ਫਰਾਂਸ 'ਚ ਇਕ ਦਿਨ 'ਚ 1400 ਤੋਂ ਵਧੇਰੇ ਮੌਤਾਂ, ਮ੍ਰਿਤਕਾਂ ਦੀ ਗਿਣਤੀ 17 ਹਜ਼ਾਰ ਦੇ ਪਾਰ
Thursday, Apr 16, 2020 - 12:48 PM (IST)
ਪੈਰਿਸ (ਬਿਊਰੋ): ਫਰਾਂਸ ਵਿਚ ਵੀ ਕੋਵਿਡ-19 ਮਹਾਮਾਰੀ ਦਾ ਪ੍ਰਕੋਪ ਜਾਰੀ ਹੈ। ਇੱਥੇ ਇਕ ਦਿਨ ਵਿਚ 1400 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਫਰਾਂਸ ਵਿਚ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਇੱਥੇ ਕੋਰੋਨਾਵਾਇਰਸ ਨਾਲ ਇਕ ਦਿਨ ਵਿਚ ਮਰਨ ਵਾਲਿਆਂ ਦੀ ਗਿਣਤੀ 1438 ਤੱਕ ਪਹੁੰਚ ਗਈ ਹੈ, ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ 17,167 ਤੱਕ ਪਹੁੰਚ ਗਿਆ ਹੈ। ਹਸਪਤਾਲਾਂ ਵਿਚ ਮਰਨ ਵਾਲਿਆਂ ਦੀ ਗਿਣਤੀ 514 ਮਤਲਬ 5 ਫੀਸਦੀ ਵੱਧ ਕੇ 10,643 ਹੋ ਗਈ।
ਮੰਗਲਵਾਰ ਨੂੰ 221 ਦੀ ਤੁਲਨਾ ਵਿਚ ਨਰਸਿੰਗ ਹੋਮ ਵਿਚ ਮੌਤਾਂ 924 ਜਾਂ 17 ਫੀਸਦੀ ਵੱਧ ਕੇ 6,524 ਹੋ ਗਈ ਹੈ। ਸਿਹਤ ਮੰਤਰਾਲੇ ਦੇ ਨਿਦੇਸ਼ਕ ਜੇਰੋਮ ਸਲੋਮੋਨ ਨੇ ਕਿਹਾ ਕਿ ਇਹ ਵਾਧਾ 24 ਘੰਟੇ ਤੋਂ ਵੱਧ ਦੀ ਮੌਤ ਦਰ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਹਾਲੇ ਵੀ ਕਾਫੀ ਸਰਗਰਮ ਹੈ ਅਤੇ ਫ੍ਰਾਂਸੀਸੀ ਲੋਕਾਂ ਤੋਂ ਸਖਤੀ ਨਾਲ ਸਾਰੇ ਨਿਯਮਾਂ ਦੀ ਪਾਲਣਾ ਕਰਵਾਈ ਜਾ ਰਹੀ ਹੈ।ਫਰਾਂਸ ਦੇ ਇਲਾਵਾ ਅਮਰੀਕਾ, ਜਰਮਨੀ, ਸਪੇਨ, ਇਟਲੀ ਆਦਿ ਦੇਸ਼ਾਂ ਵਿਚ ਕੋਵਿਡ-19 ਨੇ ਭਿਆਨਕ ਤਬਾਹੀ ਮਚਾਈ ਹੋਈ ਹੈ।
ਪੜ੍ਹੋ ਇਹ ਅਹਿਮ ਖਬਰ- ਦੋ ਵਿਸ਼ਵ ਯੁੱਧ ਦੇਖ ਚੁੱਕੀ 106 ਸਾਲਾ ਮਹਿਲਾ ਨੇ ਦਿੱਤੀ ਕੋਰੋਨਾ ਨੂੰ ਮਾਤ