ਅਮਰੀਕਾ ਖਿਲਾਫ ਤੁਰਕੀ ਦੇ ਸਮਰਥਨ ''ਚ ਉਤਰਿਆ ਫਰਾਂਸ

08/31/2018 2:09:07 AM

ਇਸਤਾਨਬੁਲ/ਪੈਰਿਸ — ਹਾਲ ਹੀ 'ਚ ਅਮਰੀਕਾ ਅਤੇ ਤੁਰਕੀ ਵਿਚਾਲੇ ਤਣਾਅ ਚੱਲ ਰਿਹਾ ਹੈ। ਉਸ ਦੇ ਚੱਲਦੇ ਦੁਨੀਆ ਦੇ ਕਈ ਤਾਕਤਵਰ ਦੇਸ਼ ਅਮਰੀਕਾ ਦਾ ਸਾਥ ਦੇਣ ਦੀ ਬਜਾਏ ਤੁਰਕੀ ਦੇ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਹੋ ਗਏ ਹਨ। ਇਨ੍ਹਾਂ 'ਚ ਚੀਨ, ਈਰਾਨ, ਰੂਸ, ਕਤਰ, ਯੂਰਪ, ਫਰਾਂਸ, ਪਾਕਿਸਤਾਨੀ ਵੀ ਅਮਰੀਕਾ ਖਿਲਾਫ ਤੁਰਕੀ ਦੇ ਨਾਲ ਖੜ੍ਹਾ ਹੈ। ਇਸ ਵਿਚਾਲੇ ਸੋਮਵਾਰ ਨੂੰ ਤੁਰਕੀ ਅਤੇ ਫਰਾਂਸ ਨਾਲ ਸੰਯੁਕਤ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਤੁਰਕੀ ਦੇ ਵਿੱਤ ਮੰਤਰੀ ਬੈਰੇਟ ਅਲਬਾਰਾਕ ਨੇ ਪੈਰਿਸ 'ਚ ਫ੍ਰਾਂਸੀਸੀ ਵਿੱਤ ਮੰਤਰੀ ਬਰੂਨੋ ਲੇਅ ਮੇਅਰ ਨਾਲ ਮੁਲਾਕਾਤ ਕੀਤੀ।


ਤੁਰਕੀ ਮੀਡੀਆ ਮੁਤਾਬਕ, ਬੈਠਕ ਤੋਂ ਬਾਅਦ ਇਕ ਸੰਯੁਕਤ ਪ੍ਰੈਸ ਕਾਨਫਰੰਸ 'ਚ ਦੋਹਾਂ ਮੰਤਰੀਆਂ ਨੇ ਤੁਰਕੀ ਦੀ ਸਥਿਰਤਾ ਦੇ ਮਹੱਤਵ 'ਤੇ ਜ਼ੋਰ ਦਿੱਤਾ ਕਿਉਂਕਿ ਦੋਹਾਂ ਦੇਸ਼ਾਂ ਨੇ ਵੱਖ-ਵੱਖ ਖੇਤਰਾਂ 'ਚ ਸੰਯੁਕਤ ਰੂਪ ਤੋਂ ਕਾਰਜ ਕਰਨ ਦਾ ਫੈਸਲਾ ਕੀਤਾ। ਨਾਲ ਹੀ ਦੋਹਾਂ ਦੇਸ਼ਾਂ ਨੇ ਆਖਿਆ ਕਿ ਉਹ ਹੁਣ ਹੋਰ ਅਮਰੀਕਾ ਦੀਆਂ ਪਾਬੰਦੀਆਂ ਨੂੰ ਨਹੀਂ ਸਹਿਣਗੇ ਅਤੇ ਅਮਰੀਕਾ ਨੂੰ ਮੂੰਹ ਤੋੜ ਜਵਾਬ ਦੇਣਗੇ। ਅਲਬਾਰਾਕ ਨੇ ਕਿਹਾ ਕਿ ਤੁਰਕੀ ਦੀ ਸਥਿਰਤਾ ਯੂਰਪ ਦੇ ਹਿੱਤ 'ਚ ਹੈ ਅਤੇ ਉਨ੍ਹਾਂ ਨੇ ਫਰਾਂਸ ਦੇ ਸਹਿਯੋਗੀਆਂ ਦੇ ਰੂਪ 'ਚ ਸੰਯੁਕਤ ਰੂਪ ਤੋਂ ਕਾਰਜ ਕਰਨ ਦਾ ਫੈਸਲਾ ਲਿਆ ਹੈ।


ਅਲਬਾਰਾਕ ਨੇ ਆਖਿਆ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਫ੍ਰਾਂਸੀਸੀ ਹਮਰੁਤਬਾ ਨੇ 2-ਪੱਖੀ ਵਪਾਰ 'ਚ ਸੁਧਾਰੇ ਕਰਦੇ ਹੋਏ ਤੁਰਕੀ, ਯੂਰਪੀ ਸੰਘ ਅਤੇ ਹੋਰ ਦੇਸ਼ਾਂ 'ਤੇ ਯੂ. ਐੱਸ. ਵੱਲੋਂ ਲਾਏ ਗਏ ਟੈਰਿਫ 'ਤੇ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) 'ਚ ਇਕੱਠੇ ਕੰਮ ਕਰਨ 'ਤੇ ਚਰਚਾ ਕੀਤੀ। ਅਲਬਾਰਾਕ ਦੇ ਨਾਲ ਘੰਟਿਆਂ ਤੱਕ ਲੰਬੀ ਬੈਠਕ ਤੋਂ ਬਾਅਦ ਫ੍ਰਾਂਸੀਸੀ ਮੰਤਰੀ ਲੇ ਮੈਅਰ ਨੇ ਆਖਿਆ ਕਿ ਤੁਰਕੀ 'ਚ ਸਥਿਰਤਾ ਯੂਰਪ ਅਤੇ ਤੁਰਕੀ 'ਚ ਹਰ ਕਿਸੇ ਦੇ ਹਿੱਤ 'ਚ ਹੈ। ਤੁਰਕੀ ਦੇ ਸਾਰੇ ਸਾਧਨਾਂ ਦੇ ਨਾਲ ਸਕਾਰਾਤਾਮਕ ਸੁਧਾਰਾਂ ਨੂੰ ਫਿਰੋ ਤੋਂ ਸ਼ੁਰੂ ਕਰਨਾ ਅਹਿਮ ਮਹੱਤਵ ਹੈ।


Related News