ਫਰਾਂਸ ''ਚ ਕੋਰੋਨਾ ਵਾਇਰਸ ਕਾਰਣ ਹੋਰ 531 ਲੋਕਾਂ ਦੀ ਮੌਤ
Wednesday, Apr 22, 2020 - 12:56 AM (IST)

ਪੈਰਿਸ-ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ 'ਚ ਫੈਲਿਆ ਹੋਇਆ ਹੈ ਅਤੇ ਇਹ 180 ਤੋਂ ਵਧੇਰੇ ਦੇਸ਼ਾਂ ਨੂੰ ਆਪਣੀ ਚਪੇਟ 'ਚ ਲੈ ਚੁੱਕਿਆ ਹੈ। ਫਰਾਂਸ 'ਚ ਕੋਰੋਨਾ ਵਾਇਰਸ ਕਾਰਣ ਮੰਗਲਵਾਰ ਨੂੰ 531 ਹੋਰ ਲੋਕਾਂ ਦੀ ਮੌਤ ਹੋ ਗਈ। ਨਾਲ ਹੀ ਹਸਤਪਾਲਾਂ ਅਤੇ ਆਈ.ਸੀ.ਯੂ. 'ਚ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਕਮੀ ਆ ਰਹੀ ਹੈ।
ਸਿਹਤ ਵਿਭਾਗ ਦੇ ਅਧਿਕਾਰੀ ਜੇਰੋਮ ਸਾਲੋਮੋਨ ਨੇ ਕਿਹਾ ਕਿ ਪਿਛਲੇ 24 ਘੰਟਿਆਂ 'ਚ ਹਸਪਤਾਲ 'ਚ 387 ਲੋਕਾਂ ਦੀ ਅਤੇ ਨਰਸਿੰਗ ਹੋਮ 'ਚ 144 ਲੋਕਾਂ ਦੀ ਮੌਤ ਹੋਈ ਜਿਸ ਨਾਲ ਮਹਾਮਾਰੀ ਦੇ ਕਾਰਣ ਮਰਨ ਵਾਲਿਆਂ ਦੀ ਕੁਲ ਗਿਣਤੀ 20,796 ਹੋ ਗਈ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਫਰਾਂਸ 'ਚ ਹੁਣ ਤਕ 1 ਲੱਖ 58 ਹਜ਼ਾਰ ਤੋਂ ਵਧੇਰੇ ਲੋਕ ਇਸ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ ਜਿਨ੍ਹਾਂ 'ਚੋਂ 20,796 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 39 ਹਜ਼ਾਰ ਤੋਂ ਵਧੇਰੇ ਠੀਕ ਵੀ ਹੋ ਚੁੱਕੇ ਹਨ।