ਫਰਾਂਸ 'ਚ ਨਵਾਂ ਬਿੱਲ ਪੇਸ਼, ਮਸੀਤਾਂ 'ਚ ਪੜ੍ਹਾਈ ਦੇ ਨਾਲ ਇਹ ਸਭ ਹੋਵੇਗਾ ਬੰਦ
Friday, Dec 11, 2020 - 08:32 AM (IST)
ਪੈਰਿਸ- ਫਰਾਂਸ ਦੀ ਸਰਕਾਰ ਬੁੱਧਵਾਰ ਨੂੰ ਇਕ ਨਵਾਂ ਬਿੱਲ ਲੈ ਕੇ ਆਈ ਹੈ, ਜਿਸ ਦੇ ਤਹਿਤ ਜਨਾਨੀਆਂ ਤੇ ਪੁਰਸ਼ਾਂ ਲਈ ਵੱਖਰੇ ਸਵੀਮਿੰਗ ਪੂਲਜ਼ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ 3 ਸਾਲ ਦੀ ਉਮਰ ਤੋਂ ਹੀ ਬੱਚਿਆਂ ਨੂੰ ਸਕੂਲ ਭੇਜਣਾ ਜ਼ਰੂਰੀ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਦੇਸ਼ ਵਿਚ ਅਜਿਹਾ ਕਾਨੂੰਨ ਲਿਆ ਕੇ ਇਸਲਾਮਕ ਕੱਟੜਵਾਦ ਨਾਲ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਦੇਸ਼ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਮੁਸਲਿਮ ਆਬਾਦੀ ਅਤੇ ਦੇਸ਼ਾਂ ਦੇ ਨਿਸ਼ਾਨੇ 'ਤੇ ਰਹੇ ਹਨ।
ਹੋਮ-ਸਕੂਲਿੰਗ ਦੀ ਇਜਾਜ਼ਤ ਨਹੀਂ-
ਪ੍ਰਸਤਾਵਿਤ ਕਾਨੂੰਨ 'ਸਪੋਰਟਿੰਗ ਰੀਪਬਲਿਕਨ ਪ੍ਰਿੰਸੀਪਲਜ਼' ਰਾਹੀਂ ਘਰ 'ਚ ਪੜ੍ਹਾਈ ਕਰਨ, ਮਸੀਤਾਂ ਅਤੇ ਅਜਿਹੇ ਸੰਗਠਨਾਂ 'ਤੇ ਨਿਯਮ ਲਾਗੂ ਕੀਤੇ ਗਏ ਹਨ, ਜੋ ਫਰਾਂਸ ਦੇ ਮੁੱਲਾਂ ਦੇ ਖ਼ਿਲਾਫ਼ ਕਿਸੇ ਵਿਚਾਰਧਾਰਾ ਨੂੰ ਵਧਾਉਣ ਵਾਲੇ ਹਨ। ਇਸ ਤਹਿਤ ਤਿੰਨ ਸਾਲ ਦੇ ਬੱਚਿਆਂ ਨੂੰ ਖਾਸ ਸਥਿਤੀਆਂ ਵਿਚ ਹੀ ਘਰ ਤੋਂ ਪੜ੍ਹਨ ਦੀ ਇਜਾਜ਼ਤ ਮਿਲ ਸਕੇਗੀ।
ਮਸੀਤਾਂ ਰਹਿਣਗੀਆਂ ਪੂਜਣਯੋਗ ਸਥਾਨ-
ਇਸ ਦੇ ਇਲਾਵਾ ਮਸੀਤਾਂ ਨੂੰ ਪੂਜਣਯੋਗ ਸਥਾਨ ਵਜੋਂ ਰਜਿਸਟਰ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਨੂੰ ਵਧੀਆ ਤਰੀਕੇ ਨਾਲ ਪਛਾਣਿਆ ਜਾ ਸਕੇ। ਇੱਥੇ ਪੜ੍ਹਾਈਆਂ ਨਹੀਂ ਕਰਵਾਈਆਂ ਜਾਣਗੀਆਂ। ਕਿਸੇ ਜੱਜ ਨੂੰ ਅੱਤਵਾਦ, ਭੇਦਭਾਵ, ਨਫ਼ਰਤ ਜਾਂ ਹਿੰਸਾ ਦੇ ਦੋਸ਼ੀ ਨੂੰ ਮਸੀਤ ਜਾਣ ਤੋਂ ਰੋਕਣ ਦਾ ਵੀ ਅਧਿਕਾਰ ਹੋਵੇਗਾ। 10 ਹਜ਼ਾਰ ਯੂਰੋ ਤੋਂ ਜ਼ਿਆਦਾ ਵਿਦੇਸ਼ੀ ਫੰਡਿੰਗ ਹੋਣ 'ਤੇ ਉਸ ਨੂੰ ਡਿਕਲੇਅਰ ਵੀ ਕਰਨਾ ਹੋਵੇਗਾ। ਉੱਥੇ ਹੀ, ਇਕ ਤੋਂ ਜ਼ਿਆਦਾ ਵਿਆਹ ਕਰਨ ਵਾਲਿਆਂ ਨੂੰ ਰੈਜੀਡੈਂਸ ਕਾਰਡ ਵੀ ਨਹੀਂ ਦਿੱਤੇ ਜਾਣਗੇ।
ਇਹ ਵੀ ਪੜ੍ਹੋ- ਬੁਰੀ ਖ਼ਬਰ! ਪੈਟਰੋਲ-ਡੀਜ਼ਲ ਨੂੰ ਲੈ ਕੇ ਲੱਗਣ ਵਾਲਾ ਹੈ ਇਹ ਜ਼ੋਰਦਾਰ ਝਟਕਾ
ਅੰਦਰੂਨੀ ਮਾਮਲਿਆਂ ਦੇ ਮੰਤਰੀ ਦਾ ਕਹਿਣਾ ਹੈ ਕਿ ਮੈਕਰੋਂ ਨੇ ਸੰਸਦ ਨੂੰ ਈਸਾਈ ਵਿਰੋਧੀ, ਯਹੂਦੀ ਵਿਰੋਧੀ ਅਤੇ ਮੁਸਲਿਮ ਵਿਰੋਧੀ ਕਾਨੂੰਨ ਨਾਲ ਲੜਨ ਲਈ ਸੰਸਦੀ ਮਿਸ਼ਨ ਤਿਆਰ ਕਰਨ ਲਈ ਕਿਹਾ ਹੈ।
►ਫਰਾਂਸ ਸਰਕਾਰ ਵਲੋਂ ਚੁੱਕੇ ਜਾ ਰਹੇ ਇਨ੍ਹਾਂ ਸਖ਼ਤ ਕਦਮਾਂ 'ਤੇ ਤੁਹਾਡਾ ਕੀ ਵਿਚਾਰ ਹੈ? ਕੁਮੈਂਟ ਬਾਕਸ ਵਿਚ ਦਿਓ ਰਾਇ