾਨ ਕੁਝ ਥਾਵਾਂ 'ਤੇ ਲੋਕਾਂ ਲਈ ਡਾਂਸ ਪਰਫਾਰਮੈਂਸ ਦੇਣ ਦਾ ਵੀ ਪ੍ਰੋਗਰਾਮ ਹੁੰਦਾ ਹੈ।

PunjabKesari

ਪੂਰੀ ਦੁਨੀਆ 'ਚ ਮਸ਼ਹੂਰ ਹੈ ਇਹ ਮੈਰਾਥਨ
ਸਾਲ 1985 ਵਿਚ ਸ਼ੁਰੂ ਹੋਈ ਇਹ ਮੈਰਾਥਨ ਪੂਰੀ ਦੁਨੀਆ ਵਿਚ ਮਸ਼ਹੂਰ ਹੈ। ਇਸ ਵਿਚ ਹਿੱਸਾ ਲੈਣ ਲਈ ਲੋਕਾਂ ਨੂੰ 88 ਯੂਰੋ (ਕਰੀਬ 7 ਹਜ਼ਾਰ ਰੁਪਏ) ਖਰਚ ਕਰਨੇ ਪੈਂਦੇ ਹਨ। ਇਸ ਦੇ ਬਾਵਜੂਦ ਕਈ ਦੇਸ਼ਾਂ ਤੋਂ ਲੋਕ ਇਸ ਮੈਰਾਥਨ ਵਿਚ ਹਿੱਸਾ ਲੈਂਦੇ ਹਨ। ਮੈਰਾਥਨ ਦੇ ਰੂਟ ਵਿਚ ਲੋਕਾਂ ਨੂੰ ਪਾਵੀਲੈਕ ਅਸਟੇਟ, ਸੈਂਟ ਜੂਲੀਅਨ ਬੇਸ਼ਵੇਲ ਜਿਹੀਆਂ ਸ਼ਾਨਦਾਰ ਇਮਾਰਤਾਂ ਦੇਖਣ ਦਾ ਮੌਕਾ ਮਿਲਦਾ ਹੈ। ਇਸ ਦੇ ਇਲਾਵਾ 300 ਤੋਂ ਜ਼ਿਆਦਾ ਵਾਲੰਟੀਅਰ ਅਤੇ 5 ਮੋਬਾਈਲ ਯੂਨਿਟ ਐਮਰਜੈਂਸੀ ਲਈ ਤਾਇਨਾਤ ਕੀਤੇ ਜਾਂਦੇ ਹਨ।


Vandana

Content Editor

Related News